ਵਪਾਰੀਆਂ ਨੇ ਮਠਿਆਈ 'ਚ ਖੰਡ ਅਤੇ ਨਮਕੀਨ 'ਚ ਲੂਣ ਦੀ ਮਾਤਰਾ ਨੂੰ ਘਟਾਉਣ ਦੀ ਚੁੱਕੀ ਸਹੁੰ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਪਾਰੀਆਂ ਨੇ ਸਹੁੰ ਚੁੱਕੀ ਕਿ ਉਹ ਨਮਕੀਨ ਖਾਦ ਪਦਾਰਥਾਂ ਵਿਚਘੱਟ ਲੂਣ ਪਾਉਣਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਨਮਕੀਨ ਦੀ ਗੁਣਵੱਤਾ ਅਤੇ ਸਵਾਦ ਨੂੰ ਬਰਕਰਾਰ ਰੱਖਿਆ ਜਾ ਸਕੇ।

Ms Madhavi Das Executive Director FSSAI

ਇੰਦੌਰ : ਨਮਕੀਨ ਅਤੇ ਮਠਿਆਈ ਬਨਾਉਣ ਵਾਲੇ ਵਪਾਰੀਆਂ ਦੇ ਕੌਮੀ ਸੰਮੇਲਨ ਦੇ ਆਖਰੀ ਦਿਨ ਦੇਸ਼ ਭਰ ਦੇ ਲਗਭਗ 1000 ਵਪਾਰੀਆਂ ਨੇ ਸਿਹਤ ਨਾਲ ਜੁੜੀ ਹੋਈ ਸਹੁੰ ਚੁੱਕੀ। ਵਪਾਰੀਆਂ ਨੇ ਕਿਹਾ ਕਿ ਉਹ ਨਮਕੀਨ ਚੀਜ਼ਾਂ ਅਤੇ ਮਠਿਆਈ ਨੂੰ ਤਿਆਰ ਕਰਨ ਵਿਚ ਲੂਣ ਅਤੇ ਖੰਡ ਦੀ ਵਰਤੋਂ ਨੂੰ ਹੌਲੀ-ਹੌਲੀ ਘਟਾਉਣਗੇ। ਐਫਐਸਐਸਆਈ ਦੇ ਕਾਰਜਕਾਰੀ ਨਿਰਦੇਸ਼ਕ ਮਾਧਵੀ ਦਾਸ ਦੀ ਅਪੀਲ 'ਤੇ ਵਪਾਰੀਆਂ ਨੇ ਇਹ ਕਦਮ ਚੁੱਕਿਆ। ਮਾਧਵੀ ਨੇ ਅਪਣੇ ਸੰਬੋਧਨੀ ਭਾਸ਼ਣ ਦੌਰਾਨ ਬ੍ਰਿਟੇਨ ਦਾ ਉਦਾਹਰਣ  ਦਿੰਦੇ ਹੋਏ ਕਿਹਾ ਕਿ ਉਹਨਾਂ ਦੱਸਿਆ ਕਿ ਉਥੇ ਸਾਰੀਆਂ ਨਮਕੀਨ ਚੀਜ਼ਾਂ ਵਿਚ ਹੌਲੀ-ਹੌਲੀ ਲੂਣ ਦੀ ਮਾਤਰਾ ਨੂੰ ਘਟਾਇਆ ਜਾ ਰਿਹਾ ਹੈ।

ਇਸ ਨਾਲ ਨਾ ਸਿਰਫ ਉਹਨਾਂ ਦੇ ਉਤਪਾਦ ਗੁਣਵੱਤਾ ਦੇ ਲਿਹਾਜ਼ ਤੋਂ ਬਿਹਤਰ ਹੋਏ ਹਨ, ਸਗੋਂ ਇਹਨਾਂ ਗੁਣਵੱਤਾ ਭਰਪੂਰ ਉਤਪਾਦਾਂ ਦੀ ਵਿਕਰੀ ਵਿਚ ਵੀ ਪਹਿਲਾਂ ਦੇ ਮੁਕਾਬਲੇ ਵਾਧਾ ਦਰਜ ਹੋਇਆ ਹੈ। ਬਾਇਓਡੀਜ਼ਲ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਸੰਦੀਪ ਚਤੁਰਵੇਦੀ ਨੇ ਦੱਸਿਆ ਕਿ ਤੇਲ ਦੀ ਮੁੜ ਵਰਤੋਂ ਤੋਂ ਬਚਣਾ ਚਾਹੀਦਾ ਹੈ। ਇਸ ਦੇ ਲਈ ਇਕ ਅਜਿਹੀ ਐਪ ਅਤੇ ਆਇਲ ਮੋਬਾਈਲ ਵੈਨ ਤਿਆਰ ਕੀਤੀ ਜਾ ਰਹੀ ਹੈ। ਜੋ ਕਿ ਸ਼ਹਿਰ ਭਰ ਵਿਚ ਘੁੰਮੇਗੀ। ਐਪ 'ਤੇ ਤੇਲ ਦੀ ਜਾਣਕਾਰੀ ਦੇਣ 'ਤੇ ਵੈਨ ਆ ਜਾਵੇਗੀ। ਇਹ ਸਹੂਲਤ ਦੋ ਤੋਂ ਤਿੰਨ ਮਹੀਨੇ ਵਿਚ ਹੀ ਵਪਾਰੀਆਂ ਨੂੰ ਮਿਲ ਜਾਵੇਗੀ।

ਵਪਾਰੀਆਂ ਨੇ ਸਹੁੰ ਚੁੱਕੀ ਕਿ ਉਹ ਨਮਕੀਨ ਖਾਦ ਪਦਾਰਥਾਂ ਵਿਚ ਘੱਟ ਲੂਣ ਪਾਉਣਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਨਮਕੀਨ ਦੀ ਗੁਣਵੱਤਾ ਅਤੇ ਸਵਾਦ ਨੂੰ ਬਰਕਰਾਰ ਰੱਖਿਆ ਜਾ ਸਕੇ। ਇਸੇ ਤਰ੍ਹਾਂ ਖੰਡ ਵਾਲੀਆਂ ਚੀਜ਼ਾਂ ਵਿਚ ਖੰਡ ਦੀ ਮਾਤਰਾ ਨੂੰ ਵੀ ਘਟਾਉਣਗੇ ਤਾਂ ਜੋ ਲੋਕ ਅਜਿਹੀਆਂ ਚੀਜ਼ਾਂ ਦੇ ਸੇਵਨ ਤੋਂ ਬਾਅਦ ਵੀ ਸਿਹਤਮੰਦ ਰਹਿ ਸਕਣ। ਸਾਰੇ ਦਿਨ ਵਿਚ ਖੰਡ ਦੀ ਮਾਤਰਾ ਦੀ ਵਰਤੋਂ ਸਿਰਫ 25 ਗ੍ਰਾਮ ਤੱਕ ਹੋਣੀ ਚਾਹੀਦੀ ਹੈ,

ਪਰ ਅਸੀਂ 20 ਗੁਣਾਂ ਤੱਕ ਇਸ ਦੀ ਵਰਤੋਂ ਕਰ ਰਹੇ ਹਾਂ। ਇਸ ਕਾਰਨ ਲੀਵਰ ਫੇਲ੍ਹ ਹੋਣ ਵਰਗੀਆਂ ਬੀਮਾਰੀਆਂ ਹੁੰਦੀਆਂ ਹਨ। ਲੂਣ ਦੀ ਵਰਤੋਂ ਵੀ 6 ਗ੍ਰਾਮ ਤੱਕ ਕਰਨੀ ਚਾਹੀਦੀ ਹੈ। ਪਰ ਉਸ ਦਾ ਸੇਵਨ ਵੀ 10 ਗੁਣਾ ਵੱਧ ਤੱਕ ਕੀਤਾ ਜਾ ਰਿਹਾ ਹੈ। ਲੂਣ ਦੀ ਵੱਧ ਵਰਤੋਂ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣਦੀ ਹੈ।