Twitter 'ਤੇ ਕਿਉਂ Trend ਹੋਇਆ 'ਯੁਵਰਾਜ ਸਿੰਘ ਮਾਫੀ ਮੰਗੋ'? ਲੋਕਾਂ ਦੇ ਨਿਸ਼ਾਨੇ 'ਤੇ ਕ੍ਰਿਕਟਰ

ਏਜੰਸੀ

ਖ਼ਬਰਾਂ, ਖੇਡਾਂ

ਕੋਰੋਨਾ ਵਾਇਰਸ ਲੌਕਡਾਊਨ ਕਾਰਨ ਦੇਸ਼ ਵਿਚ ਲੰਬੇ ਸਮੇਂ ਤੋਂ ਕ੍ਰਿਕਟ ਪੂਰੀ ਤਰ੍ਹਾਂ ਬੰਦ ਹੈ ਪਰ ਕ੍ਰਿਕਟਰ ਲਗਾਤਾਰ ਸੁਰਖੀਆਂ ਵਿਚ ਬਣੇ ਹੋਏ ਹਨ।

Yuvraj Singh 

ਨਵੀਂ ਦਿੱਲੀ: ਕੋਰੋਨਾ ਵਾਇਰਸ ਲੌਕਡਾਊਨ ਕਾਰਨ ਦੇਸ਼ ਵਿਚ ਲੰਬੇ ਸਮੇਂ ਤੋਂ ਕ੍ਰਿਕਟ ਪੂਰੀ ਤਰ੍ਹਾਂ ਬੰਦ ਹੈ ਪਰ ਕ੍ਰਿਕਟਰ ਲਗਾਤਾਰ ਸੁਰਖੀਆਂ ਵਿਚ ਬਣੇ ਹੋਏ ਹਨ। ਇਸ ਦੌਰਾਨ ਟੀਮ ਇੰਡੀਆ ਨੂੰ ਵਿਸ਼ਵ ਕੱਪ ਜਿਤਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਯੁਵਰਾਜ ਸਿੰਘ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਹਜ਼ਾਰਾਂ ਲੋਕਾਂ ਦੇ ਨਿਸ਼ਾਨੇ 'ਤੇ ਰਹੇ।

ਇਕ ਇੰਸਟਾਗ੍ਰਾਮ ਲਾਈਵ ਦੌਰਾਨ ਯੁਵਰਾਜ ਸਿੰਘ ਨੇ ਕੁਝ ਅਜਿਹਾ ਕਹਿ ਦਿੱਤਾ ਕਿ ਟਵਿਟਰ 'ਤੇ ਲਗਾਤਰ 'ਯੁਵਰਾਜ ਸਿੰਘ ਮਾਫੀ ਮੰਗੋ' ਟ੍ਰੈਂਡ ਕਰ ਰਿਹਾ ਹੈ।
ਮੰਗਲਵਾਰ ਸਵੇਰ ਤੋਂ ਹੀ ਟਵਿਟਰ 'ਤੇ ਇਕ ਹੈਸ਼ਟੈਗ ਚਲਾਇਆ ਜਾ ਰਿਹਾ ਹੈ, ਜਿਸ ਵਿਚ #ਯੁਵਰਾਜ ਸਿੰਘ ਮਾਫੀ ਮੰਗੋ ਦੀ ਮੰਗ ਕੀਤੀ ਜਾ ਰਹੀ ਹੈ।

ਇਸ ਹੈਸ਼ਟੈਗ ਨਾਲ ਹੁਣ ਤੱਕ ਕਰੀਬ ਤੀਹ ਹਜ਼ਾਰ ਤੋਂ ਜ਼ਿਆਦਾ ਟਵੀਟ ਹੋ ਚੁੱਕੇ ਹਨ, ਜਦਕਿ ਇਸ ਦੇ ਨਾਲ ਜੁੜੇ ਕਈ ਵੱਖ-ਵੱਖ ਟਵੀਟ ਚਲਾਏ ਜਾ ਰਹੇ ਹਨ।
ਹਜ਼ਾਰਾਂ ਦੀ ਗਿਣਤੀ ਵਿਚ ਲੋਕ ਯੁਵਰਾਜ ਸਿੰਘ ਨੂੰ ਚੰਗਾ-ਮਾੜਾ ਬੋਲ ਰਹੇ ਹਨ ਅਤੇ ਮਾਫੀ ਮੰਗਣ ਲਈ ਕਹਿ ਰਹੇ ਹਨ।

ਦਰਅਸਲ ਲੌਕਡਾਊਨ ਦੇ ਚਲਦਿਆਂ ਯੁਵਰਾਜ ਸਿੰਘ ਨੇ ਭਾਰਤੀ ਓਪਨਰ ਰੋਹਿਤ ਸ਼ਰਮਾ ਦੇ ਨਾਲ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਗੱਲ ਕੀਤੀ ਸੀ। ਇਸ ਦੌਰਾਨ ਜਦੋਂ ਕੁਲਦੀਪ ਯਾਦਵ ਅਤੇ ਯੁਜਵਿੰਦਰ ਚਾਹਲ ਨੂੰ ਲੈ ਕੇ ਚਰਚਾ ਹੋਈ ਤਾਂ ਯੁਵਰਾਜ ਨੇ ਇਕ ਜਾਤੀ ਸੂਚਕ ਸ਼ਬਦ ਦੀ ਵਰਤੋਂ ਕੀਤੀ।

ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਹਾਹਾਕਾਰ ਮਚ ਗਈ ਹੈ। ਯੁਵਰਾਜ ਸਿੰਘ ਨੇ ਜਿਸ ਸ਼ਬਦ ਦੀ ਵਰਤੋਂ ਕੀਤੀ, ਉਸ ਨੂੰ ਇਕ ਜਾਤੀ ਦੇ ਲੋਕ ਅਪਣਾ ਅਪਮਾਨ ਦੱਸ ਰਹੇ ਹਨ। ਇਸ ਦੇ ਚਲਦਿਆਂ ਟਵਿਟਰ 'ਤੇ ਹੈਸ਼ਟੈਗ 'ਯੁਵਰਾਜ ਮਾਫੀ ਮੰਗੋ' ਟ੍ਰੈਂਡ ਕਰ ਰਿਹਾ ਹੈ।