ਪੁਲਵਾਮਾ 'ਚ ਸੁਰੱਖਿਆਬਲਾਂ ਨੇ ਕੀਤੇ ਦੋ ਅਤਿਵਾਦੀ ਢੇਰ
ਜੰਮੂ - ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਵਿਚ ਸ਼ਨਿਚਰਵਾਰ ਹੋਈ ਮੁੱਠਭੇੜ ਵਿਚ ਸੁਰੱਖਿਆਬਲਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇਥੇ ਦੇ ਤੀਕੂਨ ਵਿਚ ਸੁਰੱਖਿਆਬਲਾਂ ...
ਸ਼੍ਰੀਨਗਰ : (ਭਾਸ਼ਾ) ਜੰਮੂ - ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਵਿਚ ਸ਼ਨਿਚਰਵਾਰ ਹੋਈ ਮੁੱਠਭੇੜ ਵਿਚ ਸੁਰੱਖਿਆਬਲਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇਥੇ ਦੇ ਤੀਕੂਨ ਵਿਚ ਸੁਰੱਖਿਆਬਲਾਂ ਨੇ ਦੋ ਅਤਿਵਾਦੀਆਂ ਨੂੰ ਢੇਰ ਕਰ ਦਿਤਾ। ਇਸ ਤੋਂ ਪਹਿਲਾਂ ਸ਼ੁਕਰਵਾਰ ਸ਼ਾਮ ਵੀ ਪੁਲਵਾਮਾ ਦੇ ਹੀ ਤਰਾਲ ਪਿੰਡ ਵਿਚ ਸੁਰੱਖਿਆਬਲਾਂ ਨੇ ਇਕ ਜੈਸ਼ ਅਤਿਵਾਦੀ ਨੂੰ ਮਾਰ ਗਿਰਾਇਆ ਸੀ। ਅਤਿਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਤੋਂ ਬਾਅਦ ਇਲਾਕੇ ਵਿਚ ਘੇਰਾਬੰਦੀ ਕਰ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਦੱਖਣੀ ਕਸ਼ਮੀਰ ਦੇ ਤੀਕੂਨ ਪਿੰਡ ਵਿਚ ਸ਼ਨਿਚਰਵਾਰ ਸਵੇਰੇ ਜਵਾਨਾਂ ਨੇ ਅਤਿਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਤੋਂ ਬਾਅਦ ਘੇਰਾਬੰਦੀ ਕੀਤੀ ਸੀ।
ਦੋਨਾਂ ਵੱਲੋਂ ਫਾਈਰਿੰਗ ਸ਼ੁਰੂ ਹੋਣ ਤੋਂ ਬਾਅਦ ਮੁੱਠਭੇੜ ਵਿਚ ਸੁਰੱਖਿਆਬਲਾਂ ਨੂੰ ਦੋ ਅਤਿਵਾਦੀਆਂ ਨੂੰ ਮਾਰ ਗਿਰਾਉਣ ਵਿਚ ਸਫਲਤਾ ਮਿਲੀ ਹੈ। ਅਤਿਵਾਦੀਆਂ ਕੋਲੋਂ ਵਡੀ ਗਿਣਤੀ 'ਚ ਹਥਿਆਰ ਬਰਾਮਦ ਵੀ ਹੋਏ ਹਨ। ਇਸ ਤੋਂ ਪਹਿਲਾਂ ਤਰਾਲ ਵਿਚ ਵੀ ਇਕ ਅਤਿਵਾਦੀ ਨੂੰ ਮਾ ਗਿਰਾਇਆ ਸੀ। ਦੱਸ ਦਈਏ ਕਿ ਸ਼ੁਕਰਵਾਰ ਨੂੰ ਸੁਰੱਖਿਆਬਲਾਂ ਵਲੋਂ ਤਰਾਲ ਇਲਾਕੇ ਨੂੰ ਘੇਰਨ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਦੇ ਦੌਰਾਨ ਅਤਿਵਾਦੀਆਂ ਵਲੋਂ ਗੋਲੀਬਾਰੀ ਕਰਨ 'ਤੇ ਮੁੱਠਭੇੜ ਸ਼ੁਰੂ ਹੋਈ ਸੀ।
ਇਸ ਮੁੱਠਭੇੜ ਵਿਚ ਜੈਸ਼-ਏ-ਮੁਹੰਮਦ ਦਾ ਇਕ ਅਤਿਵਾਦੀ ਢੇਰ ਕੀਤਾ ਗਿਆ ਸੀ। ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰੀ ਰਾਈਫਲਸ ਅਤੇ ਪੁਲਿਸ ਦੇ ਸਪੇਸ਼ਲ ਆਪਰੇਸ਼ਨਸ ਗਰੁਪ (ਐਸਓਜੀ) ਅਤੇ ਸੀਆਰਪੀਐਫ ਇਸ ਮੁੱਠਭੇੜ ਵਿਚ ਸ਼ਾਮਿਲ ਸਨ।