ਰੋਜ਼ ਕੁੱਟਦਾ ਸੀ ਮਾਂ ਨੂੰ, ਫੜੇ ਜਾਣ 'ਤੇ ਜਾਗੀ ਮਾਂ ਦੀ ਮਮਤਾ
ਕੋਲਕਾਤਾ: ਇੱਕ ਮਾਂ ਅਪਣੇ ਬੇਟੇ ਨੂੰ ਬੜੇ ਹੀ ਪਿਆਰ-ਦੁਲਾਰ ਨਾਲ ਪਾਲਦੀ ਹੈ ਤੇ ਮਾਂ ਦੇ ਦਿਲ 'ਚ ਅਪਣੇ ਬੇਟੇ ਪ੍ਰਤੀ ਬਹੁਤ ਸਾਰੇ ਅਰਮਾਨ ਵੀ ਹੁੰਦੇ ਹਨ ਪਰ....
ਕੋਲਕਾਤਾ, ਇੱਕ ਮਾਂ ਅਪਣੇ ਬੇਟੇ ਨੂੰ ਬੜੇ ਹੀ ਪਿਆਰ-ਦੁਲਾਰ ਨਾਲ ਪਾਲਦੀ ਹੈ ਤੇ ਮਾਂ ਦੇ ਦਿਲ 'ਚ ਅਪਣੇ ਬੇਟੇ ਪ੍ਰਤੀ ਬਹੁਤ ਸਾਰੇ ਅਰਮਾਨ ਵੀ ਹੁੰਦੇ ਹਨ। ਮਾਂ ਅਪਣੇ ਬੇਟੇ ਲਈ ਹਰ ਪਲ ਸੁੱਖਾਂ ਮੰਗਦੀ ਰਹਿੰਦੀ ਹੈ ਪਰ ਜਦੋਂ ਉਹੀ ਬੇਟਾ ਵੱਡਾ ਹੋ ਕੇ ਅਪਣੀ ਮਾਂ ਨੂੰ ਤੰਗ ਪਰੇਸ਼ਾਨ ਕਰਨ ਲੱਗ ਪਵੇ ਤਾਂ ਤੁਸੀਂ ਫਿਰ ਇਸ ਨੂੰ ਕੀ ਕਹੋਗੇ?
ਜੀ ਹਾਂ, ਪੱਛਮੀ ਬੰਗਾਲ ਦੇ ਕੋਲਕਾਤਾ ਵਿਚ ਮਨੁੱਖੀ ਭਾਵਨਾਵਾਂ ਨੂੰ ਝੰਜੋੜ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦਾ ਇੱਕ ਵਿਅਕਤੀ ਹਰ ਰੋਜ਼ ਅਪਣੀ 82 ਸਾਲਾ ਬਜ਼ੁਰਗ ਮਾਂ ਨੂੰ ਮਾਰਦਾ-ਕੁੱਟਦਾ ਸੀ ਤੇ ਇਸ ਨਾਲ ਸਬੰਧਿਤ ਇੱਕ ਮਾਮਲਾ ਫੇਸਬੁੱਕ 'ਤੇ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਨਿਮਤਾ ਇਲਾਕੇ ਵਿਚ ਰਹਿਣ ਵਾਲੀ ਬਜ਼ੁਰਗ ਔਰਤ ਸ਼ਾਂਤੀਪ੍ਰਵਾ ਦੇਵੀ ਦੇ ਦੋ ਬੱਚੇ ਹਨ। ਉਸਦਾ ਪਤੀ ਸਰਕਾਰੀ ਸੇਵਾ ਵਿਚ ਸੀ ਅਤੇ ਰਿਟਾਇਰ ਹੋਣ ਤੋਂ ਪਹਿਲਾਂ ਪਤੀ ਦੀ ਹੋਈ ਮੌਤ ਤੋਂ ਬਾਅਦ ਸ਼ਾਂਤੀਪ੍ਰਵਾ ਦੇ ਵੱਡੇ ਬੇਟੇ ਵਿਕਾਸ ਨੂੰ ਨੌਕਰੀ ਮਿਲ ਗਈ।
ਸਰਕਾਰੀ ਨੌਕਰੀ ਮਿਲਣ ਤੋਂ ਬਾਅਦ ਵਿਕਾਸ ਆਪਣੀ ਮਾਂ ਤੋਂ ਵੱਖ ਰਹਿਣ ਲੱਗ ਪਿਆ। ਫਿਰ ਬਜ਼ੁਰਗ ਮਾਂ ਆਪਣੇ ਛੋਟੇ ਬੇਟੇ ਬੁਲੁ ਪ੍ਰਸਾਦ ਦੇਬ ਦੇ ਨਾਲ ਰਹਿ ਰਹੀ ਸੀ ਪਰ ਦੋਸ਼ ਇਹ ਹੈ ਕਿ ਬੁਲੁ ਰੋਜ਼ ਆਪਣੀ ਮਾਂ ਨੂੰ ਤੰਗ ਕਰਦਾ ਹੈ, ਉਹ ਸੋਂਦੇ ਹੋਏ ਅਕਸਰ ਆਪਣੀ ਮਾਂ ਨੂੰ ਪੈਰ ਨਾਲ ਠੋਕਰ ਮਾਰ ਦਿੰਦਾ ਹੈ।
ਇੱਥੇ ਹੀ ਬਸ ਨਹੀਂ ਉਹ ਆਪਣੀ ਮਾਂ ਨੂੰ ਡੰਡੇ ਨਾਲ ਰੋਜ਼ ਕੁੱਟਦਾ ਹੈ। ਇਸ ਸਬੰਧੀ ਫੇਸਬੁੱਕ 'ਤੇ ਸਾਹਮਣੇ ਆਈ ਇਕ ਵੀਡੀਓ ਵਿਚ ਸਾਫ ਨਜ਼ਰ ਆ ਰਿਹਾ ਹੈ।ਉਹ ਅਪਣੀ ਬਜ਼ੁਰਗ ਮਾਂ ਤੋਂ ਘਰ ਦੇ ਸਾਰੇ ਕੰਮ ਜ਼ਬਰਦਸਤੀ ਕਰਵਾ ਰਿਹਾ ਸੀ।
ਇੱਕ ਦਿਨ ਉਸਦੇ ਇੱਕ ਗੁਆਂਢੀ ਨੇ ਮਾਰ ਕੁਟਾਈ ਦੀ ਵੀਡਿਓ ਰਿਕਾਰਡ ਕਰ ਕੇ ਅਪਣੇ ਫੇਸਬੁੱਕ ਅਕਾਊਂਟ 'ਤੇ ਸ਼ੇਅਰ ਕਰ ਦਿੱਤੀ। ਇਸ ਪੋਸਟ ਵਿਚ ਉਸ ਵਿਅਕਤੀ ਨੇ ਬਜ਼ੁਰਗ ਨੂੰ ਇਸ ਤਰ੍ਹਾਂ ਮਾਰਨ ਤੋਂ ਰੋਕਣ ਲਈ ਉਸਦੇ ਬੇਟੇ ਬੁਲੁ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਸੀ। ਦੇਖਦੇ ਹੀ ਦੇਖਦੇ ਫੇਸਬੁੱਕ 'ਤੇ ਇਹ ਵੀਡੀਓ ਵਾਇਰਲ ਹੋ ਗਿਆ ਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪੁਲਿਸ ਨੇ ਬੁਲੁ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਇਸ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਬਜ਼ੁਰਗ ਮਾਂ ਨੇ ਖੁਦ ਆਪਣੇ ਬੇਟੇ ਦਾ ਬਚਾਅ ਵੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੇ ਗਲਤੀ ਕੀਤੀ ਹੈ।
ਪਰ ਉਸਨੇ ਕਿਹਾ ਕ੍ਰਿਪਾ ਕਰਕੇ ਇਸਨੂੰ ਮਾਫ ਕਰ ਦਵੋ। ਇਸ ਮਾਮਲੇ ਸਬੰਧੀ ਨਾਰਥ ਦਮਦਮ ਨਗਰਪਾਲਿਕਾ ਦੇ ਚੇਅਰਮੈਨ ਸੁਬੋਧ ਚੱਕਰਵਰਤੀ ਦਾ ਕਹਿਣਾ ਹੈ ਕਿ 'ਨਗਰਪਾਲਿਕਾ ਹਰ ਹਾਲਤ ਵਿਚ ਉਸ ਬਜ਼ੁਰਗ ਦੀ ਮਦਦ ਕਰੇਗੀ।