ਪਿਤਾ ਨੇ ਨਾ ਦਿਵਾਈ 'ਜੈਗੁਆਰ', ਨਾਰਾਜ਼ ਹੋ ਕੇ ਪੁੱਤ ਨੇ ਨਦੀ 'ਚ ਸੁੱਟ ਦਿੱਤੀ BMW ਕਾਰ
35 ਲੱਖ ਰੁਪਏ ਦੀ ਤੋਂ ਜ਼ਿਆਦਾ ਦੀ ਕੀਮਤ ਵਾਲੀ ਬੀਐਮਡਬਲਿਊ ਕਾਰ ਕੋਈ ਨਹਿਰ 'ਚ ਸੁੱਟ ਦੇਵੇ ਤਾਂ ਤੁਸੀਂ ਕੀ ਕਹੋਗੇ।
ਯਮੁਨਾਨਗਰ : 35 ਲੱਖ ਰੁਪਏ ਦੀ ਤੋਂ ਜ਼ਿਆਦਾ ਦੀ ਕੀਮਤ ਵਾਲੀ ਬੀਐਮਡਬਲਿਊ ਕਾਰ ਕੋਈ ਨਹਿਰ 'ਚ ਸੁੱਟ ਦੇਵੇ ਤਾਂ ਤੁਸੀਂ ਕੀ ਕਹੋਗੇ। ਅਜਿਹਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਯਮੁਨਾਨਗਰ 'ਚ ਦੇਖਣ ਨੂੰ ਮਿਲਿਆ। ਦਰਅਸਲ ਨੌਜਵਾਨ ਨੇ ਅਜਿਹਾ ਕੰਮ ਇਸ ਲਈ ਕੀਤਾ ਕਿਉਂਕਿ ਉਸਦੇ ਪਿਤਾ ਨੇ ਉਸਨੂੰ ਇੱਕ ਹੋਰ 'ਜੈਗੁਆਰ ਕਾਰ' ਨਹੀਂ ਲੈ ਕੇ ਦਿੱਤੀ ਤਾਂ ਗੁੱਸੇ 'ਚ ਆਏ ਨੌਜਵਾਨ ਨੇ ਆਪਣੀ ਬੀਐਮਡਬਲਿਊ ਕਾਰ ਵੀ ਯਮੁਨਾ ਨਹਿਰ ਵਿੱਚ ਸੁੱਟ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਇੱਕ-ਦੋ ਕਾਰਾਂ ਨਹਿਰ ਵਿੱਚ ਸੁੱਟੀਆਂ ਸੀ। ਕਾਰ ਪਾਣੀ ਵਹਿੰਦੀ ਹੋਈ ਦੂਰ ਤਕ ਰੁੜ ਗਈ ਤੇ ਦਾਦੂਪੁਰ ਹੈਡ 'ਤੇ ਆ ਕੇ ਫਸ ਗਈ। ਉੱਧਰ ਨਹਿਰ ਵਿੱਚ ਬੀਐਮਡਬਲਿਊ ਕਾਰ ਡਿੱਗਣ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਐਨਡੀਆਰਐਫ ਤੇ ਗੋਤਾਖੋਰਾਂ ਸਮੇਤ ਮੌਕੇ 'ਤੇ ਪਹੁੰਚ ਗਿਆ।
ਕਾਰ ਨੂੰ ਨਹਿਰ ਵਿੱਚੋਂ ਕੱਢਣ ਲਈ ਐਨਡੀਆਰਐਫ ਟੀਮ ਵੱਲੋਂ ਰਸਕਿਊ ਆਪਰੇਸ਼ਨ ਚਲਾਇਆ ਗਿਆ ਪਰ ਬਾਹਰ ਕੱਢਦੇ-ਕੱਢਦੇ ਕਾਰ ਦੇ ਪਰਖੱਚੇ ਉੱਡ ਗਏ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਆਪਣੇ ਪਿਤਾ ਤੋਂ ਨਾਰਾਜ਼ ਹੋ ਕੇ ਘਰੋਂ ਆਇਆ ਸੀ, ਕਿਉਂਕਿ ਉਸ ਨੂੰ ਬੀਐਮਡਬਲਿਊ ਤੋਂ ਵੱਡੀ ਕਾਰ ਨਹੀਂ ਦਿਵਾਈ ਗਈ। ਇਸੇ ਕਰਕੇ ਉਸ ਨੇ ਨਾਰਾਜ਼ਗੀ ਵਿੱਚ ਕਾਰ ਨਹਿਰ 'ਚ ਸੁੱਟ ਦਿੱਤੀ। ਫਿਲਹਾਲ ਕਾਰ ਅੰਦਰ ਕੋਈ ਮੌਜੂਦ ਨਹੀਂ ਸੀ। ਪੁਲਿਸ ਨੇ ਨੌਜਵਾਨ ਕੋਲੋਂ ਪੁੱਛਗਿੱਛ ਵੀ ਕੀਤੀ।