ਹੁਣ ਇਕ ਕਲਿੱਕ ਤੇ ਮਿਲੇਗਾ 700 ਆਯੁਰਵੈਦਿਕ ਦਵਾਈਆਂ ਦਾ ਵੇਰਵਾ
ਆਯੁਰਵੈਦਿਕ ਦਵਾਈਆਂ ਨੂੰ ਲੈ ਕੇ ਕੇਂਦਰ ਸਰਕਾਰ ਵੱਡੀ ਪਹਿਲ ਕਰਨ ਜਾ ਰਹੀ ਹੈ। ਛੇਤੀ ਹੀ 700 ਦਵਾਈਆਂ ਦਾ ਵਿਗਿਆਨਕ ਵੇਰਵਾ ਇਕ ਕਲਿਕ 'ਤੇ ਮਿਲੇਗਾ। ਆਯੂਸ਼ ਮੰਤਰਾਲਾ ...
ਨਵੀਂ ਦਿੱਲੀ (ਭਾਸ਼ਾ) :- ਆਯੁਰਵੈਦਿਕ ਦਵਾਈਆਂ ਨੂੰ ਲੈ ਕੇ ਕੇਂਦਰ ਸਰਕਾਰ ਵੱਡੀ ਪਹਿਲ ਕਰਨ ਜਾ ਰਹੀ ਹੈ। ਛੇਤੀ ਹੀ 700 ਦਵਾਈਆਂ ਦਾ ਵਿਗਿਆਨਕ ਵੇਰਵਾ ਇਕ ਕਲਿਕ 'ਤੇ ਮਿਲੇਗਾ। ਆਯੂਸ਼ ਮੰਤਰਾਲਾ ਇਨ੍ਹਾਂ ਦਵਾਈਆਂ ਦੀ ਗੁਣਵੱਤਾ ਵਿਚ ਸੁਧਾਰ ਕਰਨ ਲਈ ਫਾਰਮਾਕੋਪੀਆ ਨੂੰ ਆਨਲਾਈਨ ਕਰਨ ਜਾ ਰਿਹਾ ਹੈ। ਇਸ ਤੋਂ ਦਵਾਈ ਨਿਰਮਾਤਾਵਾਂ ਨੂੰ ਵੱਖਰੇ ਤੱਤਾਂ ਅਤੇ ਉਨ੍ਹਾਂ ਦੇ ਇਸਤੇਮਾਲ ਦੀ ਮਾਤਰਾ ਨੂੰ ਲੈ ਕੇ ਜਾਣਕਾਰੀ ਹਾਸਲ ਹੋਵੇਗੀ।
ਫਾਰਮਾਕੋਪੀਆ ਕਮੀਸ਼ਨ ਫਾਰ ਇੰਡੀਅਨ ਮੈਡੀਸਨ ਐਂਡ ਹੋਮਿਓਪੈਥੀ ਦੇ ਨਿਦੇਸ਼ਕ ਡਾ. ਕੇਸੀਆਰ ਰੈਡੀ ਨੇ ਦੱਸਿਆ ਕਿ ਹੁਣ ਤੱਕ ਆਯੁਰਵੇਦ ਦੀ 400 ਸਿੰਗਲ ਦਵਾਈਆਂ ਅਤੇ ਅਤੇ ਲਗਭਗ 300 ਇਕ ਤੋਂ ਜ਼ਿਆਦਾ ਮਾਲੀਕਿਊਲ ਵਾਲੀਆਂ ਦਵਾਈਆਂ ਦਾ ਫਾਰਮਾਕੋਪੀਆ ਤਿਆਰ ਕੀਤਾ ਜਾ ਚੁੱਕਿਆ ਹੈ।
ਹਲੇ ਤੱਕ ਇਹ ਸਿਰਫ ਦਸਤਾਵੇਜ਼ ਦੇ ਰੂਪ ਵਿਚ ਉਪਲੱਬਧ ਸੀ। ਹੁਣ ਇਨ੍ਹਾਂ ਨੂੰ ਆਨਲਾਈਨ ਉਪਲੱਬਧ ਕਰਾਇਆ ਜਾ ਰਿਹਾ ਹੈ। 13 ਦਸੰਬਰ ਨੂੰ ਗਾਜ਼ੀਆਬਾਦ ਦੇ ਫਾਰਮਾਕੋਪੀਆ ਕਮੀਸ਼ਨ ਵਿਚ ਕੇਂਦਰੀ ਆਯੂਸ਼ ਮੰਤਰੀਸ਼੍ਰੀਪਦ ਨਾਇਕ ਇਸ ਸੇਵਾ ਦੀ ਸ਼ੁਰੂਆਤ ਕਰਣਗੇ।
ਮੰਤਰਾਲਾ ਦੇ ਇਕ ਨਿਦੇਸ਼ਕ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਆਯੂਸ਼ ਵਿਗਿਆਨੀ ਇਹਨੀ ਦਿਨੀਂ ਆਯੁਰਵੇਦ ਗਰੰਥ ਨੂੰ ਜਾਂਚ ਪੜਤਾਲ ਵਿਚ ਜੁਟੇ ਹਨ। ਆਯੁਰਵੈਦਿਕ ਦਵਾਈਆਂ ਨਾਲ ਜੁੜੀਆਂ ਹੋਰ ਵੀ ਦਵਾਈਆਂ ਨੂੰ ਅਗਲੇ ਇਕ ਤੋਂ ਦੋ ਸਾਲ ਦੇ ਅੰਦਰ ਪੂਰੀ ਦੁਨੀਆਂ ਦੇ ਸਾਹਮਣੇ ਲਿਆਇਆ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਆਯੁਰਵੇਦ ਵਿਚ ਦਵਾਈਆਂ ਦੀ ਗਿਣਤੀ ਹਜ਼ਾਰਾਂ ਵਿਚ ਹੈ, ਇਸ ਲਈ ਇਹ ਕਾਰਜ ਲੰਮਾ ਚੱਲੇਗਾ।
ਡਾ.ਰੈਡੀ ਨੇ ਦੱਸਿਆ ਕਿ ਸਾਲ 2010 ਵਿਚ ਅਮਰੀਕਾ ਨੇ ਹਲਦੀ ਅਤੇ ਨਿੰਮ ਨਾਲ ਜੁੜੇ ਹਰਬਲ ਉਤਪਾਦ ਤਿਆਰ ਕਰ ਕੇ ਖ਼ੁਦ ਦਾ ਪੇਟੈਂਟ ਐਲਾਨ ਕਰ ਦਿਤਾ ਸੀ ਪਰ ਜਦੋਂ ਭਾਰਤ ਨੇ ਇਸ 'ਤੇ ਇਤਰਾਜ ਜਤਾਇਆ ਤਾਂ ਅਮਰੀਕਾ ਨੇ ਸੱਤ ਅੰਤਰਰਾਸ਼ਟਰੀ ਭਾਸ਼ਾਵਾਂ ਵਿਚ ਆਯੁਰਵੇਦ ਦਵਾਈਆਂ ਦਾ ਵੇਰਵਾ ਉਪਲੱਬਧ ਨਾ ਹੋਣ ਦੀ ਦਲੀਲ਼ ਦਿਤੀ ਸੀ।
ਹੁਣ ਫਾਰਮਾਕੋਪੀਆ ਅਤੇ ਫਾਰਮਾਲੁਰੀ ਦੇ ਆਨਲਾਈਨ ਹੋਣ ਤੋਂ ਬਾਅਦ ਕੋਈ ਵੀ ਦੇਸ਼ ਭਾਰਤੀ ਆਯੁਰਵੇਦ ਦੀਆਂ ਦਵਾਈਆਂ 'ਤੇ ਅਪਣੀ ਮੁਹਰ ਨਹੀਂ ਲਗਾ ਸਕੇਗਾ। ਛੇਤੀ ਹੀ ਕੇਂਦਰ ਸਰਕਾਰ ਐਮਬੀਬੀਐਸ ਦੇ ਕੋਰਸ ਵਿਚ ਆਯੁਰਵੇਦ ਨੂੰ ਸ਼ਾਮਲ ਕਰੇਗੀ। ਇਸ ਦੇ ਲਈ ਕੋਰਸ ਵਿਚ ਬਕਾਇਦਾ ਬਤੌਰ 'ਜਰਨਲ ਮੈਡੀਸਨ' ਇਸ ਦਾ ਪੂਰਾ ਵੇਰਵਾ ਦਿਤਾ ਜਾ ਸਕੇਗਾ, ਛੇਤੀ ਹੀ ਆਯੂਸ਼ ਮੰਤਰਾਲਾ ਅਤੇ ਸਿਹਤ ਮੰਤਰਾਲਾ ਇਸ ਦਾ ਐਲਾਨ ਵੀ ਕਰ ਸਕਦਾ ਹੈ।