ਬੇਰੂਤ ਧਮਾਕੇ ਬਾਅਦ ਭਾਰਤ 'ਚ ਵੀ ਚੌਕਸੀ, 740 ਟਨ ਅਮੋਨੀਅਮ ਟਾਈਟ੍ਰੇਟ ਸੁਰੱਖਿਅਤ ਸਥਾਨ 'ਤੇ ਭੇਜਿਆ!

ਏਜੰਸੀ

ਖ਼ਬਰਾਂ, ਰਾਸ਼ਟਰੀ

ਕਸਟਮਜ਼ ਐਕਟ ਤਹਿਤ ਜ਼ਬਤ ਕੀਤਾ ਗਿਆ ਸੀ ਇਹ ਰਸਾਇਣ

Ammonium Titrate

ਚੇਨਈ : ਬੇਰੂਤ ਵਿਚ ਹੋਏ ਜ਼ਬਰਦਸਤ ਧਮਾਕੇ ਤੋਂ ਬਾਅਦ ਅਮੋਨੀਅਮ ਨਾਈਟ੍ਰੇਟ ਦੇ ਸੁਰੱਖਿਅਤ ਰੱਖ-ਰਖਾਵ ਨੂੰ ਲੈ ਕੇ ਵਿਸ਼ਵ ਭਰ ਦੇ ਦੇਸ਼ ਚੌਕਸ ਹੋ ਗਏ ਹਨ। ਭਾਰਤ ਵਿਚ ਵੀ ਇਸ ਰਸਾਇਣ ਦੇ ਸੁਰੱਖਿਅਤ ਭੰਡਾਰਨ ਨੂੰ ਲੈ ਕੇ ਚੌਕਸੀ ਸ਼ੁਰੂ ਹੋ ਗਈ ਹੈ। ਭਾਰਤ 'ਚ ਚੇਨਈ ਵਿਖੇ 697 ਟਨ ਅਮੋਨੀਅਮ ਨਾਈਟ੍ਰੇਟ ਕੰਟੇਲਰ ਸਟੇਸ਼ਨ 'ਤੇ ਪਿਆ ਸੀ ਜਿਸ ਨੂੰ ਹੁਣ ਆਨਲਾਈਨ ਨਿਲਾਮੀ ਮਗਰੋਂ ਹੈਦਰਾਬਾਦ ਭੇਜਿਆ ਜਾ ਰਿਹਾ ਹੈ।

ਪੁਲਿਸ ਸੂਤਰਾਂ ਮੁਤਾਬਕ ਰਸਾਇਣ ਦੇ ਕੁਝ ਡੱਬੇ ਹੈਦਰਾਬਾਦ ਲਈ ਰਵਾਨਾ ਹੋਏ ਹਨ। ਇਹ ਪਦਾਰਥ 2015 ਵਿਚ ਕਸਟਮਜ਼ ਐਕਟ, 1962 ਅਧੀਨ ਜ਼ਬਤ ਕੀਤਾ ਗਿਆ ਸੀ। ਇਹ ਸਮਾਨ ਸ਼ਹਿਰ ਤੋਂ ਲਗਪਗ 20 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਇਕ ਸਟੇਸ਼ਨ 'ਤੇ ਰੱਖਿਆ ਗਿਆ ਸੀ।

ਇਸ ਸਟੋਰੇਜ ਸਥਾਨ ਦੇ ਆਸਪਾਸ ਭਾਵੇਂ ਕੋਈ ਰਿਹਾਇਸ਼ੀ ਇਲਾਕਾ ਨਹੀਂ ਹੈ, ਫਿਰ ਵੀ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦਾ ਰਿਸਕ ਸੀ ਲੈਣਾ ਚਾਹੁੰਦਾ। ਇਸ ਲਈ ਇਸ ਦੀ ਈ-ਆਕਸ਼ਨ ਖ਼ਤਮ ਹੋਣ ਬਾਅਦ ਇਸ ਨੂੰ ਸੁਰੱਖਿਅਤ ਸਥਾਨ 'ਤੇ ਭੇਜਣ ਦਾ ਇੰਤਜ਼ਾਮ ਕੀਤਾ ਗਿਆ ਹੈ। ਚੇਨਈ ਲਾਕੇ ਕੰੰਟੇਨਰ ਸਟੇਸ਼ਨ 'ਚ ਰੱਖੇ ਗਏ ਇਸ ਅਮੋਨੀਅਮ ਨਾਈਟ੍ਰੇਟ ਦੀ ਕੁੱਲ ਮਾਤਰਾ 697 ਟਨ ਹੈ।

ਸੀਮਾ ਕਰ ਅਧਿਕਾਰੀਆਂ ਮੁਤਾਬਕ ਰਸਾਇਣ ਨੂੰ ਤਮਿਲਨਾਡੂ ਦੇ ਇਕ ਆਯਾਤਕਾਰ ਤੋਂ ਜ਼ਬਤ ਕੀਤਾ ਗਿਆ ਸੀ, ਜਿਸ ਨੇ ਕਥਿਤ ਤੌਰ 'ਤੇ ਇਸ ਪਦਾਰਥ ਨੂੰ ਖਾਦ ਦੀ ਸ਼੍ਰੇਣੀ ਦਾ ਦਸਿਆ ਸੀ। ਬਾਅਦ 'ਚ ਜਦੋਂ ਇਸ ਦੀ  ਜਾਂਚ ਕੀਤੀ ਗਈ ਤਾਂ ਇਹ ਇਕ ਵਿਸਫੋਟਕ ਸ਼੍ਰੇਣੀ ਦਾ ਪਦਾਰਥ ਨਿਕਲਿਆ ਸੀ, ਜਿਸ ਨੂੰ ਜ਼ਬਤ ਕਰ ਲਿਆ ਗਿਆ ਸੀ।


ਕਾਬਲੇਗੌਰ ਹੈ ਕਿ ਬੇਰੂਤ 'ਚ ਹੋਏ ਧਮਾਕੇ ਤੋਂ ਬਾਅਦ ਇਸ ਰਸਾਇਣ ਦੇ ਸੁਰੱਖਿਅਤ ਰੱਖ-ਰਖਾਵ ਨੂੰ ਲੈ ਕੇ ਬਹਿਸ਼ ਛਿੜ ਗਈ ਹੈ। ਮੁਢਲੀਆਂ ਰਿਪੋਰਟ ਮੁਤਾਬਕ ਬੇਰੂਤ ਵਿਚ ਅਮੋਨੀਅਮ ਨਾਈਟ੍ਰੇਟ ਦੇ ਰੱਖ-ਰਖਾਵ ਸਮੇਂ ਅਣਗਹਿਲੀ ਵਰਤੀ ਗਈ ਸੀ, ਜਿਸ ਕਾਰਨ 2750 ਟਨ ਅਮੋਨੀਅਮ ਟਾਈਟ੍ਰੇਟ ਨਾਲ ਜ਼ਬਰਦਸਤ ਧਮਾਕਾ ਹੋਇਆ ਸੀ, ਜਿਸ ਦੀ ਆਵਾਜ਼ ਸੈਂਕੜੇ ਕਿਲੋਮੀਟਰ ਤਕ ਸੁਣਾਈ ਦਿਤੀ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।