ਸਹੁਰੇ ਨੂੰ ਪਿੱਠ 'ਤੇ ਚੁੱਕ ਹਸਪਤਾਲ ਲੈ ਗਈ ਨੂੰਹ ਪਰ ਨਹੀਂ ਬਚਾ ਸਕੀ ਜਾਨ, ਫੋਟੋਆਂ ਖਿੱਚਦੇ ਰਹੇ ਲੋਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਸਾਮ ਦੇ ਨਗਾਓਂ ਦੀ ਰਹਿਣ ਵਾਲੀ ਇਕ ਨੂੰਹ ਨੇ ਧੀ ਹੋਣ ਦਾ ਫਰਜ਼ ਨਿਭਾਇਆ ਹੈ। ਨਿਹਾਰਿਕਾ ਦਾਸ ਦੀ ਇਕ ਫੋਟੋ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ

Daughter In Law Niharika Das Carrying Covid Positive father in law on back

ਗੁਵਾਹਟੀ: ਅਸਾਮ (Assam) ਦੇ ਨਗਾਓਂ ਦੀ ਰਹਿਣ ਵਾਲੀ ਇਕ ਨੂੰਹ ਨੇ ਧੀ ਹੋਣ ਦਾ ਫਰਜ਼ ਨਿਭਾਇਆ ਹੈ। ਨਿਹਾਰਿਕਾ ਦਾਸ ਦੀ ਇਕ ਫੋਟੋ ਸੋਸ਼ਲ ਮੀਡੀਆ (Social Media) ਉੱਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਅਪਣੇ ਸਹੁਰੇ (Father In Law) ਨੂੰ ਪਿੱਠ ਉੱਤੇ ਚੁੱਕ ਕੇ ਲਿਜਾ ਰਹੀ ਹੈ। ਉਸ ਨੇ ਅਪਣੇ ਸਹੁਰੇ ਨੂੰ ਚੁੱਕ ਕੇ ਕਰੀਬ 2 ਕਿਲੋਮੀਟਰ ਸਫਰ ਕੀਤਾ, ਇਸ ਦੌਰਾਨ ਕਈ ਲੋਕਾਂ ਨੇ ਉਸ ਦੀ ਫੋਟੋ ਅਤੇ ਵੀਡੀਓ ਬਣਾਏ ਪਰ ਕੋਈ ਮਦਦ ਲਈ ਅੱਗੇ ਨਹੀਂ ਆਇਆ।

ਹੋਰ ਪੜ੍ਹੋ: ਚਾਰ ਦਿਨਾਂ ਤੋਂ ਅਨਾਥ ਆਸ਼ਰਮ ’ਚ ਰਹਿ ਰਹੀ ਬੱਚੀ ‘Google Map’ ਦੀ ਮਦਦ ਨਾਲ ਪਹੁੰਚੀ ਅਪਣੇ ਘਰ

ਨਿਹਾਰਿਕਾ ਦੇ ਸਹੁਰੇ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ (Coronavirus Positive) ਸੀ, ਜਿਸ ਦੇ ਇਲਾਜ ਲਈ ਉਹ ਉਹਨਾਂ ਨੂੰ ਚੁੱਕ ਕੇ ਹਸਪਤਾਲ (Hospital) ਲੈ ਗਈ ਪਰ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਉਹ ਉਹਨਾਂ ਨੂੰ ਨਹੀਂ ਬਚਾ ਸਕੀ। ਨਿਹਾਰਿਕਾ ਦੇ ਪਤੀ ਨੌਕਰੀ ਕਾਰਨ ਸਿਲੀਗੁੜੀ ਰਹਿੰਦੇ ਹਨ ਰਹਿੰਦੇ ਹਨ। ਇਸ ਲਈ ਪਰਿਵਾਰ ਦੀ ਜ਼ਿੰਮੇਵਾਰੀ ਨਿਹਾਰਿਕਾ ਦੇ ਸਿਰ ’ਤੇ ਹੈ। ਉਹਨਾਂ ਦਾ ਇਕ 6 ਸਾਲ ਦਾ ਲੜਕਾ ਵੀ ਹੈ।

ਹੋਰ ਪੜ੍ਹੋ: ਪੰਜਾਬ ਕਾਂਗਰਸ ਦਾ ਵਿਵਾਦ: ਆਖ਼ਰੀ ਮੀਟਿੰਗ ਕਰ ਕੇ ਖੜਗੇ ਕਮੇਟੀ ਨੇ ਸਿਫ਼ਾਰਸ਼ਾਂ ਕੀਤੀਆਂ ਕਲਮਬੰਦ

ਨਿਹਾਰਿਕਾ ਨੇ ਮੀਡੀਆ ਨੂੰ ਦੱਸਿਆ ਕਿ ਜਦੋਂ ਉਹ ਅਪਣੇ ਸਹੁਰੇ ਨੂੰ ਹਸਪਤਾਲ ਲੈ ਕੇ ਗਈ ਤਾਂ ਉਹਨਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਅਤੇ ਡਾਕਟਰਾਂ ਨੇ ਉਹਨਾਂ ਨੂੰ 21 ਕਿਲੋਮੀਟਰ ਦੂਰ ਕੋਵਿਡ ਹਸਪਤਾਲ ਲਿਜਾਉਣ ਲਈ ਕਿਹਾ। ਉਹਨਾਂ ਨੂੰ ਕੋਈ ਐਂਬੂਲੈਂਸ (Ambulance) ਜਾਂ ਸਟ੍ਰੇਚਰ ਨਹੀਂ ਦਿੱਤਾ ਗਿਆ। ਇਸ ਲਈ ਉਹ ਕਾਫੀ ਦੂਰ ਤੱਕ ਅਪਣੇ ਸਹੁਰੇ ਨੂੰ ਪਿੱਠ ਉੱਤੇ ਚੁੱਕ ਕੇ ਲੈ ਗਈ। ਅੱਗੇ ਜਾ ਕੇ ਉਸ ਨੇ ਕਾਰ ਦਾ ਇੰਤਜ਼ਾਮ ਕੀਤਾ।

ਹੋਰ ਪੜ੍ਹੋ: ਦਰਿੰਦਗੀ ਦਾ ਸ਼ਿਕਾਰ ਹੋਈ ਭਾਜਪਾ ਆਗੂ ਦੀ ਧੀ, ਜਬਰ ਜਨਾਹ ਕਰ ਦਰਖ਼ਤ ਨਾਲ ਲਟਕਾਈ ਲਾਸ਼

ਇਸ ਤੋਂ ਬਾਅਦ ਨਿਹਾਰਿਕਾ ਵੀ ਕੋਰੋਨਾ ਪਾਜ਼ੇਟਿਵ ਹੋ ਗਈ। ਨਿਹਾਰਿਕਾ ਅਤੇ ਉਸ ਦੇ ਸਹੁਰੇ ਨੂੰ 5 ਜੂਨ ਨੂੰ ਗੁਵਾਹਟੀ ਦੇ ਮੈਡੀਕਲ ਕਾਲਜ ਵਿਚ ਰੈਫਰ ਕੀਤਾ ਗਿਆ ਸੀ, ਜਿੱਥੇ ਸੋਮਵਾਰ ਨੂੰ ਉਸ ਦੇ ਸਹੁਰੇ ਦਾ ਦੇਹਾਂਤ ਹੋ ਗਿਆ। ਸੋਸ਼ਲ ਮੀਡੀਆ ’ਤੇ ਲੋਕ ਨਿਹਾਰਿਕਾ ਦੀ ਕਾਫੀ ਤਾਰੀਫ਼ ਕਰ ਰਹੇ ਹਨ।