ਵਾਤਾਵਰਨ ਸੰਭਾਲ ਲਈ ਛੱਡੀ ਨੌਕਰੀ, ਹੁਣ ਪੰਛੀਆਂ ਨੂੰ ਬਚਾਉਣ ਦੀ ਦੇ ਰਹੇ ਸਿੱਖਿਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਗਲ ਨੂੰ ਬਚਾਉਣ ਲਈ ਜਿੰਨੀ ਜ਼ਰੂਰੀ ਬਾਘਾ ਦੀ ਸੁਰੱਖਿਆ ਹੈ, ਓਨੀ ਹੀ ਪੰਛੀਆਂ ਦੀ ਵੀ। ਇਸ ਸੁਨੇਹੇ ਨੂੰ ਲੈ ਕੇ ਸਮਾਜ ਦੇ ਵਿਚ ਪੁੱਜੇ ਇਕ ਅਜਿਹੇ ਨੌਜਵਾਨ ...

Birds

ਦੇਹਰਾਦੂਨ :- ਜੰਗਲ ਨੂੰ ਬਚਾਉਣ ਲਈ ਜਿੰਨੀ ਜ਼ਰੂਰੀ ਬਾਘਾ ਦੀ ਸੁਰੱਖਿਆ ਹੈ, ਓਨੀ ਹੀ ਪੰਛੀਆਂ ਦੀ ਵੀ। ਇਸ ਸੁਨੇਹੇ ਨੂੰ ਲੈ ਕੇ ਸਮਾਜ ਦੇ ਵਿਚ ਪੁੱਜੇ ਇਕ ਅਜਿਹੇ ਨੌਜਵਾਨ ਦੀ ਕਹਾਣੀ ਹੈ, ਜਿਸ ਨੇ ਕਿਤਾਬਾਂ ਦੀ ਦੁਨੀਆਂ ਤੋਂ ਬਾਹਰ ਨਿਕਲ ਕੇ ਸਮਾਜ ਨੂੰ ਕੁਦਰਤ ਦੀ ਉਨ੍ਹਾਂ ਅਨਮੋਲ ਵਿਰਾਸਤ ਨਾਲ ਰੂਬਰੂ ਕਰਨ ਦਾ ਸੰਕਲਪ ਲਿਆ, ਜਿਨ੍ਹਾਂ ਤੋਂ ਆਮ ਲੋਕ ਪੂਰੀ ਤਰ੍ਹਾਂ ਅਣਜਾਣ ਸਨ। ਇਸ ਨੌਜਵਾਨ ਦੀਆਂ ਕੋਸ਼ਸ਼ਾਂ ਨਾਲ ਅੱਜ ਇਕ ਪਾਸੇ ਜਿੱਥੇ ਕੋਟਦਵਾਰ ਖੇਤਰ ਪੰਛੀ ਪ੍ਰੇਮੀਆਂ ਦੀ ਪਸੰਦੀਦਾ ਜਗ੍ਹਾ ਬਣ ਚੁੱਕਿਆ ਹੈ। ਉਥੇ ਹੀ ਕਈ ਪਿੰਡਾਂ ਦੇ ਲੋਕ  ਵੀ ਪੰਛੀਆਂ ਦੀ ਹਿਫਾਜ਼ਤ ਨੂੰ ਲੈ ਕੇ ਜਾਗਰੂਕ ਹੋਏ ਹਨ।

ਨਤੀਜਾ ਜਿਨ੍ਹਾਂ ਪੰਛੀਆਂ ਦਾ ਸ਼ਿਕਾਰ ਹੋਇਆ ਕਰਦਾ ਸੀ, ਅੱਜ ਉਹੀ ਪੰਛੀ ਪਿੰਡਾਂ ਦੇ ਆਂਗਣ ਵਿਚ ਦਾਣਾ ਚੁਗਣ ਪਹੁੰਚ ਰਹੇ ਹਨ। ਪੌੜੀ ਜ਼ਿਲ੍ਹੇ ਦੀ ਕੋਟਦਵਾਰ ਤਹਸੀਲ ਦੇ ਕਾਸ਼ੀਰਾਮਪੁਰ ਤੱਲਾ ਨਿਵਾਸੀ ਰਾਜੀਵ ਬਿਸ਼ਟ ਨੇ ਦੇਸ਼ ਦੇ ਪੰਛੀ ਪ੍ਰੇਮੀਆਂ ਵਿਚ ਨਾ ਸਿਰਫ ਅਪਣੀ, ਸਗੋਂ ਕੋਟਦਵਾਰ ਖੇਤਰ ਦੀ ਵੀ ਇਕ ਨਵੀਂ ਪਹਿਚਾਣ ਬਣਾਈ ਹੈ। ਦੇਹਰਾਦੂਨ ਅਤੇ ਦਿੱਲੀ ਦੇ ਸਕੂਲਾਂ ਵਿਚ ਸਰੀਰਕ ਅਧਿਆਪਕ ਰਹੇ ਰਾਜੀਵ ਇਕ ਦੌਰ ਵਿਚ ਹੇਮਵਤੀ ਗੜਵਾਲ ਕੇਂਦਰੀ ਯੂਨੀਵਰਸਿਟੀ ਦੀ ਹਾਕੀ ਟੀਮ ਦੇ ਕਪਤਾਨ ਰਹੇ ਹਨ।

ਉਥੇ ਹੀ ਐਥਲੈਟਿਕਸ ਵਿਚ ਵੀ ਰਾਸ਼ਟਰੀ ਪੱਧਰ ਦੇ ਮੁਕਾਬਲੇ ਵਿਚ ਭਾਗ ਲੈ ਚੁੱਕੇ ਰਾਜੀਵ ਚਾਹੁੰਦੇ ਤਾਂ ਨੌਕਰੀ ਕਰ ਸਕਦੇ ਸਨ ਪਰ ਕੁਦਰਤ ਦੇ ਪ੍ਰਤੀ ਅਨੁਰਾਗ ਉਨ੍ਹਾਂ ਨੂੰ ਅਪਣੇ ਵੱਲ ਖਿੱਚ ਲਿਆਇਆ। ਅਜਿਹੇ ਵਿਚ ਨੌਕਰੀ ਛੱਡ ਕੇ ਰਾਜੀਵ ਕੋਟਦਵਾਰ ਵਾਪਸ ਪਰਤੇ ਅਤੇ ਵਾਤਾਵਰਨ ਸੁਰੱਖਿਆ ਦੀ ਦਿਸ਼ਾ ਵਿਚ ਕੰਮ ਕਰਨਾ ਸ਼ੁਰੂ ਕਰ ਦਿਤਾ। ਕਾਸ਼ੀਰਾਮਪੁਰ ਤੱਲਾ ਨਿਵਾਸੀ ਰਾਜੀਵ ਦੀ ਪੂਰੀ ਸਿੱਖਿਆ ਕੋਟਦਵਾਰ ਵਿਚ ਹੀ ਹੋਈ। 2011 ਵਿਚ ਉਨ੍ਹਾਂ ਦੇ ਜੀਵਨ ਵਿਚ ਉਸ ਸਮੇਂ ਵੱਡਾ ਬਦਲਾਅ ਆਇਆ, ਜਦੋਂ ਉਹ ਸਕੂਲ ਵਿਚ ਦਸ ਦਿਨ ਦੀ ਛੁੱਟੀ ਹੋਣ ਦੇ ਕਾਰਨ ਦੁਧਵਾ ਨੈਸ਼ਨਲ ਪਾਰਕ ਦੀ ਸੈਰ ਨੂੰ ਨਿਕਲੇ।

ਪਾਰਕ ਦੇ ਦੌਰੇ ਦੇ ਦੌਰਾਨ ਉਨ੍ਹਾਂ ਦੀ ਮੁਲਾਕਾਤ ਪੰਛੀ ਮਾਹਿਰ ਸਰਵਨਦੀਪ ਨਾਲ ਹੋਈ, ਉਥੇ ਹੀ ਉਨ੍ਹਾਂ  ਦੇ ਜੀਵਨ ਦੀ ਧਾਰਾ ਬਦਲ ਗਈ। ਸਰਵਨਦੀਪ ਸਿੰਘ ਨੇ ਰਾਜੀਵ ਨੂੰ ਪੰਛੀਆਂ ਦੇ ਸੰਸਾਰ ਨਾਲ ਜੁੜੀ ਇਕ ਕਿਤਾਬ ਪੜ੍ਹਨ ਨੂੰ ਦਿਤੀ ਅਤੇ ਇੱਥੇ ਤੋਂ ਹੋਈ ਰਾਜੀਵ ਦੇ ਨਵੇਂ ਸਫਰ ਦੀ ਸ਼ੁਰੂਆਤ। ਰਾਜੀਵ ਦੀਆਂ ਕੋਸ਼ਸ਼ਾਂ ਨੇ ਹੀ ਅੱਜ ਕੋਟਦਵਾਰ ਖੇਤਰ ਨੂੰ 'ਬਰਡ ਵਾਚਿਗ' ਦੀ ਦੁਨੀਆਂ ਵਿਚ ਨਵੀਂ ਪਹਿਚਾਣ ਦਿਲਾਈ ਹੈ।

ਖੇਤਰ ਵਿਚ ਪੰਛੀਆਂ ਦੀ ਤਲਾਸ਼ ਵਿਚ ਕੋਟਦਵਾਰ ਖੇਤਰ ਦਾ ਦੌਰਾ ਕਰਦੇ ਹੋਏ ਰਾਜੀਵ ਕਰੀਬ ਤਿੰਨ ਸਾਲ ਪਹਿਲਾਂ ਜਦੋਂ ਇਕ ਪਿੰਡ ਵਿਚ ਪੁੱਜੇ ਤਾਂ ਉੱਥੇ ਕੁੱਝ ਜਾਣਕਾਰਾਂ ਨੇ ਉਨ੍ਹਾਂ ਨੂੰ ਭੋਜਨ ਵਿਚ ਮਾਸ ਪਰੋਸਿਆ। ਖਾਣੇ ਦੇ ਦੌਰਾਨ ਉਨ੍ਹਾਂ ਨੂੰ ਪਤਾ ਲਗਿਆ ਕਿ ਥਾਲੀ ਵਿਚ ਜੰਗਲੀ ਮੁਰਗੇ ਦਾ ਮੀਟ ਪਰੋਸਿਆ ਗਿਆ ਹੈ।

ਅਜਿਹੇ ਵਿਚ ਉਨ੍ਹਾਂ ਨੇ ਖਾਣਾ ਛੱਡ ਦਿਤਾ ਅਤੇ ਪਿੰਡ ਵਾਲਿਆਂ ਨੂੰ ਜਾਗਰੂਕ ਕਰਨ ਵਿਚ ਜੁੱਟ ਗਏ। ਅੱਜ ਹਾਲਤ ਇਹ ਹੈ ਕਿ ਜਮਰਗੱਡੀ, ਸੁਨਾਰਗਾਂਵ, ਫਤਿਹਪੁਰ, ਆਮਸੌੜ, ਝਵਾਣਾ ਸਹਿਤ ਕਈ ਪਿੰਡਾਂ ਵਿਚ ਪੇਂਡੂ ਪੰਛੀਆਂ ਦੇ ਹਿਫਾਜ਼ਤ ਨੂੰ ਲੈ ਕੇ ਪੂਰੀ ਤਰ੍ਹਾਂ ਜਾਗਰੂਕ ਨਜ਼ਰ ਆ ਰਹੇ ਹਨ। ਹੁਣ ਪਿੰਡ ਵਾਲਿਆਂ ਨੂੰ ਇੰਤਜਾਰ ਰਹਿੰਦਾ ਹੈ ਉਨ੍ਹਾਂ ਸੈਲਾਨੀਆਂ ਦਾ ਜੋ ਉਨ੍ਹਾਂ ਦੇ  ਪਿੰਡ - ਖੇਤਾਂ ਵਿਚ ਪੰਛੀਆਂ ਦੀ ਜਾਂਚ-ਪੜਤਾਲ ਕਰਦੇ ਨਜ਼ਰ ਆਉਂਦੇ ਹਨ।