ਆਪ ਤੇ ਕਾਂਗਰਸ ਦੀ ਗੰਢਤੁਪ ਕਾਰਨ BJP ਨੂੰ ਦੇਖਣਾ ਪਿਆ ਹਾਰ ਦਾ ਮੂੰਹ- ਸਿਰਸਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਰਾਜਧਾਨੀ ਦਿੱਲੀ ਵਿਧਾਨ ਸਭਾ ਚੋਣਾਂ 2020 ਦੇ ਨਤੀਜਿਆਂ ਦਾ ਐਲਾਨ ਹੋਣ ਵਿਚ ਕੁਝ ਹੀ ਸਮਾਂ ਬਾਕੀ ਹੈ। ਵੋਟਾਂ ਦੀ ਗਿਣਤੀ ਜਾਰੀ ਹੈ। ਸਾਰੀਆਂ 70 ਵਿਧਾਨ ਸਭਾ ਸੀਟਾਂ

File Photo

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ ਵਿਧਾਨ ਸਭਾ ਚੋਣਾਂ 2020 ਦੇ ਨਤੀਜਿਆਂ ਦਾ ਐਲਾਨ ਹੋਣ ਵਿਚ ਕੁਝ ਹੀ ਸਮਾਂ ਬਾਕੀ ਹੈ। ਵੋਟਾਂ ਦੀ ਗਿਣਤੀ ਜਾਰੀ ਹੈ। ਸਾਰੀਆਂ 70 ਵਿਧਾਨ ਸਭਾ ਸੀਟਾਂ ਦੇ ਰੁਝਾਨ ਆ ਚੁੱਕੇ ਹਨ। ਸ਼ੁਰੂਆਤੀ ਰੁਝਾਨਾਂ ਅਨੁਸਾਰ ਆਮ ਆਦਮੀ ਪਾਰਟੀ ਇਕ ਵਾਰ ਫਿਰ ਦਿੱਲੀ ਵਿਚ ਸਰਕਾਰ ਬਣਾਉਣ ਜਾ ਰਹੀ ਹੈ। ਆਪ ਕਰੀਬ 50 ਅਤੇ ਭਾਜਪਾ ਕਰੀਬ 20 ਸੀਟਾਂ ‘ਤੇ ਅੱਗੇ ਚੱਲ ਰਹੀ ਹੈ।

ਜਿੱਤ ਵੱਲ ਵਧ ਰਹੇ ਕਦਮਾਂ ਨਾਲ ਆਪ ਵਰਕਰ ਕਾਫੀ ਉਤਸ਼ਾਹਿਤ ਹਨ। ਪਾਰਟੀ ਦੇ ਦਫਤਰ ਵਿਚ ਜਸ਼ਨ ਦਾ ਮਾਹੌਲ ਹੈ। ਦਫਤਰ ਵਿਚ ‘ਲਗੇ ਰਹੋ ਕੇਜਰੀਵਾਲ’ ਗੀਤ ਵਜਾਇਆ ਜਾ ਰਿਹਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸੰਬੋਧਨ ਕਰਨ ਲਈ ਸਟੇਜ ਤਿਆਰ ਕੀਤਾ ਜਾ ਰਿਹਾ ਹੈ। ਜਿੱਥੇ ਆਮ ਆਦਮੀ ਪਾਰਟੀ ਵਿਚ ਖੁਸ਼ੀ ਦਾ ਮਾਹੌਲ ਹੈ ਉੱਥੇ ਹੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਰਾਹੁਲ ਗਾਂਧੀ ਨੂੰ ਲੰਮੇ ਹੱਥੀ ਲਿਆ ਉਹਨਾਂ ਨੇ ਟਵੀਟ ਕਰ ਕੇ ਰਿਹਾ ਕਿ ਰਾਹੁਲ ਗਾਂਧੀ ਨੇ ਦਿੱਲੀ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ।

ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੇ ਅਮ-ਆਦਮੀ ਪਾਰਟੀ ਦੇ ਨਾਲ ਗੰਢਤੁਪ  ਕਰ ਕੇ ਕਾਂਗਰਸ ਦੀ ਵੋਟ ਚੁੱਪ-ਚੁਪੀਤੇ ਆਪ ਨੂੰ ਪਵਾਈ ਹੈ। ਕਾਂਗਰਸ ਦੀ ਇਸ ਧੋਖਾਬਾਜ਼ੀ ਦੇ ਚਲਦੇ 43% ਵੋਟ ਸ਼ੇਅਰ ਲੈਣ ਦੇ ਬਾਵਜੂਦ ਦਿੱਲੀ ਭਾਜਪਾ ਦੀਆਂ ਕਈ ਸੀਟਾਂ 'ਤੇ ਬਹੁਮਤ ਲੈਣ ਤੋਂ ਪਿੱਛੇ ਰਹਿ ਗਈ। ਮਨਜਿੰਦਰ ਸਿਰਸਾ ਨੇ ਇਕ ਹੋਰ ਟਵੀਟ ਕਰ ਕੇ ਕਿਹਾ ਕਿ ਅਰਵਿੰਦ ਕੇਜਰੀਵਾਲ ਕਿਸੇ ਹੋਰ ਨੂੰ ਲੀਡਰ ਬਣਦਾ ਨਹੀਂ ਦੇਖ ਸਕਦੇ

ਉਹਨਾਂ ਨੇ ਪੰਜਾਬ ਵਿਚ ਵੀ ਇਸ ਤਰ੍ਹਾਂ ਹੀ ਕੀਤਾ ਸੀ ਉਹਨਾਂ ਕਿਹਾ ਕਿ ਕੇਜਰੀਵਾਲ ਨੇ ਪਹਿਲਾ ਸੁੱਚਾ ਸਿੰਘ ਛੋਟੇਪੁਰ ਨੂੰ ਬਾਹਰ ਕੀਤਾ ਅਤੇ ਫਿਰ ਸੁਖਪਾਲ ਸਿੰਘ ਖੇੜਾ ਨੂੰ। ਮਨਜਿੰਦਰ ਸਿਰਸਾ ਨੇ ਕਿਹ ਕਿ ਕੇਜਰੀਵਾਲ ਨੇ ਹੁਣ ਦਿੱਲੀ ਵਿਚ ਪਹਿਲਾਂ ਡਾ ਕੁਮਾਰ ਵਿਸ਼ਵਾਸ ਨੂੰ ਹਟਾਿਆ ਅਤੇ ਫਿਰ ਮਨੀਸ਼ ਸਿਸੋਦੀਆ ਦੀ ਬਲੀ ਦਿੱਲੀ। ਦੱਸ ਦਈਏ ਕਿ ਚੋਣ ਨਤੀਜਿਆਂ ਦਾ ਇਹ ਦਿਨ ਕੇਜਰੀਵਾਲ ਲਈ ਬੇਹੱਦ ਖ਼ਾਸ ਹੈ।

ਦਰਅਸਲ ਅੱਜ ਉਹਨਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਦਾ ਜਨਮ ਦਿਨ ਹੈ ਅਤੇ ਮੁੱਖ ਮੰਤਰੀ ਅਪਣੀ ਪਤਨੀ ਨੂੰ ਜਿੱਤ ਦਾ ਤੋਹਫਾ ਦੇਣ ਜਾ ਰਹੇ ਹਨ। ਆਮ ਆਦਮੀ ਪਾਰਟੀ ਦੀ ਜਿੱਤ ਨਾਲ ਸੁਨੀਤਾ ਕੇਜਰੀਵਾਲ ਦੇ ਜਨਮ ਦਿਨ ਦਾ ਜਸ਼ਨ ਦੁੱਗਣਾ ਹੋ ਜਾਵੇਗਾ।