ਚਾਲੂ ਵਿੱਤੀ ਸਾਲ ਵਿਚ ਤਨਖ਼ਾਹ ਤੋਂ ਜ਼ਿਆਦਾ ਪੈਨਸ਼ਨ ਭੁਗਤਾਨ ਕਰੇਗੀ ਸਰਕਾਰ: ਵਿੱਤ ਮੰਤਰਾਲਾ
ਵਿੱਤ ਮੰਤਰਾਲੇ ਨੇ ਜਾਣਕਾਰੀ ਦਿਤੀ ਹੈ ਕਿ ਚਾਲੂ ਵਿੱਤੀ ਵਿਚ ਸਾਲ ਸਰਕਾਰ ਵਲੋਂ ਕੀਤਾ ਜਾਣ ਵਾਲਾ ਪੈਨਸ਼ਨ ਭੁਗਤਾਨ ਤਨਖ਼ਾਹ ਭੁਗਤਾਨ..............
ਨਵੀਂ ਦਿੱਲੀ : ਵਿੱਤ ਮੰਤਰਾਲੇ ਨੇ ਜਾਣਕਾਰੀ ਦਿਤੀ ਹੈ ਕਿ ਚਾਲੂ ਵਿੱਤੀ ਵਿਚ ਸਾਲ ਸਰਕਾਰ ਵਲੋਂ ਕੀਤਾ ਜਾਣ ਵਾਲਾ ਪੈਨਸ਼ਨ ਭੁਗਤਾਨ ਤਨਖ਼ਾਹ ਭੁਗਤਾਨ ਦੇ ਮੁਕਾਬਲੇ 10,000 ਕਰੋੜ ਰੁਪਏ ਜ਼ਿਆਦਾ ਹੋਵੇਗਾ। ਵਿੱਤ ਮੰਤਰਾਲੇ ਦੇ ਦਸਤਾਵੇਜ਼ ਦੱਸਦੇ ਹਨ ਕਿ ਇਹ ਟ੍ਰੈਂਡ ਅਗਲੇ ਦੋ ਸਾਲਾਂ ਤਕ ਜਾਰੀ ਰਹੇਗਾ। ਲੋਕ ਸਭਾ 'ਚ ਪੇਸ਼ ਕੀਤੇ ਗਏ ਐਕਸਪੈਂਡੀਚਰ ਫ਼੍ਰੇਮਵਰਕ ਮੁਤਾਬਕ ਆਉਣ ਵਾਲੇ ਸਾਲਾਂ 'ਚ ਸਬਸਿਡੀ ਅਤੇ ਵਿਆਜ ਭੁਗਤਾਨ 'ਤੇ ਵੀ ਸਰਕਾਰ ਦਾ ਖ਼ਰਚ ਵਧੇਗਾ।
ਹਾਲਾਂ ਕਿ ਸਾਕਰਾਤਮਕ ਪਹਿਲੂ ਇਹ ਹੈ ਕਿ ਸਾਲ 2020-21 ਤਕ ਸਰਕਾਰ ਵਿੱਤੀ ਘਾਟੇ ਨੂੰ ਸਕਲ ਘਰੇਲੂ ਉਤਪਾਦ (ਜੀਡੀਪੀ) ਦੇ ਤਿੰਨ ਫ਼ੀ ਸਦ ਦੇ ਪੱਧਰ 'ਤੇ ਲਿਆਉਣ 'ਚ ਕਾਮਯਾਬ ਰਹੇਗੀ। ਉਥੇ ਹੀ ਸਰਕਾਰ ਨੇ ਵਿੱਤੀ ਸਾਲ 2019-20 ਲਈ ਵਿੱਤੀ ਘਾਟੇ ਦਾ ਟੀਚਾ 3.1 ਫ਼ੀ ਸਦੀ ਅਤੇ ਚਾਲੂ ਵਿੱਤੀ ਸਾਲ ਲਈ 3.3 ਫ਼ੀ ਸਦੀ ਰਖਿਆ ਹੈ। ਇਸ ਤੋਂ ਇਲਾਵਾ ਪੰਜੀਕ੍ਰਿਤ ਵਿਵਸਥਾ ਦੇ ਚਾਲੂ ਵਿੱਤੀ ਸਾਲ 'ਚ ਤਿੰਨ ਲੱਖ ਕਰੋੜ ਰੁਪਏ ਦੇ ਬਜਟੀ ਅਨੁਮਾਨ ਤੋਂ ਥੋੜ੍ਹਾ ਜ਼ਿਆਦਾ ਰਹਿਣ, ਵਿੱਤੀ ਸਾਲ 2019-20 'ਚ ਵਧ ਕੇ 3.27 ਲੱਖ ਕਰੋੜ ਰੁਪਏ ਰਹਿਣ ਅਤੇ ਬਾਅਦ 'ਚ ਇਸ ਦੇ 3.76 ਕਰੋੜ ਰੁਪਏ ਤਕ ਪਹੁੰਚਣ ਦੀ ਉਮੀਦ ਹੈ। (ਏਜੰਸੀ)