OYO ਦੇ ਕਰਮਚਾਰੀਆਂ ਦੇ ਲਈ ਵੱਡੀ ਖ਼ਬਰ! ਆਉਣ ਵਾਲੇ ਸਮੇਂ ਵਿਚ ਕੰਪਨੀ ਕਰ ਸਕਦੀ ਹੈ ਛੁੱਟੀ!

ਏਜੰਸੀ

ਖ਼ਬਰਾਂ, ਰਾਸ਼ਟਰੀ

ਓਰਾਵਲ ਨਾਮ ਤੋਂ ਸ਼ੁਰੂ ਹੋਈ ਵੈੱਬਸਾਈਟ ਦਾ ਨਾਮ ਸਾਲ 2013 ਵਿਚ ਓਯੋ ਰੂਮਜ਼ ਰੱਖ ਦਿੱਤਾ ਗਿਆ ਸੀ

File Photo

ਨਵੀਂ ਦਿੱਲੀ : ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਵਿਚ ਸਸਤੇ ਦਰਾਂ 'ਤੇ ਹੋਟਲਾਂ ਵਿਚ ਕਮਰੇ ਉੱਪਲਬਧ ਕਰਵਾਉਣ ਵਾਲੀ ਓਯੋ ਨੇ ਵੱਡੀ ਛਾਂਟੀ ਦੀ ਤਿਆਰੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਅਗਲੇ 3-4 ਮਹੀਨਿਆਂ ਦੌਰਾਨ ਭਾਰਤ ਅਤੇ ਚੀਨ ਵਿਚ ਆਪਣੇ ਕਰਮਚਾਰੀਆਂ ਦੀ ਸੰਖਿਆ ਘੱਟ ਕਰਨ ਦੀ ਤਿਆਰੀ ਕਰ ਲਈ ਹੈ।

ਮੀਡੀਆ ਰਿਪੋਰਟਾ ਅਨੁਸਾਰ ਕੰਪਨੀ ਲਗਭਗ 1200 ਕਰਮਚਾਰੀਆਂ ਦੀ ਛੁੱਟੀ ਕਰ ਸਕਦੀ ਹੈ। ਓਯੋ ਦੇ ਚੀਨ ਵਿਚ ਲਗਭਗ 12 ਹਜ਼ਾਰ ਕਰਮਚਾਰੀ ਹਨ। ਕੰਪਨੀ ਉੱਥੇ ਹੁਣ ਤੱਕ 5 ਫ਼ੀਸਦੀ ਕਰਮਚਾਰੀਆਂ ਦੀ ਛੁੱਟੀ ਕਰ ਚੁੱਕੀ ਹੈ। ਉੱਥੇ ਹੀ ਭਾਰਤ ਵਿਚ ਕੰਮ ਕਰ ਰਹੇ 10 ਹਜ਼ਾਰ ਕਰਮਚਾਰੀਆਂ ਵਿਚੋਂ 12 ਫ਼ੀਸਦੀ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਵਿਖਾ ਚੁੱਕੀ ਹੈ।

ਜਿਨ੍ਹਾਂ ਵਿਭਾਗਾਂ ਵਿਚ ਛੁੱਟੀ ਹੋਈ ਹੈ ਉਨ੍ਹਾਂ ਵਿਚ ਸੇਲਸ, ਸਪਲਾਈ ਅਤੇ ਆਪਰੇਸ਼ਨ ਵਿਭਾਗ ਸ਼ਾਮਲ ਹਨ। ਇਸ ਦੇ ਇਲਾਵਾ ਆਉਣ ਵਾਲੇ ਤਿੰਨ-ਚਾਰ ਮਹੀਨਿਆਂ ਵਿਚ ਕੰਪਨੀ 1200 ਹੋਰ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਸਕਦੀ ਹੈ। ਦੱਸ ਦਈਏ ਕਿ ਓਰਾਵਲ ਨਾਮ ਤੋਂ ਸ਼ੁਰੂ ਹੋਈ ਵੈੱਬਸਾਈਟ ਦਾ ਨਾਮ ਸਾਲ 2013 ਵਿਚ ਓਯੋ ਰੂਮਜ਼ ਰੱਖ ਦਿੱਤਾ ਗਿਆ ਸੀ। ਇਸ ਦੀ ਸ਼ੁਰੂਆਤ ਰਿਤੇਸ਼ ਅਗਰਵਾਲ ਨੇ ਕੀਤੀ ਸੀ।

ਓਯੋ ਵੱਲੋ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ OYO ਕੰਮ ਕਰਨ ਦੇ ਲਈ ਸੱਭ ਤੋਂ ਵਧੀਆ ਥਾਵਾਂ ਵਿਚੋਂ ਇਕ ਹੈ। ਇਸ ਦੀ ਇਕ ਅਹਿਮ ਵਜ੍ਹਾ ਇਹ ਹੈ ਕਿ ਇੱਥੇ ਲਗਾਤਾਰ ਕਰਮਚਾਰੀਆਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਇਨਾਮ ਦਿੱਤਾ ਜਾਂਦੇ ਹਨ ਇਹ ਇਨਾਮ ਅਤੇ ਪਛਾਣ ਕਰਨ ਦੀ ਸਾਡੀ ਯੋਗਤਾ ਰਹੀ ਹੈ।

ਰਿਪੋਰਟਾ ਅਨੁਸਾਰ ਓਯੋ ਨੂੰ ਸਾਫਟਬੈਕ ਨੇ ਵਿਜ਼ਨ ਫੰਡ ਰਾਹੀਂ 1.5 ਬਿਲਿਅਨ ਡਾਲਰ ਇਨਵੈਸਟ ਕੀਤੇ ਹਨ। ਕੰਪਨੀ ਦੀ ਕੀਮਤ ਫਿਲਹਾਲ 1 ਲੱਖ ਕਰੋੜ ਰੁਪਏ ਤੋਂ ਜਿਆਦਾ ਦੱਸੀ ਜਾ ਰਹੀ ਹੈ। ਉੱਥੇ ਹੀ ਓਯੋ ਰੂਮਸ ਦੇ ਕੋਲ ਦੇ ਕੋਲ ਇਕ ਲੱਖ ਤੋਂ ਜਿਆਦਾ ਕਮਰੇ ਹਨ।