'ਬੰਦੂਕ, ਗੰਨਮੈਨ ਜਾਂ ਪੈਸਾ ਸਭ ਦੇਵਾਂਗਾ'', ਭਾਜਪਾ ਮੰਤਰੀ ਦਾ ਵਿਵਾਦਤ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਿਆਣਾ ਦੇ ਸਹਿਕਾਰਤਾ ਮੰਤਰੀ ਮਨੀਸ਼ ਗਰੋਵਰ ਦਾ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਜਿਸ ਨੂੰ ਲੈ ਕੇ ਵਿਰੋਧੀਆਂ ਨੇ ਭਾਜਪਾ 'ਤੇ ਨਿਸ਼ਾਨੇ ਸਾਧਣੇ....

Manish Grover

ਚੰਡੀਗੜ੍ਹ (ਭਾਸ਼ਾ) : ਹਰਿਆਣਾ ਦੇ ਸਹਿਕਾਰਤਾ ਮੰਤਰੀ ਮਨੀਸ਼ ਗਰੋਵਰ ਦਾ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਜਿਸ ਨੂੰ ਲੈ ਕੇ ਵਿਰੋਧੀਆਂ ਨੇ ਭਾਜਪਾ 'ਤੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿਤੇ ਹਨ ਦਰਅਸਲ ਮਨੀਸ਼ ਗਰੋਵਰ ਨੇ ਨਗਰ ਨਿਗਮ ਚੋਣਾਂ ਦੌਰਾਨ ਦਿਤੇ ਅਪਣੇ ਭਾਸ਼ਣ ਵਿਚ ਲੋਕਾਂ ਨੂੰ ਆਖਿਆ ਕਿ ਤੁਹਾਨੂੰ ਹਥਿਆਰ, ਗੰਨਮੈਨ ਜਾਂ ਪੈਸਾ ਜੋ ਵੀ ਚਾਹੀਦਾ ਹੈ, ਮੈਂ ਸਭ ਦੇਵਾਂਗਾ।

ਉਨ੍ਹਾਂ ਦਾ ਇਹ ਵਿਵਾਦਤ ਭਾਸ਼ਣ ਕੁੱਝ ਸਮੇਂ ਬਾਅਦ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਭਾਜਪਾ ਮੰਤਰੀ ਦੇ ਇਸ ਵਿਵਾਦਤ ਬਿਆਨ ਤੋਂ ਬਾਅਦ ਮੇਅਰ ਅਹੁਦੇ ਦੇ ਉਮੀਦਵਾਰ ਸੀਤਾਰਾਮ ਸਚਦੇਵ ਨਾਲ ਪੁਲਿਸ ਕੋਲ ਲਿਖ਼ਤੀ ਸ਼ਿਕਾਇਤ ਕੀਤੀ ਹੈ, ਸ਼ਿਕਾਇਤਕਰਤਾ ਦਾ ਕਹਿਣੈ ਕਿ ਗਰੋਵਰ ਨੂੰ ਪ੍ਰਚਾਰ ਕਰਨ ਤੋਂ ਰੋਕਿਆ ਜਾਵੇ ਅਤੇ ਉਨ੍ਹਾਂ ਵਿਰੁਧ ਹਿੰਸਾ ਲਈ ਉਕਸਾਉਣ, ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਜਾਵੇ। 

ਉਧਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ 'ਤੇ ਇਸ 'ਤੇ ਪ੍ਰਤੀਕਿਰਿਆ ਦਿੰਦਿਆਂ ਆਖਿਆ ਕਿ ਮੰਤਰੀਆਂ ਨੂੰ ਮਰਿਆਦਾ ਵਿਚ ਰਹਿ ਕੇ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਗੱਲ ਕਿਸ ਮਾਹੌਲ ਵਿਚ ਆਖੀ ਇਸ ਦੀ ਜਾਂਚ ਕੀਤੀ ਜਾਵੇਗੀ।ਫਿਲਹਾਲ ਪੁਲਿਸ ਵਲੋਂ ਉਨ੍ਹਾਂ ਵਲੋਂ ਦਿਤੇ ਬਿਆਨ ਦੀ ਜਾਂਚ ਕੀਤੀ ਜਾ ਰਹੀ ਹੈ, ਦਸ ਦਈਏ ਕਿ ਮਨੀਸ਼ ਗਰਵੋਰ ਰੋਹਤਕ ਦੇ ਵਾਰਡ ਨੰਬਰ 10 ਦੀ ਭਾਜਪਾ ਉਮੀਦਵਾਰ ਮੋਨੂ ਦੇਵੀ ਲਈ ਪ੍ਰਚਾਰ ਕਰਨ ਪਹੁੰਚੇ ਸਨ।