ਪਟਰੌਲ - ਡੀਜ਼ਲ ਦੀਆਂ ਕੀਮਤਾਂ 'ਚ ਦਰਜ ਕੀਤੀ ਗਈ ਗਿਰਾਵਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੀ ਗਿਰਾਵਟ ਦਾ ਸਿਲਸਿਲਾ ਹਾਲੇ ਵੀ ਜਾਰੀ ਹੈ। ਅੱਜ ਹੋਈ ਗਿਰਵਟ ਤੋਂ ਬਾਅਦ ਪਟਰੌਲ ਦੀ ਕੀਮਤ 20 ਪੈਸੇ ...

Petrol, diesel price fall

ਨਵੀਂ ਦਿੱਲੀ : (ਭਾਸ਼ਾ) ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੀ ਗਿਰਾਵਟ ਦਾ ਸਿਲਸਿਲਾ ਹਾਲੇ ਵੀ ਜਾਰੀ ਹੈ। ਅੱਜ ਹੋਈ ਗਿਰਵਟ ਤੋਂ ਬਾਅਦ ਪਟਰੌਲ ਦੀ ਕੀਮਤ 20 ਪੈਸੇ ਪ੍ਰਤੀ ਲਿਟਰ ਤੱਕ ਘੱਟ ਗਏ ਹਨ। ਤਾਂ ਉਥੇ ਹੀ ਡੀਜ਼ਲ ਦੀ ਕੀਮਤ ਵਿਚ 18 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਵੇਖਣ ਨੂੰ ਮਿਲੀ ਹੈ। 20 ਪੈਸੇ ਦੀ ਗਿਰਾਵਟ ਦੇ ਲਿਹਾਦ ਨਾਲ  ਰਾਜਧਾਨੀ ਦਿੱਲੀ ਵਿਚ ਪਟਰੌਲ 70.07 ਪ੍ਰਤੀ ਲਿਟਰ ਵਿਕ ਰਿਹਾ ਹੈ। ਮੁਬੰਈ ਵਿਚ ਹੋਈ ਪਟਰੌਲ ਦੇ ਭਾਅ ਵਿਚ ਕਮੀ ਤੋਂ ਬਾਅਦ 75.69 ਪ੍ਰਤੀ ਲਿਟਰ ਮਿਲ ਰਿਹਾ ਹੈ।

ਹੁਣ ਗੱਲ ਜੇਕਰ ਕੋਲਕੱਤਾ ਅਤੇ ਚੇਨਈ ਕੀਤੀ ਜਾਵੇ ਤਾਂ ਦੋਨਾਂ ਵੱਡੇ ਮਹਾਨਗਰਾਂ ਵਿਚ ਪਟਰੌਲ ਦੇ ਮੁੱਲ 20 ਪੈਸੇ ਪ੍ਰਤੀ ਲਿਟਰ ਤੱਕ ਘੱਟ ਹੋਏ ਹਨ। ਜਿਸ ਤੋਂ ਬਾਅਦ ਕੋਲਕੱਤਾ ਵਿਚ ਪਟਰੌਲ 72.16 ਪ੍ਰਤੀ ਲਿਟਰ ਵਿਕ ਰਿਹਾ ਹੈ ਅਤੇ ਚੇਨਈ ਵਿਚ 72.70 ਪ੍ਰਤੀ ਲਿਟਰ ਮਿਲ ਰਿਹਾ ਹੈ। ਡੀਜ਼ਲ ਦੇ ਭਾਅ ਵਿਚ ਵੀ ਕਟੌਤੀ ਦੇਖਣ ਨੂੰ ਮਿਲੀ ਹੈ। ਨਵੀਂ ਦਿੱਲੀ ਅਤੇ ਕੋਲਕੱਤਾ ਵਿਚ ਡੀਜ਼ਲ ਦੇ ਭਾਅ 18 ਪੈਸੇ ਪ੍ਰਤੀ ਲਿਟਰ ਦੀ ਗਿਰਾਵਰ ਦੇਖਣ ਨੂੰ ਮਿਲੀ ਹੈ। ਜਿਸ ਦੇ ਨਾਲ ਦੋਨਾਂ ਮਹਾਨਗਰਾਂ ਵਿਚ ਡੀਜ਼ਲ ਦੀ ਕੀਮਤ ਹੌਲੀ ਹੌਲੀ 64.01 ਅਤੇ 65.77 ਰੁਪਏ ਪ੍ਰਤੀ ਲਿਟਰ ਹੋ ਗਏ ਹਨ।

ਉਥੇ ਹੀ ਮੁੰਬਈ ਵਿਚ ਡੀਜ਼ਲ ਦੀ ਕੀਮਤ ਵਿਚ 19 ਪੈਸੇ ਪ੍ਰਤੀ ਲਿਟਰ ਕਟੌਤੀ ਵੇਖਣ ਨੂੰ ਮਿਲੀ ਹੈ। ਜਿਸ ਤੋਂ ਬਾਅਦ ਇੱਥੇ ਡੀਜ਼ਲ ਦੀ ਕੀਮਤ 66.98 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਚੇਨਈ ਵਿਚ ਵੀ ਡੀਜ਼ਲ ਦੀ ਕੀਮਤ 19 ਪੈਸੇ ਪ੍ਰਤੀ ਲਿਟਰ ਤੱਕ ਘੱਟ ਹੋਈ ਹਨ। ਜਿਸ ਤੋਂ ਬਾਅਦ ਅੱਜ ਇੱਥੇ ਡੀਜ਼ਲ 67.58 ਰੁਪਏ ਪ੍ਰਤੀ ਲਿਟਰ ਹੋ ਗਈ ਹੈ। 

ਇਹਨਾਂ ਚਾਰ ਮਹਾਨਗਰਾਂ ਤੋਂ ਇਲਾਵਾ ਦੇਸ਼ ਦੇ ਹੋਰ ਸ਼ਹਿਰਾਂ ਵਿਚ ਵੀ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਗਿਰਾਵਰ ਦਰਜ ਕੀਤੀ ਗਈ ਹੈ। ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਮਹਾਨਗਰਾਂ ਜ਼ਿਆਦਾ ਕਮੀ ਵੇਖਣ ਨੂੰ ਮਿਲੀ ਹੈ।

Related Stories