ਛੱਤਰਪਤੀ ਕਤਲ ਮਾਮਲੇ 'ਚ ਰਾਮ ਰਹੀਮ ਦੋਸ਼ੀ ਕਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

17 ਸਾਲ ਬਾਅਦ ਪੱਤਰਕਾਰ ਰਾਮਚੰਦਰ ਛੱਤਰਪਤੀ ਕਤਲ ਮਾਮਲੇ ਵਿਚ ਫ਼ੈਸਲੇ ਦੀ ਘੜੀ ਆਖ਼ਿਰਕਾਰ ਆ ਹੀ ਗਈ। ਮਾਮਲੇ ਵਿਚ ਡੇਰਾ...

Ram Rahim

ਪੰਚਕੂਲਾ : 17 ਸਾਲ ਬਾਅਦ ਪੱਤਰਕਾਰ ਰਾਮਚੰਦਰ ਛੱਤਰਪਤੀ ਕਤਲ ਮਾਮਲੇ ਵਿਚ ਫ਼ੈਸਲੇ ਸੁਣਾਇਆ ਗਿਆ ਹੈ। ਰਾਮ ਰਹੀਮ ਦੀ ਪੇਸ਼ੀ ਸੁਨਾਰਿਆ ਜੇਲ੍ਹ ਤੋਂ ਹੀ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਹੋਈ ਹੈ। ਸਾਧਵੀਆਂ ਨਾਲ ਯੌਨ ਸ਼ੋਸ਼ਣ ਮਾਮਲੇ ਵਿਚ ਜਿਸ ਜੱਜ ਜਗਦੀਪ ਸਿੰਘ ਨੇ ਰਾਮ ਰਹੀਮ ਦੇ ਖਿਲਾਫ਼ ਫ਼ੈਸਲਾ ਸੁਣਾਇਆ ਸੀ, ਉਹੀ ਜੱਜ ਨੇ ਅੱਜ ਇਸ ਕਤਲ ਕੇਸ ਵਿਚ ਫ਼ੈਸਲਾ ਸੁਣਾਇਆ।

ਅਦਾਲਤ ਨੇ ਅਪਣਾ ਫ਼ੈਸਲਾ ਰਾਮ ਰਹੀਮ ਸਮੇਤ 4 ਦੋਸ਼ੀਆਂ ਨੂੰ ਪੱਤਰਕਾਰ ਛੱਤਰਪਤੀ ਕਤਲ ਮਾਮਲੇ ਵਿਚ ਦੋਸ਼ੀ ਕਰਾਰ ਕਰ ਦਿਤਾ ਹੈ। ਇਸ ਫ਼ੈਸਲੇ ਤੋਂ ਬਾਅਦ ਸਜ਼ਾ ਦਾ ਐਲਾਨ 17 ਜਨਵਰੀ ਨੂੰ ਹੋਵੇਗਾ।