ਕੈਗ ਰੀਪੋਰਟ ਵਿਚ ਖੁਲਾਸਾ: ਆਯੁਸ਼ਮਾਨ ਭਾਰਤ ਤਹਿਤ ਅਯੋਗ ਪ੍ਰਵਾਰਾਂ ਨੇ ਲਿਆ 22.44 ਕਰੋੜ ਰੁਪਏ ਤਕ ਦਾ ਲਾਭ

ਏਜੰਸੀ

ਖ਼ਬਰਾਂ, ਰਾਸ਼ਟਰੀ

7.49 ਲੱਖ ਲੋਕਾਂ ਨੇ ਸਿਰਫ਼ ਇਕ ਨੰਬਰ 99999-99999 ’ਤੇ ਲਿਆ ਲਾਭ

Image: For representation purpose only.

 

ਨਵੀਂ ਦਿੱਲੀ: ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ) ਨੇ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ  ਦੇ ਡੇਟਾਬੇਸ ਵਿਚ ਕਈ ਕਮੀਆਂ ਨੂੰ ਉਜਾਗਰ ਕੀਤਾ ਹੈ, ਜਿਸ ਵਿਚ ਅਵੈਧ ਨਾਮ, ਫਰਜ਼ੀ ਜਨਮ ਮਿਤੀਆਂ, ਫਰਜ਼ੀ ਸਿਹਤ ਪਛਾਣ ਪੱਤਰ ਅਤੇ ਫਰਜ਼ੀ ਪਰਿਵਾਰਕ ਆਕਾਰ ਸ਼ਾਮਲ ਹਨ। ਸੰਸਦ ਵਿਚ ਪੇਸ਼ ਕੀਤੀ ਗਈ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਅਯੋਗ ਪ੍ਰਵਾਰਾਂ ਨੂੰ ਪੀ.ਐਮ.ਜੇ.ਏ.ਵਾਈ. ਲਾਭਪਾਤਰੀਆਂ ਵਜੋਂ ਰਜਿਸਟਰਡ ਪਾਇਆ ਗਿਆ  ਅਤੇ ਯੋਜਨਾ ਦੇ ਤਹਿਤ 0.12 ਲੱਖ ਰੁਪਏ ਤੋਂ 22.44 ਕਰੋੜ ਰੁਪਏ ਤਕ ਦੇ ਲਾਭ ਪ੍ਰਾਪਤ ਕੀਤੇ ਗਏ।  

ਇਹ ਵੀ ਪੜ੍ਹੋ: ਡਾ. ਨਵਜੋਤ ਕੌਰ ਦੀ ਹੋਈ 5ਵੀਂ ਕੀਮੋਥੈਰੇਪੀ, ਨਵਜੋਤ ਸਿੱਧੂ ਨੇ ਟਵਿੱਟਰ 'ਤੇ ਤਸਵੀਰਾਂ ਕੀਤੀਆਂ ਸਾਂਝੀਆਂ

ਇਸ ਰੀਪੋਰਟ ਵਿਚ, ਕੈਗ ਨੇ ਦਾਅਵਾ ਕੀਤਾ ਹੈ ਕਿ ਇਕ ਹੀ ਮੋਬਾਈਲ ਨੰਬਰ 'ਤੇ ਕਈ ਲਾਭਪਾਤਰੀਆਂ ਨੂੰ ਰਜਿਸਟਰ ਪਾਇਆ ਗਿਆ ਸੀ। 7.49 ਲੱਖ ਲੋਕ ਸਿਰਫ਼ ਇਕ ਮੋਬਾਈਲ ਨੰਬਰ 9999999999 'ਤੇ ਲਾਭਪਾਤਰੀ ਵਜੋਂ ਰਜਿਸਟਰਡ ਹਨ। ਕੈਗ ਨੇ ਅਪਣੀ ਰੀਪੋਰਟ ਵਿਚ ਦਾਅਵਾ ਕੀਤਾ ਹੈ ਕਿ ਉਸ ਨੇ ਡੇਟਾਬੇਸ ਵਿਚ ਪੀ.ਐਮ.ਜੇ.ਏ.ਵਾਈ. ਲਾਭਪਾਤਰੀਆਂ ਵਜੋਂ ਰਜਿਸਟਰਡ ਕਈ ਅਯੋਗ ਪਰਿਵਾਰ ਪਾਏ ਹਨ। ਨੈਸ਼ਨਲ ਹੈਲਥ ਅਥਾਰਟੀ (ਐਨ.ਐਚ.ਏ.) ਦੇ ਰਿਕਾਰਡ ਅਨੁਸਾਰ, 7.87 ਕਰੋੜ ਲਾਭਪਾਤਰੀ ਪਰਿਵਾਰ ਰਜਿਸਟਰ ਕੀਤੇ ਗਏ ਸਨ, ਜੋ ਕਿ 10.74 ਕਰੋੜ (ਨਵੰਬਰ 2022) ਦੇ ਟੀਚੇ ਵਾਲੇ ਪ੍ਰਵਾਰਾਂ ਦਾ 73% ਹੈ।

ਇਹ ਵੀ ਪੜ੍ਹੋ: ਪੰਜਾਬੀ ਨੌਜਵਾਨ ਦੀ ਕਤਰ ਵਿਚ ਟਰਾਲਾ ਪਲਟਣ ਕਾਰਨ ਮੌਤ; ਸਵਾ ਸਾਲ ਪਹਿਲਾਂ ਗਿਆ ਸੀ ਵਿਦੇਸ਼

ਰੀਪੋਰਟ ਵਿਚ ਕਿਹਾ ਗਿਆ ਹੈ ਕਿ ਢੁਕਵੇਂ ਤਸਦੀਕ ਨਿਯੰਤਰਣਾਂ ਦੀ ਘਾਟ ਕਾਰਨ, ਲਾਭਪਾਤਰੀ ਡੇਟਾਬੇਸ ਵਿਚ ਕਈ ਕਮੀਆਂ ਪਾਈਆਂ ਗਈਆਂ ਸਨ। ਦੂਜੇ ਪਾਸੇ ਸਿਹਤ ਮੰਤਰਾਲੇ ਦੇ ਸੂਤਰਾਂ ਨੇ ਬੁਧਵਾਰ ਨੂੰ ਕਿਹਾ ਕਿ ਵੈਰੀਫਿਕੇਸ਼ਨ ਪ੍ਰਕਿਰਿਆ ਅਤੇ ਲਾਭਪਾਤਰੀ ਦੀ ਯੋਗਤਾ ਦਾ ਫੈਸਲਾ ਕਰਨ ਵਿਚ ਮੋਬਾਈਲ ਨੰਬਰ ਦੀ ਕੋਈ ਭੂਮਿਕਾ ਨਹੀਂ ਹੈ। ਮੋਬਾਈਲ ਨੰਬਰ ਸਿਰਫ ਲੋੜ ਪੈਣ 'ਤੇ ਲਾਭਪਾਤਰੀਆਂ ਨਾਲ ਸੰਪਰਕ ਕਰਨ ਲਈ ਹੈ। ਇਹ ਗਲਤ ਧਾਰਨਾ ਹੈ ਕਿ ਕੋਈ ਵੀ ਮੋਬਾਈਲ ਨੰਬਰ ਰਾਹੀਂ ਇਲਾਜ ਦਾ ਲਾਭ ਲੈ ਸਕਦਾ ਹੈ।