ਕੇਂਦਰ ਦਾ ਮੁਸਲਮਾਨ ਔਰਤਾਂ ਨੂੰ ਤੋਹਫਾ, ਔਰਤਾਂ 2019 ‘ਚ ‘ਮੇਹਰਮ’ ਤੋਂ ਬਿਨਾਂ ਕਰਨਗੀਆਂ ਹਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਘੱਟ ਗਿਣਤੀ ਮਾਮਲੀਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਦਾ ਕਹਿਣਾ.....

Muslim Women

ਨਵੀਂ ਦਿੱਲੀ (ਭਾਸ਼ਾ): ਕੇਂਦਰੀ ਘੱਟ ਗਿਣਤੀ ਮਾਮਲੀਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਦਾ ਕਹਿਣਾ ਹੈ ਕਿ ਅਗਲੇ ਸਾਲ ਦੋ ਹਜਾਰ ਤੋਂ ਜ਼ਿਆਦਾ ਭਾਰਤੀ ਔਰਤਾਂ ‘ਮੇਹਰਮ’ (ਪੁਰਸ਼ ਸਰਪ੍ਰਸਤ) ਦੇ ਬਿਨਾਂ ਹਜ ਉਤੇ ਜਾਣਗੀਆਂ। 2018 ਵਿਚ ਕਰੀਬ 1300 ਔਰਤਾਂ ਬਿਨਾਂ ਮੇਹਰਮ ਹਜ ਉਤੇ ਗਈਆਂ ਸਨ। ਕੇਂਦਰ ਨੇ ਪੁਰਸ਼ ਸਰਪ੍ਰਸਤ ਤੋਂ ਬਗੈਰ ਔਰਤਾਂ ਦੇ ਹਜ ਜਾਣ ਉਤੇ ਲੱਗੀ ਰੋਕ ਇਸ ਸਾਲ ਖਤਮ ਕਰ ਦਿਤੀ ਸੀ। ਹਜ ਨਾਲ ਜੁੜੇ ਸੰਗਠਨਾਂ ਦੇ ਪ੍ਰਤੀਨਿਧੀਆਂ ਦੀ ਬੈਠਕ ਦੀ ਪ੍ਰਧਾਨਤਾ ਕਰਦੇ ਹੋਏ ਨਕਵੀ ਨੇ ਕਿਹਾ,

‘ਭਾਰਤ ਦੀ ਹਜ ਕਮੇਟੀ ਨੂੰ 2019 ਵਿਚ ਹਜ ਲਈ ਇਸ ਸਾਲ ਹੁਣ ਤੱਕ 2.23 ਲੱਖ ਤੋਂ ਜ਼ਿਆਦਾ ਆਵੇਦਨ ਮਿਲੇ ਹਨ। ਇਹਨਾਂ ਵਿਚ 47 ਫੀਸਦੀ ਔਰਤਾਂ ਹਨ। ਦੋ ਹਜਾਰ ਤੋਂ ਜ਼ਿਆਦਾ ਔਰਤਾਂ ਨੇ ਮੇਹਰਮ ਦੇ ਬਿਨਾਂ ਹਜ ਲਈ ਆਵੇਦਨ ਕੀਤਾ ਹੈ। ਹੁਣ ਇਹ ਗਿਣਤੀ ਵੱਧ ਸਕਦੀ ਹੈ। 2018 ਵਿਚ 1,300 ਔਰਤਾਂ ਬਿਨਾਂ ਮੇਹਰਮ ਹਜ ਉਤੇ ਗਈਆਂ ਸਨ।’ ਹਜ ਲਈ ਆਵੇਦਨ ਕਰਨ ਦੀ ਪਰਿਕ੍ਰੀਆ 7 ਨਵੰਬਰ ਨੂੰ ਸ਼ੁਰੂ ਹੋਈ ਅਤੇ 12 ਦਸੰਬਰ ਇਸ ਦੀ ਆਖਰੀ ਤਾਰੀਖ ਹੈ। ਨਕਵੀ ਦੇ ਮੁਤਾਬਕ, ਬਿਨਾਂ ਮੇਹਰਮ ਹਜ ਲਈ ਆਵੇਦਨ ਕਰਨ ਵਾਲੀਆਂ ਔਰਤਾਂ ਨੂੰ ਲਾਟਰੀ ਪ੍ਰਣਾਲੀ ਤੋਂ ਛੁੱਟ ਪ੍ਰਾਪਤ ਹੈ।

ਇਨ੍ਹਾਂ ਦੀ ਮਦਦ ਲਈ 100 ਤੋਂ ਜ਼ਿਆਦਾ ਔਰਤਾਂ ਹਜ ਕੋਆਰਡੀਨੇਟਰ ਅਤੇ ਹਜ ਸਹਾਇਕਾਂ ਨੂੰ ਤੈਨਾਤ ਕੀਤਾ ਜਾਵੇਗਾ। ਸਰਕਾਰ ਨੇ ਅਸਾਨ ਅਤੇ ਪਾਰਦਰਸ਼ੀ ਬਣਾਉਣ ਲਈ ਹਜ ਪਰਿਕ੍ਰੀਆ ਨੂੰ ਡਿਜਿਟਲ ਕਰ ਦਿਤਾ ਹੈ। 2019 ਲਈ ਹੁਣ ਤੱਕ 1.36 ਲੱਖ ਪੱਤਰ ਆਨਲਾਇਨ ਮਿਲੇ ਹਨ।