ਇਤਿਹਾਸ ਦੇ ਸਿਖ਼ਰ ‘ਤੇ ਸ਼ੇਅਰ ਬਾਜਾਰ, ਪਹਿਲੀ ਵਾਰ ਸੇਂਸੇਕਸ 49 ਹਜਾਰ ਅੰਕ ਤੋਂ ਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਹਿਲੀ ਵਾਰ ਸੇਂਸੇਕਸ 49 ਹਜਾਰ ਅੰਕ ਤੋਂ ਪਾਰ...

Sensex

ਨਵੀਂ ਦਿੱਲੀ: ਸਕਾਰਾਤਮਕ ਗਲੋਬਲ ਰੁਝਾਨਾਂ ਅਤੇ ਭਾਰੀ ਵਿਦੇਸ਼ੀ ਨਿਵੇਸ਼ ਦੀ ਵਜ੍ਹਾ ਨਾਲ ਭਾਰਤੀ ਸ਼ੇਅਰ ਬਜਾਰ ‘ਚ ਵਾਧਾ ਜਾਰੀ ਹੈ। ਸ਼ੁਰੂਆਤੀ ਬਿਜਨਸ ਦੌਰਾਨ ਸੇਂਸੇਕਸ 400 ਅੰਕ ਤੋਂ ਵਧਕੇ ਪਹਿਲੀ ਵਾਰ 49,000 ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਇਸ ਦੌਰਾਨ ਸੇਂਸੇਕਸ ਨੇ ਆਈਟੀ ਸ਼ੇਅਰਾਂ ਵਿਚ ਤੇਜੀ ਦੇ ਬਲ ‘ਤੇ 49,260.21 ਦੇ ਜਨਤਕ ਉੱਚ ਪੱਧਰ ਨੂੰ ਛੂਹਿਆ ਹੈ। ਹੁਣ ਤੱਕ 405.45 ਅੰਕ ਜਾਂ 0.83 ਫ਼ੀਸਦੀ ਵਧਕੇ 49,187.96 ‘ਤੇ ਬਿਜਨਸ ਕਰ ਰਿਹਾ ਸੀ।

ਇਸ ਤਰ੍ਹਾਂ ਐਨਐਸਈ ਨਿਫ਼ਟੀ 112.45 ਅੰਕ ਜਾਂ 0.78 ਫ਼ੀਸਦੀ ਤੋਂ ਵਧਕੇ 14,459.70 ‘ਤੇ ਸੀ। ਸੇਂਸੇਕਸ ਵਿਚ ਚਾਰ ਫ਼ੀਸਦੀ ਦੇ ਵਾਧੇ ਨਾਲ ਇੰਫੋਸਿਸ ਟਾਪ ‘ਤੇ ਰਹੀ, ਜਦਕਿ ਐਚਸੀਐਲ ਟੇਕ, ਆਈਟੀਸੀ, ਐਚਡੀਐਫ਼ਸੀ ਬੈਂਕ, ਭਾਰਤੀ ਏਅਰਟੈਲ, ਐਚਯੂਐਲ ਅਤੇ ਟੀਸੀਐਸ ਵੀ ਵਧਣ ਵਾਲੇ ਸ਼ੇਅਰਾਂ ਵਿਚ ਸ਼ਾਮਲ ਸਨ। ਦੂਜੇ ਪਾਸੇ ਐਕਸਿਸ ਬੈਂਕ, ਮਾਰੂਤੀ ਓਐਨਜੀਸੀ, ਬਜਾਜ ਫਾਇਨੈਂਸ ਅਤੇ ਰਿਲਾਇੰਸ ਇੰਡਸਟ੍ਰੀਜ ‘ਚ ਗਿਰਾਵਟ ਹੋਈ।

ਟੀਸੀਐਨ ਮਾਰਕਿਟ ਕੈਂਪ ਵਿਚ ਰਿਲਾਇੰਸ ਦੇ ਕਰੀਬ: ਦੇਸ਼ ਦੀ ਸਭ ਤੋਂ ਵੱਡੀ ਸਾਫ਼ਟਵੇਅਰ ਸੇਵਾ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ ਟੀਸੀਐਸ ਦਾ ਮਾਰਕਿਟ ਕੈਪਿਟਲ 12 ਲੱਖ ਕਰੋੜ ਰੁਪਏ ਦੇ ਕਰੀਬ ਪਹੁੰਚ ਗਿਆ ਹੈ। ਇਸ ਕੰਪਨੀ ਦਾ ਭਾਅ ਲਗਪਗ 2 ਫ਼ੀਸਦੀ ਵਧਕੇ 3175 ਪ੍ਰਤੀ ਸ਼ੇਅਰ ਹੈ। ਉਥੇ, ਰਿਲਾਇੰਸ ਇੰਡਸਟ੍ਰੀਜ਼ ਦੇ ਮਾਰਕਿਟ ਕੈਂਪ ਦੀ ਗੱਲ ਕਰੀਏ ਤਾਂ 12 ਲੱਖ 17 ਹਜਾਰ ਕਰੋੜ ਰੁਪਏ ਹੈ।

ਰਿਲਾਇੰਸ ਦਾ ਸ਼ੇਅਰ ਨਿਗੇਟਿਵ ਵਿਚ 1900 ਰੁਪਏ ਦੇ ਭਾਅ ‘ਤੇ ਹੈ। ਬੀਤੇ ਸ਼ੁਕਰਵਾਰ ਨੂੰ ਸੇਂਸੇਕਸ 689.19 ਅੰਕ ਜਾਂ 1.43 ਪ੍ਰਤੀਸ਼ਿਤ ਵਧਕੇ 48782.51 ‘ਤੇ ਬੰਦ ਹੋਇਆ ਸੀ, ਜਦਕਿ ਨਿਫ਼ਟੀ 209.90 ਅੰਕ ਜਾਂ 1.48 ਪ੍ਰਤੀਸ਼ਤ ਦੀ ਤੇਜੀ ਦੇ ਨਾਲ 14,347.55 ਦੇ ਰਿਕਾਰਡ ਪੱਧਰ ‘ਤੇ ਬੰਦ ਹੋਇਆ ਸੀ।