ਭੁੱਖ ਨਾਲ ਤੜਫ ਰਹੇ ਬੱਚਿਆਂ ਦਾ ਪੇਟ ਭਰਨ ਲਈ ਮਾਂ ਨੇ ਸਿਰ ਦੇ ਕਟਵਾ ਕੇ ਵੇਚੇ ਵਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰੇਮਾ ਨੇ ਦੱਸਿਆ ਕਿ ਰੋਜ਼ਾਨਾ ਦੀ ਇਸ ਪਰੇਸ਼ਾਨੂੀ ਤੋਂ ਛੁਟਕਾਰਾ ਪਾਉਣ ਦੇ ਲਈ ਉਹ ਖੁਦਕੁਸ਼ੀ ਕਰਨ ਦੀ ਸੋਚਦੀ ਹੈ

Photo

ਨਵੀਂ ਦਿੱਲੀ : ਤਾਮਿਲਨਾਡੂ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਮਾਂ ਨੇ ਆਪਣੇ ਭੁੱਖੇ ਬੱਚਿਆਂ ਦਾ ਪੇਟ ਭਰਨ ਦੇ ਲਈ ਆਪਣੇ ਸਿਰ ਦੇ ਵਾਲ ਕਟਵਾ ਕੇ ਵੇਚ ਦਿੱਤੇ। ਇਸ ਘਟਨਾ ਨੇ ਦੇਸ਼ ਵਿਚ ਗਰੀਬੀ ਅਤੇ ਭੁੱਖਮਰੀ ਦੀ ਵੱਧ ਰਹੀ ਘਟਨਾ ਨੂੰ ਲੈ ਕੇ ਹਰ ਕਿਸੇ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ।

ਦਰਅਸਲ 31 ਸਾਲਾ ਪ੍ਰੇਮਾ ਨਾਮ ਦੀ ਔਰਤ ਨੇ ਦੱਸਿਆ ਕਿ ਉਸ ਦੇ ਪਤੀ ਨੇ 7 ਮਹੀਂਨੇ ਪਹਿਲਾਂ ਖੁਦਕੁਸ਼ੀ ਕਰ ਲਈ ਸੀ ਜਿਸ ਤੋਂ ਬਾਅਦ ਘਰ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ। ਉਸ ਦੇ ਦੋ ਸਾਲ, ਤਿੰਨ ਸਾਲ ਅਤੇ ਪੰਜ ਸਾਲ ਦੇ ਤਿੰਨ ਬੱਚੇ ਹਨ ਜੋ ਕਿ ਭੁੱਖ ਨਾਲ ਤੜਫ ਰਹੇ ਸਨ ਪਰ ਕਿਸੇ ਵੀ ਰਿਸ਼ਤੇਦਾਰ ਅਤੇ ਗੁਆਂਢੀ ਨੇ ਉਸਦੀ ਮਦਦ ਨਹੀਂ ਕੀਤੀ।

ਪ੍ਰੇਮਾ ਨੇ ਦੱਸਿਆ ਕਿ ਉਸੇ ਦਿਨ ਉਸ ਦੀ ਗਲੀ ਵਿਚੋ ਬਾਲ ਖਰੀਦਣ ਵਾਲਾ ਗੁਜ਼ਰ ਰਿਹਾ ਸੀ। ਉਸ ਨੂੰ ਵਿਗ ਬਣਾਉਣ ਦੇ ਲਈ ਵਾਲਾਂ ਦੀ ਜ਼ਰੂਰਤ ਸੀ ਅਤੇ ਉਸਦੀ ਅਵਾਜ ਸੁਣ ਕੇ ਉਹ ਬਾਹਰ ਨਿਕਲੀ ਅਤੇ ਵਾਲ ਦੇ ਬਦਲੇ ਪੈਸੇ ਦੇਣ ਦੇ ਗੱਲ ਕਹੀ। ਉਸ ਤੋਂ ਬਾਅਦ ਉਸ ਨੇ 150 ਰੁਪਏ ਵਿਚ ਵਾਲ ਵੇਚ ਦਿੱਤੇ।

ਪ੍ਰੇਮਾਂ ਨੇ ਦੱਸਿਆ ਕਿ ਰੋਜ਼ਾਨਾ ਦੀ ਇਸ ਪਰੇਸ਼ਾਨੂੀ ਤੋਂ ਛੁਟਕਾਰਾ ਪਾਉਣ ਦੇ ਲਈ ਉਹ ਖੁਦਕੁਸ਼ੀ ਕਰਨ ਦੀ ਸੋਚਦੀ ਹੈ। ਸੋਸ਼ਲ ਮੀਡੀਆ ;ਤੇ ਇਸ ਘਟਨਾ ਦੇ ਵਾਇਰਲ ਹੋਣ ਤੋਂ ਬਾਅਦ ਇਕ ਵਿਅਕਤੀ ਨੇ ਉਸ ਦੀ ਮਦਦ ਕਰਨ ਦੀ ਸੋਚੀ । ਜੀ ਬਾਲਾ ਨਾਮ ਦੇ ਉਸ ਵਿਅਕਤੀ ਨੇ ਸੋਸ਼ਲ ਮੀਡੀਆ 'ਤੇ ਕਰਾਊਡ ਫੰਡਿਗ ਦੇ ਜਰੀਏ 1.45 ਲੱਖ ਰੁਪਏ ਇਕੱਠੇ ਕਰ ਪ੍ਰੇਮਾ ਨੂੰ ਦਿੱਤੇ। ਹੁਣ ਸੂਬਾ ਸਰਕਾਰ ਵੱਲੋਂ ਵੀ ਇਸ ਔਰਤ ਨੂੰ ਵਿਧਵਾ ਪੈਂਸ਼ਨ ਦਿੱਤੇ ਜਾਣ ਦੀ ਪੇਸ਼ਕਸ਼ ਕੀਤੀ ਗਈ ਹੈ।