Air India ਨੂੰ ਵੇਚਣ ਲਈ ਸਰਕਾਰ ਲਿਆ ਰਹੀ ਹੈ ਅਨੋਖਾ ਆਫਰ! ਖਰੀਦਦਾਰ ਵੀ ਨਹੀਂ ਕਰ ਪਾਉਂਣਗੇ ਇਨਕਾਰ!

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰੀ ਕਰਜ਼ ਹੇਠਾਂ ਦਬੀ ਹੋਈ ਹੈ Air India

File Photo

ਨਵੀਂ ਦਿੱਲੀ : ਕਰਜ਼ੇ ਦੇ ਭਾਰ ਹੇਠਾਂ ਦਬੀ ਹੋਈ ਏਅਰ ਇੰਡੀਆਂ ਨੂੰ ਵੇਚਣ ਦੇ ਲਈ ਮੋਦੀ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਪੈਂਤੜੇ ਅਪਣਾਏ ਜਾ ਰਹੇ ਹਨ। ਮੰਨਿਆ ਇਹ ਜਾ ਰਿਹਾ ਹੈ ਕਿ ਇਸ ਸਾਲ ਹਰ ਹਾਲਤ ਵਿਚ ਸਰਕਾਰ ਏਅਰ ਇੰਡੀਆ ਦਾ ਨਿੱਜੀ ਕਰਨ ਕਰ ਦੇਵੇਗੀ ਅਤੇ ਇਸੇ ਦੇ ਲਈ ਪਹਿਲੀ ਵਾਰ ਕੇਂਦਰ ਸਰਕਾਰ ਵੱਲੋਂ ਇਹ ਸੰਕੇਤ ਮਿਲਿਆ ਹੈ ਕਿ ਸਰਕਾਰ ਏਅਰ ਇੰਡੀਆ ਦਾ 60 ਹਜ਼ਾਰ ਕਰੋੜ ਰੁਪਏ ਦਾ ਕਰਜ ਵੀ ਅਦਾ ਕਰ ਸਕਦੀ ਹੈ ਇਹ ਪਹਿਲੀ ਵਾਰ ਹੈ ਕਿ ਜਦੋਂ ਸਰਕਾਰ ਕੰਪਨੀ ਦਾ ਕਰਜ਼ ਚੁਕਾਉਣ ਦੀ ਵੀ ਗੱਲ ਕਹਿ ਜਾ ਰਹੀ ਹੈ।

ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਇਕ ਟੀਵੀ ਚੈਨਲ ਨੂੰ ਦਿੱਤੇ ਇੰਟਰਵੀਊ ਵਿਚ ਕਿਹਾ ਹੈ ਕਿ ''ਸਰਕਾਰ ਏਅਰ ਇੰਡੀਆਂ ਨੂੰ ਵੇਚਣ ਦੇ ਲਈ ਕਿਸੇ ਵੀ ਖਰੀਦਦਾਰ ਦੇ ਲਈ ਅਸਾਨ ਰਾਹ ਬਣਾਉਣ ਚਾਹੁੰਦੀ ਹੈ। ਏਅਰ ਇੰਡੀਆ ਦੇ ਉੱਪਰ ਭਾਰੀ 60,000 ਕਰੋੜ ਰੁਪਏ ਦੇ ਕਰਜ਼ ਕਾਰਨ ਜਿਆਦਾਤਰ ਕੰਪਨੀਆਂ ਇਸ ਨੂੰ ਖਰੀਦਣ ਤੋਂ ਪਿੱਛੇ ਹੱਟ ਰਹੀਆਂ ਹਨ। ਕੇਂਦਰ ਸਰਕਾਰ ਹੁਣ ਇਸ ਸਰਕਾਰੀ ਜਹਾਜ਼ ਕੰਪਨੀ ਦੇ ਕਰਜ਼ ਨੂੰ ਖੁਦ ਚੁਕਾਉਣ 'ਤੇ ਵਿਚਾਰ ਕਰ ਰਹੀ ਹੈ। ਉਮੀਦ ਹੈ ਕਿ ਇਸ ਵੱਡੇ ਕਦਮ ਤੋਂ ਬਾਅਦ ਏਅਰ ਇੰਡੀਆਂ ਨੂੰ ਅਸਾਨੀ ਨਾਲ ਵੇਚਿਆ ਜਾ ਸਕੇਗਾ''।

ਪੁਰੀ ਮੁਤਾਬਕ ਪਿਛਲੇ ਕੁੱਝ ਮਹੀਨਿਆਂ ਵਿਚ ਏਅਰ ਇੰਡੀਆ ਨੂੰ ਖਰੀਦਣ ਦੇ ਲਈ ਕਈ ਦੇਸੀ ਅਤੇ ਵਿਦੇਸ਼ੀ ਕੰਪਨੀਆਂ ਨੇ ਇੱਛਾ ਜਤਾਈ ਹੈ ਪਰ ਕੀਮਤਾਂ ਅਤੇ ਸਰਕਾਰੀ ਸ਼ਰਤਾਂ ਕਾਰਨ ਕੋਈ ਸਹਿਮਤ ਨਹੀਂ ਹੋ ਰਿਹਾ ਹੈ। ਸਰਕਾਰ ਦਾ ਕਹਿਣਾ ਹੈ ਕੇ ਏਅਰ ਇੰਡੀਆ ਪਿਛਲੇ ਦੱਸ ਸਾਲਾਂ ਤੋਂ ਘਾਟੇ ਵਿਚ ਚੱਲ ਰਹੀ ਹੈ ਅਤੇ ਰੋਜ਼ਾਨਾਂ ਇਸ ਨੂੰ ਲਗਭਗ 26 ਕਰੋੜ ਰੁਪਏ ਦਾ ਘਾਟਾ ਪੈ ਰਿਹਾ ਹੈ।

ਸ਼ਹਿਰੀ ਹਵਾਬਾਜ਼ੀ ਮੰਤਰਾਲ ਦੇ ਸੂਤਰਾ ਅਨੁਸਾਰ ਪਿਛਲੇ ਕੁੱਝ ਦਿਨਾਂ ਵਿਚ ਭਾਰਤੀ ਕੰਪਨੀ ਇੰਡੀਗੋ ਨੇ ਏਅਰ ਇੰਡੀਆ ਖਰੀਦਣ ਦੀ ਪੇਸ਼ਕਸ਼ ਕੀਤੀ ਹੈ ਇਸ ਦੇ ਨਾਲ ਹੀ ਆਬੂ ਧਾਬੀ ਦੀ ਕੰਪਨੀ ਏਤਿਹਾਦ ਨੇ ਵੀ ਕੰਪਨੀ ਖਰੀਦਣ ਦੇ ਲਈ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ ਪਰ ਹੁਣ ਤੱਕ ਸਰਕਾਰ ਨੇ ਕੋਈ ਅਧਿਕਾਰਕ ਤੌਰ 'ਤੇ ਇਸ ਦੀ ਸ਼ੁਰੂਆਤ ਨਹੀਂ ਕੀਤੀ ਹੈ।