ਦਿੱਲੀ ਦੇ ਲੋਕਾਂ ਨੇ ਸਿੱਖਿਆ, ਬਿਜਲੀ, ਸਿਹਤ, ਮੇਰੇ ਕੰਮਾਂ ਨੂੰ ਵੋਟਾਂ ਦਿੱਤੀਆਂ: ਕੇਜਰੀਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਿੱਤ ਤੋਂ ਬਾਅਦ ਦਿੱਲੀ ਦੇ ਲੋਕਾਂ ਦਾ ਧਨਵਾਦ...

Kejriwal

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਿੱਤ ਤੋਂ ਬਾਅਦ ਦਿੱਲੀ ਦੇ ਲੋਕਾਂ ਦਾ ਧਨਵਾਦ ਕਰਦੇ ਹੋਏ। ਆਈ ਲਵ ਯੂ ਕਿਹਾ, ਕੇਜਰੀਵਾਲ ਨੇ ਸਮਰਥਕ, ਕਰਮਚਾਰੀਆਂ ਦਾ ਵੀ ਧਨਵਾਦ ਕੀਤਾ। ਕੇਜਰੀਵਾਲ ਨੇ ਕਿਹਾ,  ਦਿੱਲੀ ਦੇ ਲੋਕਾਂ ਨੇ ਬਹੁਤ ਉਮੀਦਾਂ ਨਾਲ ਸਾਨੂੰ ਜਿੱਤ ਦਿੱਤੀ ਹੈ।

ਅਗਲੇ ਪੰਜ ਸਾਲ ਦਿੱਲੀ ਨੂੰ ਬਿਹਤਰ ਸ਼ਹਿਰ ਬਣਾਉਣ ਲਈ ਕੰਮ ਕਰਨੇ ਹਨ। ਸਮਰਥਕਾਂ ਨੂੰ ਕਿਹਾ, ਮੈਂ ਇਕੱਲਾ ਇਹ ਕੰਮ ਨਹੀਂ ਕਰ ਸਕਦਾ ਤੁਸੀਂ ਸਭ ਨੇ ਨਾਲ ਮਿਹਨਤ ਕਰਨੀ ਹੈ। ਕੇਜਰੀਵਾਲ ਨੇ ਕਿਹਾ, ਧਨਵਾਦ ਦਿੱਲੀ ਦੇ ਲੋਕਾਂ ਦਾ ਉਨ੍ਹਾਂ ਨੇ ਮੇਰੇ ‘ਤੇ ਤੀਜੀ ਵਾਰ ਭਰੋਸਾ ਕੀਤਾ।

ਦਿੱਲੀ ਦੇ ਲੋਕਾਂ ਨੇ ਸੁਨੇਹੇ ਦੇ ਦਿੱਤਾ ਵੋਟ ਉਸੀ ਨੂੰ ਜੋ ਸਿੱਖਿਆ ਦੇਵੇਗਾ, ਬਿਜਲੀ ਦੇਵੇਗਾ, ਸਿਹਤ ਦੀ ਬਿਹਤਰ ਵਿਵਸਥਾ ਕਰੇਗਾ। ਦਿੱਲੀ ਵਾਲਿਆਂ ਦਾ ਧਨਵਾਦ ਕਰਦੇ ਹੋਏ ਕੇਜਰੀਵਾਲ ਨੇ ਲੋਕਾਂ ਦੇ ਪਿਆਰ ਦਾ ਇਜਹਾਰ ਕਰਦੇ ਹੋਏ ਆਈ ਲਵ ਯੂ ਵੀ ਬੋਲ ਦਿੱਤਾ। ਕੇਜਰੀਵਾਲ ਨੇ ਕਿਹਾ, ਇਹ ਇੱਕ ਨਵੀਂ ਕਿਸਮ ਦੀ ਰਾਜਨੀਤੀ ਹੈ।

ਇਹ ਦੇਸ਼ ਲਈ ਸ਼ੁਭ ਸੁਨੇਹਾ ਹੈ। ਇਹੀ ਰਾਜਨੀਤੀ ਸਾਡੇ ਦੇਸ਼ ਨੂੰ 21ਵੀਂ ਸਦੀ ਵਿੱਚ ਲੈ ਜਾ ਸਕਦੀ ਹੈ। ਇਹ ਦਿੱਲੀ ਦੀ ਜਿੱਤ ਨਹੀਂ ਭਾਰਤ ਮਾਤਾ ਦੀ ਜਿੱਤ ਹੈ। ਕੇਜਰੀਵਾਲ ਨੇ ਕਿਹਾ, ਅੱਜ ਮੰਗਲਵਾਰ ਦਾ ਦਿਨ ਹੈ ਹਨੁਮਾਨ ਜੀ ਦਾ ਦਿਨ ਹੈ। ਉਨ੍ਹਾਂ ਨੇ ਕ੍ਰਿਪਾ ਬਰਸਾਈ ਹੈ। ਹਨੁਮਾਨ ਜੀ ਦਾ ਵੀ ਧਨਵਾਦ। ਆਉਣ ਵਾਲੇ ਪੰਜ ਸਾਲਾਂ ਵਿੱਚ ਵੀ ਰੱਬ ਸਾਡੇ ਨਾਲ ਰਹਿਣਗੇ ਉਮੀਦ ਹੈ।

ਅਸੀਂ ਸਾਰੇ ਦਿੱਲੀ ਪਰਵਾਰ ਦੇ ਲੋਕ ਮਿਲਕੇ ਦਿੱਲੀ ਦਾ ਵਧੀਆ ਅਤੇ ਸੁੰਦਰ ਸ਼ਹਿਰ ਉਸਾਰਾਂਗੇ। ਅੱਜ ਮੇਰੀ ਪਤਨੀ ਦਾ ਵੀ ਜਨਮ ਦਿਨ ਹੈ।   ਦਿੱਲੀ ਦੇ ਲੋਕਾਂ ਨੇ ਵੱਡੀਆਂ ਉਮੀਦਾਂ ਨਾਲ ਸੀਟ ਦਿੱਤੀ ਹੈ। ਅਗਲੇ ਪੰਜ ਸਾਲ ਹੋਰ ਮਿਹਨਤ ਕਰਨੀ ਹੈ। ਮੈਂ ਇਕੱਲੇ ਨਹੀਂ ਕਰ ਸਕਦਾ, ਤੁਸੀਂ ਵੀ ਸਾਰਿਆਂ ਨੇ ਸਾਥ ਦੇਣਾ ਹੈ।