ਬੰਪਰ ਜਿੱਤ ਤੋਂ ਬਾਅਦ ਬੋਲੇ ਕੇਜਰੀਵਾਲ..... I Love You Delhi,
ਕੇਜਰੀਵਾਲ ਨੇ ਕਿਹਾ ਕਿ ਇਹ ਸਿਰਫ ਦਿੱਲੀ ਨਹੀਂ...
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦਿੱਲੀ ਚੋਣਾਂ ਵਿਚ ਇਕ ਵਾਰ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਦਿੱਲੀ ਵਿਧਾਨ ਸਭਾ ਵਿਚ ਤਿੰਨ ਚੌਥਾਈ ਬਹੁਮਤ ਹਾਸਲ ਕਰ ਕੇ ਤੀਜੀ ਵਾਰ ਸਰਕਾਰ ਬਣਨ ਦੀ ਦਿਸ਼ਾ ਵੱਲ ਵਧ ਚੁੱਕੀ ਹੈ ਜਦਕਿ ਭਾਜਪਾ ਬਹੁਤ ਪਿੱਛੇ ਰਹਿ ਗਈ ਹੈ ਅਤੇ ਕਾਂਗਰਸ ਦਾ ਤਾਂ ਸਫ਼ਾਇਆ ਹੀ ਹੋ ਗਿਆ ਹੈ। ਵੱਡੇ ਬਹੁਮਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਮੀਡੀਆ ਸਾਹਮਣੇ ਆਏ ਅਤੇ ਦਿੱਲੀ ਵਾਸੀਆਂ ਦਾ ਸ਼ੁਕਰੀਆ ਕੀਤਾ।
ਕੇਜਰੀਵਾਲ ਨੇ ‘I Love You’ ਕਹਿ ਕੇ ਦਿੱਲੀ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਹਨਾਂ ਨੇ ਜਨਤਾ ਨੂੰ ਫਲਾਇੰਗ ਕਿਸ ਵੀ ਕੀਤੀ। ਨਾਲ ਹੀ ਉਹਨਾਂ ਨੇ ਸ਼੍ਰੀ ਰਾਮ ਭਗਤ ਹਨੁੰਮਾਨ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਅੱਜ ਮੰਗਲਵਾਰ ਹੈ ਅਤੇ ਬਜਰੰਗਬਲੀ ਹਮੇਸ਼ਾ ਇਸੇ ਤਰ੍ਹਾਂ ਅਪਣਾ ਅਸ਼ੀਰਵਾਦ ਬਣਾਈ ਰੱਖਣ। ਉਹਨਾਂ ਨੇ ਦਿੱਲੀ ਵਾਸੀਆਂ ਦੀ ਵੀ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਉਹ ਸਾਰੇ ਦਿੱਲੀ ਦੇ ਲੋਕਾਂ ਨਾਲ ਮਿਲ ਕੇ ਸਭ ਤੋਂ ਚੰਗਾ ਸ਼ਹਿਰ ਬਣਾਵਾਂਗੇ।
ਕੇਜਰੀਵਾਲ ਨੇ ਕਿਹਾ ਕਿ ਇਹ ਸਿਰਫ ਦਿੱਲੀ ਨਹੀਂ ਪੂਰੇ ਭਾਰਤ ਅਤੇ ਭਾਰਤ ਮਾਤਾ ਦੀ ਜਿੱਤ ਹੈ। ਉਹਨਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਕੰਮ ਕਰਨ ਵਾਲਿਆਂ ਨੂੰ ਵੋਟ ਦੇਣ ਦਾ ਸੁਨੇਹਾ ਦਿੱਤਾ ਹੈ ਅਤੇ ਦਿੱਲੀ ਦੀ ਜਨਤਾ ਨੇ ਇਕ ਨਵੀਂ ਰਾਜਨੀਤੀ ਨੂੰ ਜਨਮ ਦਿੱਤਾ।
ਕੇਜਰੀਵਾਲ ਨੇ ਕਿਹਾ ਕਿ ਇਹ ਹਰ ਉਸ ਦਿੱਲੀ ਵਾਸੀ ਦੀ ਜਿੱਤ ਹੈ ਜਿਹਨਾਂ ਨੇ ਉਹਨਾਂ ਨੂੰ ਅਪਣਾ ਪੁੱਤਰ ਮੰਨ ਕੇ ਵੋਟ ਦਿੱਤੀ ਹੈ। ਕੇਜਰੀਵਾਲ ਜਿਵੇਂ ਹੀ ਅਪਣੇ ਦਫ਼ਤਰ ਦੇ ਬਾਹਰ ਛੱਤ ਤੇ ਆਏ ਤਾਂ ਉੱਥੇ ਖੜ੍ਹੇ ਵਰਕਰਾਂ ਨੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਏ। ਉਨ੍ਹਾਂ ਅੱਗੇ ਕਿਹਾ, "ਇਹ ਉਸ ਹਰ ਪਰਿਵਾਰ ਦੀ ਜਿੱਤ ਹੈ ਜੋ ਦਿੱਲੀ ਦੇ ਹਸਪਤਾਲਾਂ 'ਚ ਚੰਗਾ ਇਲਾਜ ਕਰਵਾ ਰਿਹਾ ਹੈ। ਦਿੱਲੀ ਦੇ ਲੋਕਾਂ ਨੇ ਨਵੀਂ ਰਣਜੀਤ ਨੂੰ ਜਨਮ ਦਿੱਤਾ ਹੈ।
ਇਸ ਦਾ ਨਾਂ ਕੰਮ ਦੀ ਰਾਜਨੀਤੀ ਹੈ। ਦਿੱਲੀ ਦੇ ਲੋਕਾਂ ਨੇ ਸੰਦੇਸ਼ ਦਿੱਤਾ ਹੈ ਕਿ ਵੋਟ ਉਸ ਨੂੰ ਜੋ ਸਕੂਲ ਬਣਾਏਗਾ। ਵੋਟ ਉਸ ਨੂੰ ਦਿਓ ਜੋ ਮੁਹੱਲਾ ਕਲੀਨਕ ਬਣਾਵੇਗਾ। ਵੋਟ ਸਿਰਫ ਉਸ ਨੂੰ ਦਿਓ ਜੋ 24 ਘੰਟੇ ਅਤੇ ਸਸਤੀ ਬਿਜਲੀ ਦੇਵੇਗਾ ਜੋ ਮੁਹੱਲੇ 'ਚ ਸੜਕਾਂ ਬਣਾਉਣਗੇ। ਇਹ ਨਵੀਂ ਰਾਜਨੀਤੀ ਦੀ ਸ਼ੁਰੂਆਤ ਹੈ, ਜੋ ਦੇਸ਼ ਲਈ ਚੰਗੀ ਤਰ੍ਹਾਂ ਉਤਸ਼ਾਹਤ ਕਰਦੀ ਹੈ।”
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।