CBI ਚੀਫ਼ ਅਹੁਦੇ ਤੋਂ ਹਟਾਏ ਗਏ ਆਲੋਕ ਵਰਮਾ ਨੇ ਛੱਡੀ ਨੌਕਰੀ, ਨਹੀਂ ਬਣੇ ਫਾਇਰ ਬ੍ਰਿਗੇਡ ਦੇ DG

ਏਜੰਸੀ

ਖ਼ਬਰਾਂ, ਰਾਸ਼ਟਰੀ

CBI  ਦੇ ਸਾਬਕਾ ਡਾਇਰੈਕਟਰ ਆਲੋਕ ਵਰਮਾ ਨੇ ਇੰਡੀਅਨ ਪੁਲਿਸ ਸਰਵਿਸ (IPS) ਤੋਂ ਅਸਤੀਫਾ......

Alok Verma

ਨਵੀਂ ਦਿੱਲੀ : CBI  ਦੇ ਸਾਬਕਾ ਡਾਇਰੈਕਟਰ ਆਲੋਕ ਵਰਮਾ ਨੇ ਇੰਡੀਅਨ ਪੁਲਿਸ ਸਰਵਿਸ (IPS) ਤੋਂ ਅਸਤੀਫਾ ਦੇ ਦਿਤਾ ਹੈ। ਇਸ ਤੋਂ ਪਹਿਲਾਂ ਆਲੋਕ ਵਰਮਾ ਨੇ ਡੀਜੀ ਫਾਇਰ ਸਰਵਿਸ ਐਂਡ ਹੋਮਗਾਰਡ ਦਾ ਅਹੁਦਾ ਸੰਭਾਲਣ ਤੋਂ ਇਨਕਾਰ ਕਰ ਦਿਤਾ ਸੀ। ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਤਾ ਵਾਲੀ ਸੰਗ੍ਰਹਿ ਕਮੇਟੀ ਨੇ ਉਨ੍ਹਾਂ ਨੂੰ ਸੀਬੀਆਈ ਚੀਫ਼ ਦੇ ਅਹੁਦੇ ਤੋਂ ਹਟਾ ਦਿਤਾ ਸੀ ਅਤੇ ਉਨ੍ਹਾਂ ਦਾ ਤਬਾਦਲਾ ਬਤੌਰ ਡੀਜੀ ਫਾਇਰ ਸਰਵਿਸ ਐਂਡ ਹੋਮਗਾਰਡ ਕਰ ਦਿਤਾ ਸੀ। ਦੱਸ ਦਈਏ ਕਿ DoPT ਸਰਕਾਰ ਦਾ ਵਿਭਾਗ ਹੈ। ਜਿਥੋਂ ਸਰਕਾਰੀ ਮਸ਼ੀਨਰੀ ਵਿਚ ਉਚ ਆਫ਼ਸਰ ਦੀ ਨਿਯੁਕਤੀ ਹੁੰਦੀ ਹੈ।

ਵੀਰਵਾਰ ਨੂੰ ਜਦੋਂ ਸੀਬੀਆਈ ਦੇ ਡਾਇਰੈਕਟਰ ਦੀ ਨਿਯੁਕਤੀ ਕਰਨ ਵਾਲੀ ਸੰਗ੍ਰਹਿ ਕਮੇਟੀ ਦੀ ਬੈਠਕ ਹੋਈ ਸੀ ਤਾਂ ਇਸ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਸੁਪ੍ਰੀਮ ਕੋਰਟ ਦੇ ਜਸਟਿਸ ਏ.ਕੇ ਸੀਕਰੀ ਅਤੇ ਕਾਂਗਰਸ ਨੇਤਾ ਮਲੀਕਾਰਜੁਨ ਸ਼ਾਮਲ ਸਨ। DoPT  ਦੇ ਸਕੱਤਰ ਸ਼੍ਰੀ ਚੰਦਰਮੌਲੀ ਨੂੰ ਲਿਖੇ ਪੱਤਰ ਵਿਚ ਆਲੋਕ ਵਰਮਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸੀਬੀਆਈ ਦੇ ਅਹੁਦੇ ਤੋਂ ਹਟਾਉਣ ਤੋਂ ਪਹਿਲਾਂ ਸਫਾਈ ਦਾ ਮੌਕਾ ਨਹੀਂ ਦਿਤਾ ਗਿਆ। ਆਲੋਕ ਵਰਮਾ ਨੇ ਕਿਹਾ ਹੈ ਕਿ ਇਸ ਪੂਰੀ ਪ੍ਰਕਿਰਿਆ ਵਿਚ ਕੁਦਰਤੀ ਨੀਆਂ ਦੇ ਸਿਧਾਤਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ।

ਆਲੋਕ ਵਰਮਾ ਨੇ ਕਿਹਾ ਕਿ ਸੰਗ੍ਰਹਿ ਕਮੇਟੀ ਨੇ ਇਸ ਗੱਲ ਦਾ ਧਿਆਨ ਨਹੀਂ ਰੱਖਿਆ ਕਿ CVC ਦੀ ਪੂਰੀ ਰਿਪੋਰਟ ਉਸ ਸ਼ਖਸ ਦੇ ਬਿਆਨ ਉਤੇ ਅਧਾਰਿਤ ਹੈ ਜਿਸ ਦੀ ਜਾਂਚ ਅਪਣੇ ਆਪ ਸੀਬੀਆਈ ਕਰ ਰਹੀ ਹੈ। ਦੱਸ ਦਈਏ ਕਿ 23 ਅਕਤੂਬਰ 2018 ਨੂੰ ਕੇਂਦਰ ਸਰਕਾਰ ਨੇ ਆਲੋਕ ਵਰਮਾ ਨੂੰ ਉਦੋਂ ਛੁੱਟੀ ਉਤੇ ਭੇਜ ਦਿਤਾ ਸੀ, ਜਦੋਂ ਸੀਬੀਆਈ ਵਿਚ ਨੰਬਰ-2 ਰਾਕੇਸ਼ ਅਸਥਾਨਾ ਨਾਲ ਉਨ੍ਹਾਂ ਦੀ ਲੜਾਈ ਹੋ ਗਈ ਸੀ।

ਸੀਬੀਆਈ ਵਿਚ ਨੰਬਰ-1 ਅਤੇ ਨੰਬਰ-2 ਦੇ ਵਿਚ ਦੀ ਇਹ ਲੜਾਈ ਸੱਤਾ ਲੈ ਕੇ ਸੀ। ਆਲੋਕ ਵਰਮਾ ਨੇ ਅਪਣੇ ਡਿਪਟੀ ਰਾਕੇਸ਼ ਅਸਥਾਨਾ ਦੇ ਵਿਰੁਧ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਸਨ, ਜਦੋਂ ਕਿ ਰਾਕੇਸ਼ ਅਸਥਾਨਾ ਨੇ ਸਰਕਾਰ ਨੂੰ ਸ਼ਿਕਾਇਤ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਬੌਸ ਭ੍ਰਿਸ਼ਟਾਚਾਰ ਵਿਚ ਲਿਪਤ ਹਨ।