ਜੱਜ ਦੇ ਸਾਹਮਣੇ ਕਟਹਿਰੇ 'ਚ ਖੜ੍ਹਾ ਮੁਲਜ਼ਮ ਹੋਇਆ ਫਰਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ 'ਚ ਸੈਂਟਰਲ ਜੇਲ੍ਹ ਤੋਂ ਇਕ ਹੈਰਾਨ ਕਰ ਦੇਣਾ ਵਾਲਾ ਮਾਮਲਾ ਸਾਹਮਣੇ ਆਈਆ ਹੈ। ਦੱਸ ਦਈਏ ਕਿ ਵੀਰਵਾਰ ਨੂੰ ਜ਼ਿਲ੍ਹਾ ਸਤਰ ਅਦਾਲਤ 'ਚ ਪੇਸ਼ੀ 'ਤੇ ਲਿਆਏ...

Witness Box

ਗਵਾਲੀਅਰ: ਮੱਧ ਪ੍ਰਦੇਸ਼ 'ਚ ਸੈਂਟਰਲ ਜੇਲ੍ਹ ਤੋਂ ਇਕ ਹੈਰਾਨ ਕਰ ਦੇਣਾ ਵਾਲਾ ਮਾਮਲਾ ਸਾਹਮਣੇ ਆਈਆ ਹੈ। ਦੱਸ ਦਈਏ ਕਿ ਵੀਰਵਾਰ ਨੂੰ ਜ਼ਿਲ੍ਹਾ ਸਤਰ ਅਦਾਲਤ 'ਚ ਪੇਸ਼ੀ 'ਤੇ ਲਿਆਏ ਗਏ ਮੁਲਜ਼ਮ ਵੀਰ ਸਿੰਘ ਜਾਟਵ ਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਇਸ ਦੌਰਾਨ ਉਸ ਨੇ ਹੱਥ ਵਿੱਚ ਬੰਨੀ ਹੋਈ ਰੱਸੀ ਢੀਲੀ ਕਰ ਲਈ ਅਤੇ ਕਟਹਿਰੇ ਤੋਂ ਕੁੱਦਕੇ ਫਰਾਰ ਹੋ ਗਿਆ ਦੱਸ ਦਈਏ ਕਿ ਪੁਲਿਸ ਦੀ ਨਾਕੇਬੰਦੀ ਦੇ ਬਾਵਜੂਦ ਮੁਲਜ਼ਮ ਫਰਾਰ ਹੋਣ 'ਚ ਕਾਮਯਾਬ ਹੋ ਗਿਆ।

ਡਕੈਤੀ ਦੀ ਸਾਜਿਸ਼ ਰਚਦੇ ਹੋਏ ਹਥਿਆਰ ਦੇ ਨਾਲ ਫੜੇ ਗਏ ਵੀਰ ਸਿੰਘ ਪੁੱਤਰ ਰਮੇਸ਼ ਜਾਟਵ ਨੂੰ ਪੇਸ਼ੀ 'ਤੇ ਲਿਆਇਆ ਗਿਆ ਸੀ। ਵੀਰ ਸਿੰਘ ਦਾ ਨੰਬਰ ਆਉਣ 'ਤੇ ਦੁਪਹਿਰ ਪੌਣੇ ਤਿੰਨ ਵਜੇ ਪ੍ਰਧਾਨ ਪੁਲਿਸ ਮਹਾਵੀਰ ਸ਼ਰਮਾ ਅਤੇ ਪੁਲਿਸ ਦਿਨੇਸ਼ ਸ਼ਰਮਾ ਨੇ ਕੋਰਟ 'ਚ ਪੇਸ਼ ਕਰਨ ਲਈ ਉਸ ਨੂੰ ਹਵਾਲਾਤ ਤੋਂ ਬਾਹਰ ਕੱਢਿਆ ਅਤੇ ਹੱਥ 'ਚ ਰੱਸੀ ਬੰਨ ਵਿਸ਼ੇਸ਼ ਜੱਜ ਉਤਸਵ ਚਤੁਰਵਦੀ ਦੇ ਸਾਹਮਣੇ ਪੇਸ਼ ਕਰਨ ਲੈ ਗਏ। ਪੁਲਿਸ ਜਵਾਨਾਂ ਨੇ ਬੰਧੀ ਨੂੰ ਰੱਸੀ ਸਹਿਤ ਕਟੇਰੇ 'ਚ ਖੜ੍ਹਾ ਕਰ ਦਿਤਾ। ਦੋਨੇ ਜਵਾਨ ਕਟਹਿਰੇ ਦੇ ਕੋਲ ਖੜੇ ਰਹੇ।  

ਵੀਰ ਸਿੰਘ ਨੇ ਕਟਹਿਰੇ 'ਚ ਖੜੇ-ਖੜੇ ਪੁਲਿਸ ਦੀ ਨਜ਼ਰ ਤੋਂ ਬਚਦੇ ਹੋਏ ਹੱਥ 'ਚ ਬੰਨੀ ਰੱਸੀ ਢੀਲੀ ਕਰ ਲਈ ਅਤੇ ਮੌਕਾ ਮਿਲਦੇ ਹੀ ਉਹ ਕਟਹਿਰੇ ਤੋਂ ਕੁੱਦ ਕੇ ਫਰਾਰ ਹੋ ਗਿਆ। ਪ੍ਰਧਾਨ ਆਰਕਸ਼ਕ ਸ਼ਰਮਾ ਅਤੇ ਪੁਲਿਸ ਦਿਨੇਸ਼ ਸ਼ਰਮਾ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਵੀਰ ਸਿੰਘ ਨੂੰ ਕਟਹਿਰੇ 'ਚ ਵਿਸ਼ੇਸ਼ ਜੱਜ ਨੇ ਦੋ ਆਰੋਪੀਆਂ ਨੂੰ ਕਸਟਡੀ 'ਚ ਲੈਣ ਦੇ ਨਿਰਦੇਸ਼ ਦਿਤੇ ਸੀ। ਦੋਨਾਂ ਨੇ ਕੋਰਟ ਦੇ ਬਾਬੂ ਅਰੁਣ ਗੁਪਤਾ ਨੂੰ ਕਿਹਾ ਕਿ ਉਹ ਹੋਰ ਫੋਰਸ ਸੱਦ ਲੈਂਦੇ ਹਨ, ਕਿਉਂਕਿ ਉਨ੍ਹਾਂ ਨੇ ਪਹਿਲਾਂ ਤੋਂ ਹੀ ਇਕ ਹੋਰ ਮੁਲਜ਼ਮ ਨੂੰ ਫੜ ਰਖਿਆ ਹੈ।  

ਅਫਸਰ ਦੇ ਦਬਾਅ ਬਣਾਉਣ 'ਤੇ ਪ੍ਰਧਾਨ ਪੁਲਸੀ ਨੇ ਨਵੇ ਮੁਲਜ਼ਮ ਨੂੰ ਹਿਰਾਸਤ 'ਚ ਲੈਣ ਲਈ ਹਸਤਾਖਰ ਕਰਨ ਚਲਿਆ ਗਿਆ। ਉਸ ਸਮੇਂ ਪੁਲਿਸ ਦਿਨੇਸ਼ ਕਟਹਿਰੇ ਦੇ ਕੋਲ ਖੜ੍ਹਾਂ ਸੀ। ਜਿਸ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ। ਦੂਜੇ ਪਾਸੇ ਮਾਮਲੇ 'ਚ ਵੀਰ ਸਿੰਘ 'ਤੇ ਕੇਸ ਦਰਜ ਕਰ ਲਿਆ ਗਿਆ ਹੈ।