ਸ਼ੇਅਰ ਬਜ਼ਾਰ ਵਿਚ ਸ਼ਾਨਦਾਰ ਤੇਜ਼ੀ, ਸੈਂਸੇਕਸ ‘ਚ 2100 ਅਤੇ ਨਿਫਟੀ ‘ਚ 600 ਅੰਕ ਦਾ ਉਛਾਲ

ਏਜੰਸੀ

ਖ਼ਬਰਾਂ, ਵਪਾਰ

ਅਮਰੀਕਾ ਤੋਂ ਬਾਅਦ ਏਸ਼ੀਆਈ ਬਜ਼ਾਰਾਂ ਵਿਚ ਆਈ ਜ਼ੋਰਦਾਰ ਤੇਜ਼ੀ ਦੇ ਚਲਦਿਆਂ ਘਰੇਲੂ ਸ਼ੇਅਰ ਬਜ਼ਾਰ ਦਿਨ ਦੀ ਨਵੀਂ ਉਚਾਈ ‘ਤੇ ਪਹੁੰਚ ਗਏ ਹਨ।

Photo

ਨਵੀਂ ਦਿੱਲੀ: ਅਮਰੀਕਾ ਤੋਂ ਬਾਅਦ ਏਸ਼ੀਆਈ ਬਜ਼ਾਰਾਂ ਵਿਚ ਆਈ ਜ਼ੋਰਦਾਰ ਤੇਜ਼ੀ ਦੇ ਚਲਦਿਆਂ ਘਰੇਲੂ ਸ਼ੇਅਰ ਬਜ਼ਾਰ ਦਿਨ ਦੀ ਨਵੀਂ ਉਚਾਈ ‘ਤੇ  ਪਹੁੰਚ ਗਏ ਹਨ। ਬੀਐਸਈ ਦਾ 30 ਸ਼ੇਅਰਾਂ ਵਾਲਾ  ਇੰਡੈਕਸ ਸੈਂਸੇਕਸ 2150 ਅੰਕ ਵਧ ਕੇ 30 ਹਜ਼ਾਰ ਦੇ ਬੇਹੱਦ ਨਜ਼ਦੀਕ ਹੈ।

ਉੱਥੇ ਹੀ ਐਨਐਸਈ ਦਾ 50 ਸ਼ੇਅਰਾਂ ਵਾਲਾ ਇੰਡੈਕਸ ਨਿਫਟੀ 621 ਅੰਕਾਂ ਦੇ ਵਾਧੇ ਨਾਲ 8.705 ‘ਤੇ ਪਹੁੰਚ ਗਿਆ ਹੈ। ਅੱਜ ਦੇ ਕਾਰੋਬਾਰ ਵਿਚ ਹਰ ਪਾਸੇ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਬੈਂਕਿੰਗ, ਮੈਟਲ, ਆਟੋ ਅਤੇ ਆਈਟੀ ਸ਼ੇਅਰਾਂ ਵਿਚ ਸਭ ਤੋਂ ਜ਼ਿਆਦਾ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।

ਐਸਕੋਟ ਸਕਿਓਰਿਟੀ ਦੇ ਰਿਸਰਚ ਹੈੱਡ ਆਸਿਫ ਇਕਬਾਲ ਨੇ ਦੱਸਿਆ ਕਿ ਦੁਨੀਆ ਭਰ ਦੇ ਬਜ਼ਾਰਾਂ ਵਿਚ ਤੇਜ਼ੀ  ਪਰਤੀ  ਹੈ। ਇਸ ਦਾ ਫਾਇਦਾ ਭਾਰਤੀ ਬਜ਼ਾਰਾਂ ਨੂੰ ਮਿਲਿਆ ਹੈ। ਇਸ ਤੇਜ਼ੀ ਵਿਚ ਨਿਵੇਸ਼ਕਾਂ ਨੂੰ 6.97 ਲੱਖ ਕਰੋੜ ਰੁਪਏ ਦਾ ਫਾਇਦਾ ਹੋਇਆ।

ਅਮਰੀਕੀ ਸ਼ੇਅਰ ਬਜ਼ਾਰ ਵਿਚ ਵੀ ਉਛਾਲ
ਕੋਰੋਨਾ ਦੇ ਨਵੇਂ ਮਾਮਲਿਆਂ ਦੀ ਰਫ਼ਤਾਰ ਘੱਟ ਹੋਣ ਨਾਲ ਅਮਰੀਕੀ ਬਜ਼ਾਰਾਂ ਵਿਚ 7 ਫੀਸਦੀ ਤੋਂ ਜ਼ਿਆਦਾ ਉਛਾਲ ਦੇਖਣ ਨੂੰ ਮਿਲਿਆ ਹੈ। ਕੱਲ Dow 1600 ਅੰਕ ਤੋਂ ਜ਼ਿਆਦਾ ਚੜ ਕੇ ਬੰਦ ਹੋਇਆ। ਕੱਲ ਦੇ ਕਾਰੋਬਾਰ ਵਿਚ  S&P 500, Nasdaq ਵੀ ਫੀਸਦੀ ਤੋਂ ਜ਼ਿਆਦਾ ਚੜੇ। ਏਸ਼ੀਆਈ ਬਜ਼ਾਰਾਂ ਵਿਚ ਵੀ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।