ਸਕੂਲੀ ਬੱਚਿਆਂ ਦੇ ਮਾਪਿਆਂ ਨੂੰ ਝਟਕਾ: SC ਵਲੋਂ ਨਿਜੀ ਸਕੂਲਾਂ ਦੀ ਫ਼ੀਸ ਮਾਮਲੇ ਵਿਚ ਰੋਕ ਤੋਂ ਇਨਕਾਰ!

ਏਜੰਸੀ

ਖ਼ਬਰਾਂ, ਰਾਸ਼ਟਰੀ

ਲੌਕਡਾਊਨ ਸਮੇਂ ਫ਼ੀਸਾਂ ਦੌਰਾਨ ਦੀਆਂ ਫ਼ੀਸਾਂ ਨੂੰ ਲੈ ਕੇ ਚੱਲ ਰਿਹੈ ਰੇੜਕਾ

Supreme Court

 ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਨਿਜੀ ਸਕੂਲਾਂ ਦੁਆਰਾ ਫ਼ੀਸ ਮੰਗਣ ਦੇ ਮਾਮਲੇ ਵਿਚ ਰੋਕ ਲਗਾਉਣ ਤੋਂ ਇਨਕਾਰ ਕਰ ਦਿਤਾ ਹੈ ਜਿਸ ਨਾਲ ਮਾਪਿਆਂ ਦੀਆਂ ਪ੍ਰੇਸ਼ਾਨੀਆਂ ਹੋਰ ਵੱਧ ਗਈਆਂ ਹਨ। ਨਿਜੀ ਸਕੂਲਾਂ ਵਲੋਂ ਆਨਲਾਇਨ ਕਲਾਸਾਂ ਦੇ ਨਾਮ ਉੱਤੇ ਪੂਰੀ ਫ਼ੀਸ ਵਸੂਲਣ ਵਿਰੁਧ ਇਹ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਉਤੇ ਸੁਣਵਾਈ ਤੋਂ ਸਰਵ ਉੱਚ ਅਦਾਲਤ ਨੇ ਸਾਫ਼ ਇਨਕਾਰ ਕਰ ਦਿਤਾ ਹੈ।

ਸੁਪਰੀਮ ਕੋਰਟ ਨੇ ਕਿਹਾ ਕਿ ਇਸ ਸਮੇਂ ਹਰ ਰਾਜ ਦੀ ਹਾਲਤ ਵੱਖ ਹੈ, ਇਸ ਮਾਮਲੇ ਨੂੰ ਉਥੋਂ ਦੀ ਹਾਈ ਕੋਰਟ ਵਿਚ ਹੀ ਚੁਕਿਆ ਜਾਵੇ। ਜੇਕਰ ਹਾਈ ਕੋਰਟ ਦੇ ਆਦੇਸ਼ ਨਾਲ ਕੋਈ ਸਮੱਸਿਆ ਹੈ ਤਾਂ ਹੀ ਸੁਪਰੀਮ ਕੋਰਟ ਆਇਆ ਜਾਵੇ।

ਦਸਣਯੋਗ ਹੈ ਕਿ ਨਿਜੀ ਸਕੂਲਾਂ ਦੁਆਰਾ ਫ਼ੀਸ ਵਸੂਲਣ ਤੋਂ ਦੁਖੀ ਮਾਪਿਆਂ ਨੂੰ ਸੁਪਰੀਮ ਕੋਰਟ ਤੋਂ ਬਹੁਤ ਉਮੀਦਾਂ ਸਨ। ਕਿਉਂਕਿ ਇਕ ਤਾਂ ਇਸ ਕੋਰੋਨਾ ਮਹਾਮਾਰੀ ਵਿਚ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧੀਆਂ ਹੋਈਆਂ ਹਨ ਉਸ ਉੱਤੇ ਨਿਜੀ ਸਕੂਲਾਂ ਦੁਆਰਾ ਫ਼ੀਸ ਵਸੂਲੀ ਕਾਰਨ ਹਰ ਕਿਸੇ ਦੀਆਂ ਦਿੱਕਤਾਂ ਵਧਣੀਆਂ ਸ਼ੁਰੂ ਹੋ ਚੁਕੀਆਂ ਹਨ।

ਇਸ ਤੋਂ ਪਹਿਲਾਂ ਨਿਜੀ ਸਕੂਲਾਂ ਅਤੇ ਸਕੂਲੀ ਬੱਚਿਆਂ ਦੇ ਮਾਪਿਆਂ ਵਿਚ ਚੱਲ ਰਹੇ ਸਕੂਲ ਫ਼ੀਸ ਵਿਵਾਦ ਉਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫ਼ੈਸਲੇ ਨੂੰ ਪੰਜਾਬ ਸਰਕਾਰ ਨੇ ਚੁਣੌਤੀ ਦੇਣ ਦਾ ਫ਼ੈਸਲਾ ਕੀਤਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।