ਟੀਪੂ ਸੁਲਤਾਨ ਜੈਯੰਤੀ ਤੇ ਕਰਨਾਟਕ ਵਿਚ ਧਾਰਾ 144 ਲਾਗੂ
ਕਰਨਾਟਕ ਪੁਰਾਣੇ ਮੈਸੂਰ ਸਾਮਰਾਜ ਦੇ ਸ਼ਾਸਕ ਰਹੇ ਟੀਪੂ ਸੁਲਤਾਨ ਦੀ ਜੈਯੰਤੀ 'ਤੇ ਸਿਆਸੀ ਛਿੜੀ ਹੋਈ ਹੈ।ਦੱਸ ਦਈਏ ਕਿ ਮੈਡੀਕੇਰੀ ਵਿਚ ਟੀਪੂ ਜੈਯੰਤੀ ਮਨਾਏ ...
ਬੈਂਗਾਲੁਰੂ (ਭਾਸ਼ਾ): ਕਰਨਾਟਕ ਪੁਰਾਣੇ ਮੈਸੂਰ ਸਾਮਰਾਜ ਦੇ ਸ਼ਾਸਕ ਰਹੇ ਟੀਪੂ ਸੁਲਤਾਨ ਦੀ ਜੈਯੰਤੀ 'ਤੇ ਸਿਆਸੀ ਛਿੜੀ ਹੋਈ ਹੈ। ਦੱਸ ਦਈਏ ਕਿ ਮੈਡੀਕੇਰੀ ਵਿਚ ਟੀਪੂ ਜੈਯੰਤੀ ਮਨਾਏ ਜਾਣ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ। ਜ਼ਿਕਰਯੋਗ ਹੈ ਕਿ ਵਿਰੋਧੀ ਭਾਜਪਾ ਦੇ ਵਿਰੋਧ ਦੇ ਬਾਵਜੂਦ ਕਰਨਾਟਕ ਸਰਕਾਰ ਸ਼ਨੀਵਾਰ ਭਾਵ ਅੱਜ ਟੀਪੂ ਜੈਯੰਤੀ ਮਨਾਉਣ ਜਾ ਰਹੀ ਹੈ
ਜਦੋਂ ਕਿ ਸਿਹਤ ਕਾਰਨਾ ਕਰਕੇ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ ਨੇ ਖੁਦ ਨੂੰ ਇਸ ਸਮਾਰੋਹ ਤੋਂ ਵੱਖ ਕਰ ਲਿਆ ਹੈ ਅਤੇ ਨਾਲ ਹੀ ਉਨ੍ਹਾਂ ਦੀ ਪਾਰਟੀ ਜਨਤਾ ਦਲ-ਸੈਕੁਲਰ ਵੀ ਸਮਾਰੋਹ ਤੋਂ ਦੂਰੀ ਬਣਾਏ ਕੇ ਰਖੀ ਹੋਈ ਹੈ। ਉਪ ਮੁੱਖਮੰਤਰੀ ਅਤੇ ਕਾਂਗਰਸ ਨੇਤਾ ਜੀ ਪਰਮੇਸ਼ਵਰਾ ਰਾਜ ਸਕੱਤਰ ਵਿਚ ਸਮਾਰੋਹ ਦਾ ਉਦਘਾਟਨ ਕਰਨਗੇ। ਦੂਜੇ ਪਾਸੇ ਭਾਜਪਾ ਜਿਲਾ ਸਕੱਤਰ ਸੱਜਲ ਕ੍ਰਿਸ਼ੰਣ ਨੇ ਕਿਹਾ ਕਿ ਟੀਪੂ ਜੈਯੰਤੀ ਦੇ ਨਾਮ 'ਤੇ ਸਰਕਾਰ ਜਨਤਾ ਦਾ ਪੈਸਾ ਬਰਬਾਦ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਟੀਪੂ ਕੋਈ ਯੋਧਾ ਨਹੀਂ ਸੀ ਉਸ ਨੇ ਕਈ ਹਿੰਦੂਆਂ ਨੂੰ ਮਾਰਿਆ ਅਤੇ ਮੰਦਿਰਾਂ ਤੇ ਹਮਲਾ ਕੀਤਾ ਸੀ। ਅਜਿਹੇ ਵਿਅਕਤੀ ਨੂੰ ਅਸੀ ਮਹਾਨ ਕਿਉਂ ਦੱਸ ਰਹੇ ਹਨ? ਇਹ ਸਿਰਫ ਵੋਟ ਬੈਂਕ ਦੀ ਰਾਜਨੀਤੀ ਹੈ। ਕੋਡਾਗੁ ਵਿਚ ਸਾਰੇ ਇਸਦੇ ਵਿਰੋਧ 'ਚ ਹਨ। ਦੱਸ ਦਈਏ ਕਿ ਟੀਪੂ ਜੈਯੰਤੀ ਅਤੇ ਭਾਜਪਾ ਦੇ ਵਿਰੋਧ ਨੂੰ ਵੇਖਦੇ ਹੋਏ ਪੂਰੇ ਰਾਜ ਵਿਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
ਨਾਲ ਹੀ ਗਲ ਕੀਤੀ ਜਾਵੇ ਪੁਲਿਸ ਦੀ ਤਾਂ ਪੁਲਿਸ ਦੇ ਇਕ ਮੁੱਖ ਅਧਿਕਾਰੀ ਨੇ ਦੱਸਿਆ ਕਿ ਟੀਪੂ ਸੁਲਤਾਨ ਦੀ ਜੈਯੰਤੀ ਨੂੰ ਸ਼ਾਂਤੀਪੂਰਨ ਢੰਗ ਨਾਲ ਪੂਰਾ ਕਰਾਨ ਲਈ ਬੈਂਗਲੁਰੂ, ਮੈਸੂਰ, ਕੋਡਾਗੂ ਅਤੇ ਮੰਗਲੁਰੂ ਵਿਚ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਕੋਡਾਗੂ, ਹੁਬਲੀ ਅਤੇ ਧਾਰਵੜ ਵਿਚ 10 ਨਵੰਬਰ ਦੀ ਸਵੇਰੇ 6 ਵਜੇ ਤੋਂ ਲੈ ਕੇ 11 ਨਵੰਬਰ ਦੀ ਸਵੇਰੇ 7 ਵਜੇ ਤੱਕ ਲਈ ਧਾਰਾ 144 ਲਗਾ ਦਿਤੀ ਗਈ ਹੈ।