ਦਿੱਲੀ ਵਿਧਾਨ ਸਭਾ ਚੋਣਾਂ 2020: ਬੀਜੇਪੀ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਾਕੀ ਉਮੀਦਵਾਰਾਂ ਦੀ ਐਲਾਨ ਜਲਦ...

Manoj Tiwari

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ (ਬੀਜੇਪੀ) ਨੇ 57 ਉਮੀਦਵਾਰਾਂ ਦੀ ਸੂਚੀ ਸ਼ੁੱਕਰਵਾਰ ਨੂੰ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਤੀਮਾਰਪੁਰ ਤੋਂ ਸੁਰੇਂਦਰ ਸਿੰਘ ਬਿੱਟੂ ਨੂੰ ਟਿਕਟ ਦਿੱਤਾ ਹੈ। ਉਥੇ ਹੀ ਰਿਠਾਲਾ ਤੋਂ ਵਿਜੈ ਚੌਧਰੀ, ਬਵਾਨਾ ਤੋਂ ਰਵਿੰਦਰ ਕੁਮਾਰ, ਰੋਹੀਣੀ ਤੋਂ ਵਿਜੇਂਦਰ ਗੁਪਤਾ ਨੂੰ ਟਿਕਟ ਦਿੱਤਾ ਹੈ। ਆਮ ਆਦਮੀ ਪਾਰਟੀ ਨੂੰ ਛੱਡਕੇ ਬੀਜੇਪੀ ਵਿੱਚ ਸ਼ਾਮਲ ਹੋਏ ਕਪਿਲ ਮਿਸ਼ਰਾ ਨੂੰ ਮਾਡਲ ਟਾਉਨ ਤੋਂ ਟਿਕਟ ਮਿਲਿਆ ਹੈ।

ਬੀਜੇਪੀ ਦੀ ਜਾਰੀ ਸੂਚੀ ਵਿੱਚ ਅਨੁਸੂਚਿਤ ਜਾਤੀ (SC)  ਦੇ 11 ਉਮੀਦਵਾਰ ਜਦਕਿ 4 ਔਰਤਾਂ ਸ਼ਾਮਲ ਹਨ। ਪਾਰਟੀ ਨੇ ਆਦਰਸ਼ ਨਗਰ ਤੋਂ ਰਾਜ ਕੁਮਾਰ ਭਾਟੀ, ਬਾਦਲੀ ਤੋਂ ਫਤਹਿ ਭਗਤ, ਰਿਠਾਲਾ ਤੋਂ ਮਨੀਸ਼ ਚੌਧਰੀ, ਬਵਾਨਾ ਤੋਂ ਰਵਿੰਦਰ ਕੁਮਾਰ ਇੰਦਰਰਾਜ, ਮੁੰਡਕਾ ਤੋਂ ਮਾਸਟਰ ਆਜ਼ਾਦ ਸਿੰਘ ਚੋਣ ਮੈਦਾਨ ਵਿੱਚ ਹੋਣਗੇ।

 

ਬਾਕੀ ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਜਲਦ

ਦਿੱਲੀ ਬੀਜੇਪੀ ਪ੍ਰਧਾਨ ਮਨੋਜ ਤੀਵਾਰੀ ਨੇ ਪਾਰਟੀ ਮੁੱਖ ਦਫ਼ਤਰ ਵਿੱਚ ਲਿਸਟ ਜਾਰੀ ਕਰਦੇ ਹੋਏ ਕਿਹਾ ਕਿ ਰਹਿੰਦੀਆਂ 13 ਸੀਟਾਂ ਉੱਤੇ ਜਲਦੀ ਹੀ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ। ਬੀਜੇਪੀ ਨੇ ਵਿਜੇਂਦਰ ਗੁਪਤਾ ਨੂੰ ਰੋਹੀਣੀ ਜਦੋਂ ਕਿ ਆਮ ਆਦਮੀ ਪਾਰਟੀ ਤੋਂ ਆਏ ਕਪਿਲ ਮਿਸ਼ਰਾ ਨੂੰ ਮਾਡਲ ਟਾਉਨ ਤੋਂ ਉਮੀਦਵਾਰ ਬਣਾਇਆ ਹੈ।

 



 

 

ਉਨ੍ਹਾਂ ਨੇ ਕਿਹਾ ਕਿ ਬੀਜੇਪੀ ਇਸ ਵਾਰ ਦਿੱਲੀ ਵਿੱਚ ਬਹੁਮਤ ਦੀ ਸਰਕਾਰ ਬਣਾਏਗੀ। ਬੀਜੇਪੀ ਦੇ ਪ੍ਰਦੇਸ਼ ਪ੍ਰਧਾਨ ਮਨੋਜ ਤੀਵਾਰੀ ਨੇ ਨਾਮਾਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਵੀਰਵਾਰ ਨੂੰ ਅਮਿਤ ਸ਼ਾਹ ਦੀ ਪ੍ਰਧਾਨਗੀ ਵਿੱਚ ਹੋਈ ਕੇਂਦਰੀ ਚੋਣ ਕਮੇਟੀ ਦੀ ਬੈਠਕ ਵਿੱਚ 57 ਉਮੀਦਵਾਰਾਂ ਦੇ ਨਾਮਾਂ ਉੱਤੇ ਫੈਸਲਾ ਹੋਇਆ। ਬੈਠਕ ਵਿੱਚ ਪੀਐਮ ਨਰਿੰਦਰ ਮੋਦੀ, ਕਾਰਜਕਾਰੀ ਪ੍ਰਧਾਨ ਜੇਪੀ ਨੱਡਾ, ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਸਨ।

ਹੁਣ ਨਵੀਂ ਦਿੱਲੀ ਸਿਟੀ ਤੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਮਨੋਜ ਤੀਵਾੜੀ ਨੇ ਕਿਹਾ ਕਿ ਲੋਕ ਕੇਂਦਰ ਸਰਕਾਰ ਦੁਆਰਾ ਕੀਤੇ ਗਏ ਕੰਮਾਂ ਨੂੰ ਦਿੱਲੀ ਦੇ ਘਰ-ਘਰ ਤੱਕ ਪਹੁੰਚਾਉਣਗੇ। ਪਾਜਿਟਿਵ ਏਜੰਡਾ ਦੇ ਤਹਿਤ ਅਸੀਂ ਚੋਣ ਲੜਾਂਗੇ ਅਤੇ ਜੋ ਸਾਡੀ ਇਹ ਲਿਸਟ ਹੈ 57 ਲੋਕਾਂ ਦੀ ਉਹ ਜੇਤੂਆਂ ਦੀ ਲਿਸਟ ਹੈ। ਇਸ ਮੌਕੇ ਉੱਤੇ ਕੇਂਦਰੀ ਮੰਤਰੀ ਅਤੇ ਦਿੱਲੀ ਉਮੀਦਵਾਰ ਪ੍ਰਕਾਸ਼ ਜਾਵੜੇਕਰ ਸ਼ਿਆਮ ਜਾਜੂ ਵੀ ਮੌਜੂਦ ਸਨ।