ਹੋਟਲ ਦੇ ਖਾਣੇ ਵਿਚ ਨਹੀਂ ਦਿੱਤਾ ਪਿਆਜ਼ ਤਾਂ ਕਰਮਚਾਰੀਆਂ ਦੀ ਹੋਈ ਜਮ ਕੇ ਧਲਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਮਲਾ ਕੇਰਲਾ ਦੀ ਰਾਜਧਾਨੀ ਤਿਰੂਵਨੰਤਪੁਰਮ ਦਾ ਹੈ

File Photo

ਤਿਰੂਵਨੰਤਪੁਰਮ : ਦੇਸ਼ ਭਰ ਵਿਚ ਇਕ ਪਾਸੇ ਪਿਆਜ਼ ਦੀ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ ਅਤੇ ਲੋਕਾਂ ਦੇ ਘਰਾਂ ਵਿਚ ਤੜਕਾ ਨਹੀਂ ਲੱਗ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਇਸ ਨੂੰ ਲੈ ਕੇ ਘਮਾਸਾਨ ਵੀ ਹੋ ਰਿਹਾ ਹੈ।

ਮਾਮਲਾ ਕੇਰਲਾ ਦੀ ਰਾਜਧਾਨੀ ਤਿਰੂਵਨੰਤਪੁਰਮ ਦਾ ਹੈ ਜਿੱਥੇ ਖਾਣੇ ਦੇ ਦੌਰਾਨ ਵਾਧੂ ਪਿਆਜ਼ ਨਾਂ ਦੇਣਾ ਹੋਟਲ ਕਰਮਚਾਰੀਆਂ ਨੂੰ ਮਹਿੰਗਾ ਪੈ ਗਿਆ। ਪੁਲਿਸ ਮੁਤਾਬਕ ਵਾਧੂ ਪਿਆਜ਼ ਦੇਣ ਤੋ ਮਨ੍ਹਾ ਕਰਨ 'ਤੇ ਕੁੱਝ ਵਿਅਕਤੀਆਂ ਦੇ ਗਰੁੱਪ ਨੇ ਹੋਟਲ ਕਰਮਚਾਰੀਆਂ 'ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨਾਲ ਬਦਤਮੀਜੀ ਵੀ ਕੀਤੀ।

ਕੈਥਮੁਕੂ ਸਥਿਤ ਹੋਮਲੀ ਮਿਲਸ ਹੋਟਲ ਦੇ ਮਾਲਕ ਦੇ ਅਨੁਸਾਰ ਰਾਤ ਨੂੰ ਤਿੰਨ ਵਜੇ ਤਿੰਨ ਲੋਕ ਹੋਟਲ 'ਤੇ ਆਏ ਅਤੇ ਮਾਸਾਹਾਰੀ ਖਾਣੇ ਦਾ ਆਰਡਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾ ਸਾਰਿਆ ਨੂੰ ਕੱਟੇ ਹੋਏ ਪਿਆਜ਼ ਪਰੋਸੇ ਗਏ। ਜਦੋਂ ਕਰਮਚਾਰੀਆਂ ਨੇ ਵਾਧੂ ਪਿਆਜ਼ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਲੋਕਾਂ ਨੇ ਬਹਿਸ ਸ਼ੁਰੂ ਦਿੱਤੀ।

ਹੋਟਲ ਮਾਲਕ ਨੇ ਅੱਗੇ ਦੱਸਿਆ ਕਿ ਉਨ੍ਹਾਂ ਲੋਕਾਂ ਨੇ ਸ਼ਰਾਬ ਪੀ ਰੱਖੀ ਸੀ ਅਤੇ ਬਾਅਦ ਵਿਚ ਕੁੱਝ ਲੋਕਾਂ ਦੇ ਨਾਲ ਉਹ ਵਾਪਸ ਆਏ ਅਤੇ ਹੋਟਲ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਦੋ ਕਰਮਚਾਰੀਆਂ ਨੂੰ ਸੱਟਾ ਆਈਆਂ ਹਨ ਜਦਕਿ ਹੋਟਲ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।