160 ਰੁਪਏ ਪ੍ਰਤੀ ਕਿਲੋ 'ਤੇ ਪਹੁੰਚਿਆ ਪਿਆਜ਼! ਜਾਣੋ ਤੁਹਾਡੇ ਸ਼ਹਿਰ ਵਿਚ ਕੀ ਹੈ ਕੀਮਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਦੇਸ਼ਾਂ ਤੋਂ ਨਿਰਯਾਤ ਕੀਤਾ ਜਾ ਰਿਹੈ ਪਿਆਜ਼

File Photo

ਨਵੀਂ ਦਿੱਲੀ : ਪਿਆਜ਼ ਦੀ ਵੱਧ ਰਹੀ ਕੀਮਤਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਦੇਸ਼ ਦੇ ਕਈਂ ਸ਼ਹਿਰਾਂ ਵਿਚ ਕੀਮਤਾਂ 160 ਰੁਪਏ ਪ੍ਰਤੀ ਕਿਲੋਗ੍ਰਾਮ ਪਹੁੰਚ ਗਈਆਂ ਹਨ। ਹਾਲਾਕਿ ਪਿਆਜ਼ ਦੀ ਵੱਧਦੀ ਕੀਮਤਾਂ ਨੂੰ ਕਾਬੂ ਕਰਨ ਦੇ ਲਈ ਸਰਕਾਰ ਨੇ ਇਕ ਵਾਰ ਫਿਰ ਭੰਡਾਰ ਸਮਰੱਥਾ ਘੱਟ ਕਰ ਦਿੱਤੀ ਹੈ। ਨਵੇਂ ਨਿਯਮਾਂ ਮੁਤਾਬਕ ਹੁਣ ਵਿਕਰੇਤਾ ਸਿਰਫ਼ 2 ਮੈਟ੍ਰਿਕ ਟਨ ਪਿਆਜ਼ ਰੱਖ ਸਕੇਗਾ। ਇਸ ਤੋਂ ਇਲਾਵਾ ਸਰਕਾਰ ਨੇ ਸੂਬੇ ਨੂੰ ਪਿਆਜ਼ ਵਪਾਰੀਆਂ 'ਤੇ ਵੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਾਸਿਕ ਅਤੇ ਮਿਸ਼ਰ ਤੋਂ ਵੀ ਪਿਆਜ਼ ਆਉਣ ਲੱਗਿਆ ਹੈ। ਇਸੇ ਕਾਰਨ ਥੋਕ ਅਤੇ ਖੁਦਰਾ ਭਾਅ ਵਿਚ ਕੁੱਝ ਨਰਮੀ ਵੇਖਣ ਨੂੰ ਮਿਲੀ ਹੈ।

ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿਚ ਪਿਆਜ਼ ਦੀ ਕੀਮਤ 150-160 ਰੁਪਏ ਪ੍ਰਤੀ ਕੋਿਲ ਦੇ ਪਾਰ ਪਹੁੰਚ ਗਈ ਹੈ। ਰਾਜਧਾਨੀ ਦਿੱਲੀ ਵਿਚ ਪਿਆਜ਼ 100 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ ਹੈ। ਨੋਇਡਾ,ਗੁਰੂਗ੍ਰਾਮ,ਅਤੇ ਗਾਜੀਆਬਾਦ ਵਿਚ ਕੀਮਤਾਂ 90 ਤੋਂ 100 ਰੁਪਏ ਪ੍ਰਤੀ ਕਿਲੋਗ੍ਰਾਮ ਹਨ।

ਪੰਜਾਬ ਦੇ ਕਈਂ ਵੱਡੇ ਸ਼ਹਿਰਾਂ ਵਿਚ ਪਿਆਜ਼ ਦੇ ਭਾਅ 90 ਤੋਂ 100 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਹਿਮਾਚਲ ਦੀ ਰਾਜਧਾਨੀ ਸ਼ਿਮਲਾ ਵਿਚ ਪਿਆਜ਼ ਦੀ ਕੀਮਕ 80 ਤੋਂ 100 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਰਾਜਸਥਾਨ ਦੀ ਰਾਜਧਾਨੀ ਜੈਪੂਰ ਵਿਚ ਕੀਮਤਾਂ 80 ਤੋਂ 30 ਰੁਪਏ ਪ੍ਰਤੀ ਕਿਲੋਗ੍ਰਾਮ ਹਨ।ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਉ ਵਿਚ ਪਿਆਜ਼ 100 ਰੁਪਏ ਕਿਲੋ ਮਿਲ ਰਿਹਾ ਹੈ। ਭੋਪਾਲ ਅਤੇ ਗੁਵਹਾਟੀ ਵਿਚ ਵੀ ਪਿਆਜ਼  ਦੀ ਕੀਮਤ 100 ਤੋਂ 120 ਰਪਏ ਕਿਲੋ ਗ੍ਰਾਮ ਹੈ। ਉੱਥੇ ਹੀ ਬੈਗਲੁਰੂ ਵਿਚ ਪਿਆਜ਼ 135 ਕਿਲੋਗ੍ਰਾਮ ਤੱਕ ਪਹੁੰਚ ਗਿਆ ਹੈ।

ਪਿਆਜ਼ ਦੀ ਕਮੀ ਪੂਰੀ ਕਰਨ ਲਈ 85 ਟਰੱਕ ਪਿਆਜ਼ ਦੇ ਅਫਗਾਨਿਸਤਾਨ ਤੋਂ ਭਾਰਤ ਆਏ ਹਨ। ਅਜੇ 200 ਟਰੱਕ ਹੋਰ ਪਿਆਜ਼ ਦੇ ਆਉਣ ਦੀ ਗੱਲ ਕਹੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਪਿਆਜ਼ ਮਹਿੰਗਾ ਹੋਇਆ ਹੈ ਉਦੋਂ ਤੋਂ ਸਾਡੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਖੈਰ ਵਿਦੇਸ਼ ਤੋਂ ਪਿਆਜ਼ ਆਉਣ ਨਾਲ ਕੀਮਤਾਂ ਵਿਚ ਨਰਮੀ ਹੋਣ ਦੀ ਗੱਲ ਕਹੀ ਜਾ ਰਹੀ ਹੈ।