ਕੁੱਝ ਵੱਡਾ ਕਰੇਗੀ ਮੋਦੀ ਸਰਕਾਰ? ਦੋਵਾਂ ਸਦਨਾਂ ਵਿਚ ਸੰਸਦ ਮੈਂਬਰਾਂ ਲਈ BJP ਨੇ ਜਾਰੀ ਕੀਤਾ ਵ੍ਹਿਪ
ਸ਼ੁਰੂਆਤੀ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਅੱਗੇ ਦਿਖਾਈ ਦੇ...
ਨਵੀਂ ਦਿੱਲੀ: ਭਾਜਪਾ ਨੇ ਇਕ ਵ੍ਹਿਪ ਜਾਰੀ ਕਰ ਕੇ ਅਪਣੇ ਸਾਰੇ ਸੰਸਦ ਮੈਂਬਰਾਂ ਨੂੰ ਮੰਗਲਵਾਰ ਨੂੰ ਅਪਣੇ-ਅਪਣੇ ਸੰਦਨਾਂ ਵਿਚ ਸਥਿਤ ਰਹਿਣ ਲਈ ਕਿਹਾ ਹੈ। ਬਜਟ ਸੈਸ਼ਨ ਵਿਚ ਆਖਰੀ ਦਿਨ ਕੇਂਦਰੀ ਵਿੱਤ-ਮੰਤਰੀ ਨਿਰਮਲਾ ਸੀਤਾਰਮਣ ਦੁਆਰਾ ਕੇਂਦਰੀ ਬਜਟ ਤੇ ਲੋਕ ਸਭਾ ਅਤੇ ਰਾਜ ਸਭਾ ਵਿਚ ਚਰਚਾਵਾਂ ਦਾ ਜਵਾਬ ਦੇਣ ਦੀ ਉਮੀਦ ਹੈ। ਸੀਤਾਰਮਣ ਦੇ ਪਹਿਲੇ ਲੋਕ ਸਭਾ ਅਤੇ ਉਸ ਤੋਂ ਬਾਅਦ ਰਾਜ ਸਭਾ ਵਿਚ ਬੋਲਣ ਦੀ ਉਮੀਦ ਹੈ।
1 ਫਰਵਰੀ ਨੂੰ ਪੇਸ਼ ਹੋਏ ਕੇਂਦਰੀ ਬਜਟ ਤੇ ਪਿਛਲੇ ਕੁੱਝ ਦਿਨਾਂ ਤੋਂ ਸੰਸਦ ਵਿਚ ਚਰਚਾ ਚਲ ਰਹੀ ਹੈ। ਵਿਰੋਧੀ ਮੈਂਬਰਾਂ ਨੇ ਜਿੱਥੇ ਸਰਕਾਰ ਤੇ ਆਰਥਿਕ ਸੁਸਤੀ ਅਤੇ ਬੇਰੁਜ਼ਗਾਰੀ ਦੇ ਰਿਕਾਰਡ ਸੈਸ਼ਨ ਨੂੰ ਲੈ ਕੇ ਹਮਲਾ ਬੋਲਿਆ ਹੈ ਉੱਥੇ ਹੀ ਸੱਤਾਪੱਖ ਦੇ ਮੈਂਬਰਾਂ ਨੇ ਬਜਟ ਵਿਚ ਵਿਭਿੰਨ ਪਹਿਲੂਆਂ ਲਈ ਕੇਂਦਰ ਦੀ ਪ੍ਰਸ਼ੰਸਾ ਕੀਤੀ ਹੈ। ਦਸ ਦਈਏ ਕਿ ਇਸ ਬਜਟ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਰਕਾਰ ਦਸ ਚੁੱਕੀ ਹੈ ਕਿ ਉਸ ਦਾ ਉਦੇਸ਼ 45 ਬਿੱਲ ਪਾਸ ਕਰਵਾਉਣਾ ਹੈ।
ਪਹਿਲੇ ਪੜਾਅ ਦੇ ਆਖਰੀ ਦਿਨ ਯਾਨੀ 11 ਫਰਵਰੀ ਨੂੰ ਸਰਕਾਰ ਕਿਹੜਾ ਬਿੱਲ ਪੇਸ਼ ਕਰੇਗੀ ਇਸ ਤੇ ਕੋਈ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ ਹੈ। ਇਸ ਵ੍ਹਿਪ ਤੋਂ ਬਾਅਦ ਹੀ ਸੋਸ਼ਲ ਮੀਡੀਆ ਤੇ ਕਿਆਸਾਂ ਦਾ ਬਾਜ਼ਾਰ ਗਰਮ ਹੋਣ ਲੱਗਿਆ ਹੈ ਤੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਉਣ ਲੱਗੀਆਂ ਹਨ। ਟਵਿਟਰ ਤੇ ਲੋਕ ਯੂਨੀਫਰਮ ਸਿਵਿਲ ਕੋਡ ਤੋਂ ਲੈ ਕੇ ਦਿੱਲੀ ਨੂੰ ਲੈ ਕੇ ਕੁੱਝ ਵੱਡੇ ਫ਼ੈਸਲਿਆਂ ਤੇ ਚਰਚਾ ਕਰਨ ਲੱਗੇ ਹਨ। ਦਸ ਦਈਏ ਕਿ ਚੋਣ ਨਤੀਜਿਆਂ ਦੀ ਗਿਣਤੀ ਲਗਾਤਾਰ ਜਾਰੀ ਹੈ।
ਸ਼ੁਰੂਆਤੀ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਅੱਗੇ ਦਿਖਾਈ ਦੇ ਰਹੀ ਹੈ। ਇਸੇ ਦੌਰਾਨ ਕਾਂਗਰਸ ਆਗੂ ਮੁਕੇਸ਼ ਸ਼ਰਮਾ ਨੇ ਨਤੀਜਿਆਂ ਤੋਂ ਪਹਿਲਾਂ ਹੀ ਹਾਰ ਸਵਿਕਾਰ ਕਰ ਲਈ ਹੈ। ਦੱਸ ਦਈਏ ਕਿ ਐਗਜ਼ਿਟ ਪੋਲ ਦੇ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਨੂੰ ਦਿੱਲੀ ਚੋਣਾਂ ਵਿਚ ਬੇਹੱਦ ਅਸਾਨ ਜਿੱਤ ਮਿਲਦੀ ਦਿਖੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਆਪ ਆਗੂਆਂ ਨੇ ਜਿੱਤ ਦਾ ਭਰੋਸਾ ਪ੍ਰਗਟਾਇਆ ਹੈ।
ਵੋਟਿੰਗ ਖਤਮ ਹੋਣ ਤੋਂ ਬਾਅਦ ਸ਼ਨੀਵਾਰ ਸ਼ਾਮ ਆਏ ਐਗਜ਼ਿਟ ਪੋਲ ਵਿਚ ਆਮ ਆਦਮੀ ਪਾਰਟੀ ਬਹੁਮਤ ਨਾਲ ਸਰਕਾਰ ਬਣਾਉਂਦੀ ਦਿਖ ਰਹੀ ਹੈ। ਪਰ ਭਾਜਪਾ ਦਾ ਦਾਅਵਾ ਹੈ ਕਿ ਆਖਰੀ ਘੰਟਿਆਂ ਵਿਚ ਹੋਈ ਬੰਪਰ ਵੋਟਿੰਗ ਉਹਨਾਂ ਦੇ ਪੱਖ ਵਿਚ ਹੋਈ ਹੈ ਅਤੇ ਅਜਿਹਾ ਕਰਨ ਵਾਲੇ ਲੋਕ ਐਗਜ਼ਿਟ ਪੋਲ ਦੇ ਸੈਂਪਲ ਵਿਚ ਸ਼ਾਮਲ ਨਹੀਂ ਹੋ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।