ਕਮਾਈ ਲਈ ਖਤਰਨਾਕ ਮੈਡੀਕਲ ਸਮੱਗਰੀ ਦੀ ਮਸ਼ਹੂਰੀ ਕਰ ਰਹੇ ਫੇਸਬੁੱਕ, ਗੂਗਲ ਅਤੇ ਯੂ-ਟਿਊਬ: ਰੀਪੋਰਟ

ਏਜੰਸੀ

ਜੀਵਨ ਜਾਚ, ਤਕਨੀਕ

ਕੀਨੀਆ ਦੀ ਸੰਸਥਾ ਫੂਮਬੂਆ ਦੀ ਰੀਪੋਰਟ ਦਾ ਦਾਅਵਾ

Image: For representation purpose only.



ਨੈਰੋਬੀ:  ਮੇਟਾ, ਯੂਟਿਊਬ ਅਤੇ ਗੂਗਲ ਵਰਗੀਆਂ ਵੱਡੀਆਂ ਤਕਨੀਕੀ ਕੰਪਨੀਆਂ ਕੀਨੀਆ ਵਿਚ ਔਰਤਾਂ ਲਈ ਖਤਰਨਾਕ ਮੈਡੀਕਲ ਉਤਪਾਦਾਂ ਦੀ ਸਮੱਗਰੀ ਤੋਂ ਭਾਰੀ ਮੁਨਾਫਾ ਕਮਾ ਰਹੀਆਂ ਹਨ। ਇਨ੍ਹਾਂ ਕੰਪਨੀਆਂ ਨੇ ਕੀਨੀਆ ਵਿਚ ਅਪਣੇ ਪਲੇਟਫਾਰਮਾਂ ਦੇ ਐਲਗੋਰਿਦਮ ਨੂੰ ਇਸ ਤਰੀਕੇ ਨਾਲ ਬਦਲਿਆ ਹੈ ਕਿ ਉਪਭੋਗਤਾ ਨੂੰ ਮਹਿਲਾ-ਅਧਾਰਤ ਮੈਡੀਕਲ ਸਮੱਗਰੀ ਹੀ ਜ਼ਿਆਦਾ ਦਿਖਾਈ ਜਾ ਰਹੀ ਹੈ। ਇਨ੍ਹਾਂ ਕੰਪਨੀਆਂ ਦੇ ਪਲੇਟਫਾਰਮਾਂ 'ਤੇ ਅਜਿਹੇ ਮੈਡੀਕਲ ਉਤਪਾਦਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਜਾਂ ਤਾਂ ਡਾਕਟਰੀ ਜਾਂਚ ਨਹੀਂ ਕੀਤੀ ਗਈ ਹੈ ਜਾਂ ਬੇਕਾਰ ਕਰਾਰ ਦਿਤੇ ਗਏ ਹਨ।

ਇਹ ਵੀ ਪੜ੍ਹੋ: ਵਿਵਾਦਾਂ 'ਚ SGPC, ਸਿੱਖ ਬੁੱਧੀਜੀਵੀਆਂ ਨੇ 2.70 ਕਰੋੜ 'ਚ 70 ਲੱਖ ਦੀ ਕੋਠੀ ਖਰੀਦਣ ਦਾ ਲਗਾਇਆ ਇਲਜ਼ਾਮ

ਕੀਨੀਆ ਦੀ ਸੰਸਥਾ ਫੂਮਬੂਆ ਦੀ ਰੀਪੋਰਟ ਮੁਤਾਬਕ ਇਨ੍ਹਾਂ ਪਲੇਟਫਾਰਮਾਂ 'ਤੇ ਨਪੁੰਸਕਤਾ, ਛਾਤੀ ਦੇ ਕੈਂਸਰ ਵਰਗੀਆਂ ਬੀਮਾਰੀਆਂ ਦੇ ਇਲਾਜ 'ਚ ਕਾਰਗਰ ਦੱਸ ਕੇ ਕੁੱਝ ਦਵਾਈਆਂ ਅਤੇ ਜੜੀ-ਬੂਟੀਆਂ ਨੂੰ ਪ੍ਰਚਾਰਿਆ ਜਾ ਰਿਹਾ ਹੈ, ਜਦਕਿ ਡਾਕਟਰਾਂ ਨੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਬੇਕਾਰ ਕਰਾਰ ਦਿਤਾ ਹੈ। ਰੀਪੋਰਟ ਅਨੁਸਾਰ, ਮੇਟਾ ਦੇ ਫੇਸਬੁੱਕ ਪਲੇਟਫਾਰਮ 'ਤੇ ਬੱਚੇਦਾਨੀ ਦੀ ਸਫਾਈ ਦੇ ਤਰੀਕਿਆਂ ਬਾਰੇ ਸਮੱਗਰੀ ਨੂੰ ਵੀ ਪ੍ਰਮੋਟ ਕੀਤਾ ਜਾ ਰਿਹਾ ਹੈ। ਫੇਸਬੁੱਕ ਤੋਂ ਇਲਾਵਾ ਗੂਗਲ ਅਤੇ ਯੂ-ਟਿਊਬ 'ਤੇ ਔਰਤਾਂ ਦੀ ਸਿਹਤ ਨਾਲ ਜੁੜੀ ਸਾਰੀ ਸਮੱਗਰੀ ਦਿਖਾਈ ਜਾ ਰਹੀ ਹੈ, ਜਦਕਿ ਇਨ੍ਹਾਂ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ।

ਇਹ ਵੀ ਪੜ੍ਹੋ: 19 ਸਾਲਾ ਗੁਰਮਨਜੋਤ ਕੌਰ ਦੀ ਹਤਿਆ ਦਾ ਮਾਮਲਾ: ਪੁਲਿਸ ਨੇ ਖੰਨਾ ਤੋਂ ਗ੍ਰਿਫ਼ਤਾਰ ਕੀਤਾ ਮੁਲਜ਼ਮ ਗੁਰਪ੍ਰੀਤ ਸਿੰਘ

ਇਸ ਰੀਪੋਰਟ ਨੂੰ ਤਿਆਰ ਕਰਨ ਵਾਲੀ ਟੀਮ ਦੇ ਵਨਜੀਰੂ ਨਗੁਹੀ ਦਾ ਕਹਿਣਾ ਹੈ ਕਿ ਇਹ ਸਥਿਤੀ ਕਿੰਨੀ ਖ਼ਤਰਨਾਕ ਹੈ ਕਿ ਲੋਕ ਇਨ੍ਹਾਂ ਖ਼ਤਰਨਾਕ ਉਤਪਾਦਾਂ ਨੂੰ ਨਾ ਸਿਰਫ਼ ਆਸਾਨੀ ਨਾਲ ਵੇਚ ਰਹੇ ਹਨ, ਸਗੋਂ ਉਹ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇਨ੍ਹਾਂ ਨੂੰ ਸ਼ਰੇਆਮ ਪ੍ਰਮੋਟ ਕਰ ਰਹੇ ਹਨ ਅਤੇ ਇਹ ਕੰਪਨੀਆਂ ਇਸ਼ਤਿਹਾਰ ਦੇ ਪੈਸੇ ਲਈ ਇਨ੍ਹਾਂ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰ ਰਹੀਆਂ ਹਨ। ਇਹ ਰੀਪੋਰਟ ਅਜਿਹੇ ਸਮੇਂ ਆਈ ਹੈ, ਜਦੋਂ ਕੀਨੀਆ ਵਿਚ ਸੋਸ਼ਲ ਮੀਡੀਆ ਨਿਗਰਾਨੀ ਸੰਸਥਾ ਸੋਸ਼ਲ ਮੀਡੀਆ ਦੀ ਜਾਂਚ ਕਰ ਰਹੀ ਹੈ। ਮੇਟਾ ’ਤੇ ਤਿੰਨ ਕਾਨੂੰਨੀ ਮਾਮਲੇ ਚੱਲ ਰਹੇ ਹਨ।

ਇਹ ਵੀ ਪੜ੍ਹੋ: ਵੀਜ਼ਾ ਪ੍ਰਕਿਰਿਆ ਵਿਚ ਹੋ ਰਹੀ ਦੇਰੀ ਨੂੰ ਲੈ ਕੇ ਕੈਨੇਡਾ ਸਰਕਾਰ ਦਾ ਅਹਿਮ ਐਲਾਨ, ਸਿਰਫ਼ 30 ਦਿਨਾਂ 'ਚ ਮਿਲੇਗਾ ਵੀਜ਼ਾ!

ਕਾਉਂਸਿਲ ਫਾਰ ਰਿਸਪੌਂਸੀਬਲ ਸੋਸ਼ਲ ਮੀਡੀਆ ਦੀ ਇਕ ਰੀਪੋਰਟ ਦੇ ਅਨੁਸਾਰ, 50% ਕੀਨੀਆ ਦੇ ਲੋਕਾਂ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਕਈ ਵਾਰ ਗਲਤ ਜਾਣਕਾਰੀ ਦੇਖੀ ਹੈ, ਜਦਕਿ ਅੱਧੇ ਮਹਿਸੂਸ ਕਰਦੇ ਹਨ ਕਿ ਉਹ ਆਸਾਨੀ ਨਾਲ ਇੰਟਰਨੈਟ 'ਤੇ ਗਲਤ ਜਾਣਕਾਰੀ ਲੱਭ ਲੈਂਦੇ ਹਨ। ਡਾਕਟਰ ਚਿੰਤਤ ਹਨ ਕਿ ਇਸ ਤਰ੍ਹਾਂ ਦਾ ਪ੍ਰਚਾਰ ਨੁਕਸਾਨਦਾਇਕ ਹੋ ਸਕਦਾ ਹੈ।

ਇਹ ਵੀ ਪੜ੍ਹੋ: ਰਿਸ਼ਵਤਖੋਰੀ ਮਾਮਲੇ 'ਚ SHO ਪਰਮਜੀਤ ਸਿੰਘ ਅਤੇ ASI ਰਣਧੀਰ ਸਿੰਘ ਵਿਰੁਧ FIR ਦਰਜ 

ਉਧਰ ਜਾਪਾਨ ਦੇ ਸੰਚਾਰ ਮੰਤਰਾਲੇ ਦੀ ਇਕ ਰੀਪੋਰਟ ਅਨੁਸਾਰ, ਅੱਧੇ ਤੋਂ ਵੱਧ ਜਾਪਾਨੀ ਲੋਕ ਇਹ ਨਹੀਂ ਜਾਣਦੇ ਹਨ ਕਿ ਉਹ ਸੋਸ਼ਲ ਮੀਡੀਆ 'ਤੇ ਉਹੀ ਸਮੱਗਰੀ ਦੇਖਦੇ ਹਨ ਜੋ ਉਹ ਸੋਚਦੇ ਹਨ ਜਾਂ ਉਹੀ ਵਿਚਾਰਧਾਰਾ ਰੱਖਦੇ ਹਨ। ਉਹ ਇੰਟਰਨੈੱਟ 'ਤੇ ਜਾਅਲੀ ਜਾਣਕਾਰੀ ਤੋਂ ਵੀ ਜਾਣੂ ਨਹੀਂ ਹਨ। ਜਾਪਾਨ ਵਿਚ 60% ਤੋਂ ਵੱਧ ਲੋਕ ਮੰਨਦੇ ਹਨ ਕਿ ਇੰਟਰਨੈੱਟ 'ਤੇ ਜਾਣਕਾਰੀ ਸਹੀ ਹੈ। ਇਸ ਦੇ ਨਾਲ ਹੀ, ਚੀਨ, ਜਰਮਨੀ ਅਤੇ ਅਮਰੀਕਾ ਦੇ 80-90% ਲੋਕ ਜਾਣਦੇ ਹਨ ਕਿ ਉਹ ਇੰਟਰਨੈੱਟ 'ਤੇ ਜਾਅਲੀ ਜਾਂ ਹੇਰਾਫੇਰੀ ਵਾਲੇ ਸੋਸ਼ਲ ਮੀਡੀਆ ਖਾਤਿਆਂ ਵਿਚ ਉਹੀ ਚੀਜ਼ ਦਿਖਾਈ ਦਿੰਦੀ ਹੈ, ਜੋ ਉਹ ਸੋਚਦੇ ਜਾਂ ਚਾਹੁੰਦੇ ਹਨ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਜਾਪਾਨੀਆਂ ਨੂੰ ਇਸ ਸਬੰਧੀ ਜਾਗਰੂਕ ਕਰਨ ਦੀ ਲੋੜ ਹੈ।