ਸੁਰੱਖਿਆਂ ਬਲਾਂ ਅਤੇ ਅਤਿਵਾਦੀਆਂ ਵਿਚਕਾਰ ਮੁਠਭੇੜ, ਪੁਲਿਸ ਕਰਮਚਾਰੀ ਸ਼ਹੀਦ, 3 ਅਤਿਵਾਦੀ ਢੇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੁਧਵਾਰ ਸਵੇਰੇ ਫਤਿਹ ਕਦਾਲ ਇਲਾਕੇ ਵਿਖੇ ਸੁਰੱਖਿਆ ਬਲਾਂ ਅਤੇ ਇਥੇ ਲੁਕੇ ਹੋਏ ਅਤਿਵਾਦੀਆਂ ਵਿਚਕਾਰ ਸ਼ੁਰੂ ਹੋਈ ਮੁਠਭੇੜ ਹੁਣ ਤੱਕ ਜਾਰੀ ਹੈ,

Encounter

ਸ਼੍ਰੀਨਗਰ , ( ਭਾਸ਼ਾ ) : ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਦੇ ਫਤਿਹ ਕਦਾਲ ਇਲਾਕੇ ਵਿਚ ਸੁਰੱਖਿਆ ਬਲਾਂ ਅਤੇ ਅਤਿਵਦੀਆਂ ਵਿਚ ਮੁਠਭੇੜ ਜਾਰੀ ਹੈ। ਇਸ ਇਲਾਕੇ ਵਿਚ ਅਤਿਵਾਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਕੀਤੀ ਗਈ ਕਾਰਵਾਈ ਦੌਰਾਨ 3 ਲਸ਼ਕਰ ਅਤਿਵਾਦੀਆਂ ਦੇ ਮਾਰੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਹੁਣ ਤੱਕ ਦੀ ਕੀਤੀ ਕਾਰਵਾਈ ਵਿਚ ਇਕ ਪੁਲਿਸਕਰਮਚਾਰੀ ਸ਼ਹੀਦ ਹੋ ਗਿਆ ਹੈ, ਉਥੇ ਹੀ ਇਕ ਹੋਰ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਬੁਧਵਾਰ ਸਵੇਰੇ ਫਤਿਹ ਕਦਾਲ ਇਲਾਕੇ ਵਿਖੇ ਸੁਰੱਖਿਆ ਬਲਾਂ ਅਤੇ ਇਥੇ ਲੁਕੇ ਹੋਏ ਅਤਿਵਾਦੀਆਂ ਵਿਚਕਾਰ ਸ਼ੁਰੂ ਹੋਈ ਮੁਠਭੇੜ ਹੁਣ ਤੱਕ ਜਾਰੀ ਹੈ,

ਜਿਸ ਵਿਚ ਲਸ਼ਕਰ ਦੇ 3 ਅਤਿਵਾਦੀਆਂ ਦੇ ਮਾਰੇ ਜਾਣ ਦੀ ਖਬਰ ਹੈ। ਮੁਠਭੇੜ ਵਿਚ ਇਕ ਪੁਲਿਸਕਰਮਚਾਰੀ ਸ਼ਹੀਦ ਹੋਇਆ ਹੈ ਅਤੇ ਕੁਝ ਪੁਲਿਸਕਰਮਚਾਰੀ ਵੀ ਜਖਮੀ ਹੋਏ ਹਨ। ਇਹ ਅਤਿਵਾਦੀ ਅਬਾਦੀ ਵਾਲੇ ਇਲਾਕੇ ਵਿਚ ਲੁਕੇ ਹੋਏ ਸਨ ਅਤੇ ਇਲਾਕੇ ਨੂੰ ਖਾਲੀ ਕਰਵਾਉਂਦੇ ਹੋਏ ਸੁਰੱਖਿਆਬਲਾਂ ਨੇ ਅਤਿਵਾਦੀਆਂ ਦੀ ਘੇਰਾਬੰਦੀ ਕੀਤੀ ਸੀ। ਦਸ ਦਈਏ ਕਿ ਬੀਤੀ 13 ਅਕਤੂਬਰ ਨੂੰ ਵੀ ਪੁਲਵਾਮਾ ਵਿਖੇ ਸੁਰੱਖਿਆਬਲਾਂ ਨੂੰ ਕਾਮਯਾਬੀ ਮਿਲੀ ਸੀ,

ਜਿਥੇ ਇਨਕਾਉਂਟਰ ਵਿਚ ਇਕ ਅਤਿਵਾਦੀ ਨੂੰ ਮੌਤ ਦੇ ਘਾਟ ਉਤਾਰ ਦਿਤਾ ਗਿਆ ਸੀ। ਅਤਿਵਾਦੀ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਸਨ। ਉਥੇ ਹੀ ਬਾਰਾਮੂਲਾ ਜਿਲ੍ਹੇ ਦੇ ਸੋਪਾਰ ਟਾਊਨਸ਼ਿਪ ਵਿਚ ਅਤਿਵਾਦੀਆਂ ਨੇ ਬੁਜ਼ਦਿਲੀ ਦਿਖਾਉਂਦੇ ਹੋਏ ਘਰ ਦੇ ਅੰਦਰ ਦਾਖਲ ਹੋ ਕੇ ਪੁਲਿਸ ਕਰਮਚਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਸੀ। ਦਰਅਸਲ ਸੁਰੱਖਿਆ ਬਲਾਂ ਵੱਲੋਂ ਹਿਜਬੁਲ ਕਮਾਂਡਰ ਮੰਨਾਨ ਵਾਨੀ ਨੂੰ ਮਾਰੇ ਜਾਣ ਤੋਂ ਬਾਅਦ ਅਤਿਵਾਦੀਆਂ ਦੇ ਹੌਸਲੇਂ ਟੁੱਟ ਗਏ ਹਨ ਅਤੇ ਇਹੀ ਕਾਰਨ ਹੈ ਅਜਿਹੀ ਗਤੀਵਿਧੀਆਂ ਵੱਧ ਰਹੀਆਂ ਹਨ।