ਦਿੱਲੀ 'ਚ 55 ਲੱਖ ਬੱਚਿਆਂ ਨੂੰ ਲਗੇਗਾ ਖ਼ਸਰਾ-ਰੁਬੇਲਾ ਦਾ ਟੀਕਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਧਾਨੀ ਦੇ ਬੱਚਿਆਂ ਨੂੰ ਖ਼ਸਰਾ-ਰੁਬੇਲਾ ਵਰਗੀ ਬੀਮਾਰੀਆਂ ਤੋਂ ਬਚਾਉਣ ਲਈ ਕੇਂਦਰ ਸਰਕਾਰ ਦੀ ਯੋਜਨਾ ਨੂੰ ਦਿੱਲੀ 'ਚ ਵੀ ਅਪਣਾਇਆ ਜਾ ਰਿਹਾ ਹੈ। ਇਸ ਦੇ ਲਈ...

Rubella Measles Vaccine

ਨਵੀਂ ਦਿੱਲੀ: ਰਾਜਧਾਨੀ ਦੇ ਬੱਚਿਆਂ ਨੂੰ ਖ਼ਸਰਾ-ਰੁਬੇਲਾ ਵਰਗੀ ਬੀਮਾਰੀਆਂ ਤੋਂ ਬਚਾਉਣ ਲਈ ਕੇਂਦਰ ਸਰਕਾਰ ਦੀ ਯੋਜਨਾ ਨੂੰ ਦਿੱਲੀ 'ਚ ਵੀ ਅਪਣਾਇਆ ਜਾ ਰਿਹਾ ਹੈ। ਇਸ ਦੇ ਲਈ ਦਿੱਲੀ ਸਰਕਾਰ 16 ਜਨਵਰੀ ਤੋਂ ਖ਼ਸਰਾ-ਰੁਬੇਲਾ ਟੀਕਾਕਰਣ ਮੁਹਿਮ ਸ਼ੁਰੂ ਕਰੇਗੀ ਜੋ ਕਿ 28 ਫਰਵਰੀ, 2019 ਤੱਕ ਚੱਲੇਗਾ। 3 -10 ਫਰਵਰੀ ਤੱਕ ਪਲਸ ਪੋਲੀਓ ਦਿਨ ਰਹਿਣ ਕਰਕੇ ਇਹ ਮੁਹਿਮ ਨਹੀਂ ਚੱਲੇਗਾ। 

ਮੁਹਿਮ ਦੇ ਤਹਿਤ ਕਰੀਬ 55 ਲੱਖ ਬੱਚਿਆਂ ਨੂੰ ਖ਼ਸਰਾ-ਰੁਬੇਲਾ ਲਗਾਇਆ ਜਾਵੇਗਾ। ਇਸ ਦੇ ਲਈ ਦਿੱਲੀ ਸਰਕਾਰ ਨੇ ਤਿਆਰੀਆਂ ਕਰੀਬ-ਕਰੀਬ ਪੂਰੀ ਕਰ ਲਈਆਂ ਹਨ। ਹਾਲਾਂਕਿ ਹੁਣ ਤੱਕ ਕਰੀਬ 300 ਸਕੂਲ ਇਹ ਟੀਕੇ ਲਗਵਾਉਣ ਲਈ ਤਿਆਰ ਨਹੀਂ ਹੋ ਗਏ ਹਨ। ਸਰਕਾਰ ਇਨ੍ਹਾਂ ਨੂੰ ਤਿਆਰ ਕਰਨ ਦੀ ਕੋਸ਼ਿਸ਼ 'ਚ ਲੱਗੀ ਹੋਈ ਹੈ। ਇਸ ਦੇ ਨਾਲ ਹੀ ਮਦਰਸਿਆਂ ਨੂੰ ਵੀ ਇਹ ਇੰਜੈਕਸ਼ਨ ਲਗਾਉਣ ਲਈ ਤਿਆਰ ਕੀਤਾ ਜਾ ਰਿਹਾ ਹੈ।

ਯੂਨੀਸੈਫ ਅਤੇ ਦਿੱਲੀ ਸਰਕਾਰ ਦੇ ਇਕ ਪਰੋਗਰਾਮ 'ਚ ਵੀਰਵਾਰ ਨੂੰ ਦਿੱਲੀ ਸਰਕਾਰ ਦੇ ਸਿਹਤ ਵਿਭਾਗ ਦੀ ਮਹਾ ਨਿਦੇਸ਼ਕ ਡਾ ਨੂਤਨ ਮੁੰਡੇਜ਼ਾ ਨੇ ਦੱਸਿਆ ਕਿ 9 ਮਹੀਨੇ ਤੋਂ 15 ਸਾਲ ਤੱਕ ਦੇ ਬੱਚਿਆਂ ਨੂੰ ਇਹ ਟੀਕਾ ਲਗਾਇਆ ਜਾਵੇਗਾ। ਸਕੂਲ ਤੋਂ ਲੈ ਕੇ ਡਿਸਪੈਂਸਰੀ, ਹਸਪਤਾਲ, ਪ੍ਰਾਇਵੇਟ ਕਲੀਨਿਕ ਆਦਿ ਦੇ ਜ਼ਰੀਏ ਇਸ ਨੂੰ ਲਗਾਉਣ ਦੀ ਤਿਆਰੀ ਹੈ। ਟੀਕਾਕਰਣ ਦੇ ਨਾਲ ਹੀ ਬੱਚੇ ਦੀ ਉਂਗਲ 'ਤੇ ਸਿਹਾਈ ਵੀ ਲਗਾਈ ਜਾਵੇਗੀ, ਜਿਸ ਦੇ ਨਾਲ ਪੱਕਾ ਹੋ ਜਾਵੇਗਾ ਕਿ ਉਸ ਬੱਚੇ ਨੂੰ ਟੀਕਾ ਲੱਗ ਗਿਆ ਹੈ ਅਤੇ ਉਸ ਨੂੰ ਰਿਪੀਟ ਨਹੀਂ ਹੋਵੇਗਾ।   

ਦਿੱਲੀ ਸਰਕਾਰ ਦੇ ਟੀਕਾਕਰਣ ਅਧਿਕਾਰੀ ਡਾ. ਸੁਰੇਸ਼ ਸੇਠ ਨੇ ਕਿਹਾ ਕਿ 1.9 ਕਰੋੜ ਦੀ ਆਬਾਦੀ ਵਾਲੀ ਦਿੱਲੀ 'ਚ 15 ਸਾਲ ਤੱਕ ਦੇ ਬੱਚਿਆਂ ਦੀ ਗਿਣਤੀ ਕਰੀਬ 58.31 ਲੱਖ ਹੈ। ਇਹਨਾਂ ਚੋਂ 9 ਮਹੀਨਾ ਤੋਂ 15 ਸਾਲ ਦੇ ਵਿਚਕਾਰ ਬੱਚਿਆਂ ਦੀ ਗਿਣਤੀ 55.37 ਲੱਖ ਹੈ। 27 ਲੱਖ ਬੱਚੇ ਸਰਕਾਰੀ ਤਾਂ17 ਲੱਖ ਬੱਚੇ ਨਿਜੀ ਸਕੂਲਾਂ 'ਚ ਪੜ੍ਹਦੇ ਹਨ। ਇਨ੍ਹਾਂ ਸਰਿਆਂ ਨੂੰ ਟੀਕਾਕਰਣ 'ਚ ਸ਼ਾਮਿਲ ਕਰਨ ਲਈ ਕਈ ਟੀਮਾਂ ਬਣਾਈਆਂ ਹਨ । ਹਰ ਟੀਮ 'ਚ 3 ਕਰਮਚਾਰੀ ਅਤੇ ਇਕ ਸੁਪਰਵਾਇਜ਼ਰ ਰਹੇਗਾ।

1800 ਏਐਨਐਮ ਕਰਮਚਾਰੀ ਅਤੇ ਆਸ਼ਾ ਵਰਕਰ ਇਸ ਅਭਿਆਨ 'ਚ ਸ਼ਾਮਿਲ ਹੋਣਗੀਆਂ। ਪ੍ਰੋਗਰਾਮ 'ਚ ਦੱਸਿਆ ਗਿਆ ਕਿ ਸੋਸ਼ਲ ਮੀਡੀਆ 'ਤੇ ਇਕ ਅਫਵਾਹ ਚੱਲ ਰਹੀ ਹੈ ਜਿਸ ਦੇ ਮੁਤਾਬਕ ਜੇਕਰ ਬੱਚਿਆਂ ਨੂੰ ਇਹ ਟੀਕਾ ਲਗਾਇਆ ਗਿਆ ਤਾਂ 40 ਸਾਲ ਦੀ ਉਮਰ 'ਚ ਪੁੱਜਣ ਤੱਕ ਬੱਚਾ ਪੈਦਾ ਕਰਨ ਦੀ ਸਮਰੱਥਾ ਪ੍ਰਭਾਵਿਤ ਹੋਵੇਗੀ। ਇਹ ਕੋਰੀ ਅਫਵਾਹ ਹੈ। ਇਸੀ ਕਾਰਨਾ ਕਰਕੇ ਕਈ ਸੂਬਿਆਂ 'ਚ ਲੋਕ ਇਹ ਟੀਕਾ ਲਗਵਾਉਣ ਤੋਂ ਝਿਝਕ ਰਹੇ ਹਨ।