LG ਅਤੇ CM ਵਿਚਕਾਰ ਫਿਰ ਤਣਾਅ, ਉਪ ਰਾਜਪਾਲ ਨੇ 2 'ਆਪ' ਨੇਤਾਵਾਂ ਨੂੰ ਡਿਸਕਾਮ ਬੋਰਡ ਤੋਂ ਕੱਢਿਆ 

ਏਜੰਸੀ

ਖ਼ਬਰਾਂ, ਰਾਸ਼ਟਰੀ

LG ਦੇ ਇਸ ਆਦੇਸ਼ ਤੋਂ ਬਾਅਦ, ਹੁਣ ਸਿਰਫ਼ ਵਿੱਤ ਸਕੱਤਰ, ਬਿਜਲੀ ਸਕੱਤਰ ਅਤੇ ਦਿੱਲੀ ਟ੍ਰਾਂਸਕੋ ਦੇ ਐਮਡੀ ਡਿਸਕਾਮਸ ਵਿੱਚ ਪ੍ਰਤੀਨਿਧਤਾ ਕਰਨਗੇ। 

Delhi L-G removes AAP nominations on discom boards

ਨਵੀਂ ਦਿੱਲੀ - ਦਿੱਲੀ ਦੇ ਉਪ-ਰਾਜਪਾਲ ਵਿਨੈ ਸਕਸੈਨਾ ਦੇ ਹੁਕਮਾਂ 'ਤੇ ਆਪ ਆਗੂ ਜੈਸਮੀਨ ਸ਼ਾਹ ਅਤੇ ਆਪ ਸਾਂਸਦ ਐਨਡੀ ਗੁਪਤਾ ਦੇ ਪੁੱਤਰ ਨਵੀਨ ਐਨਡੀ ਗੁਪਤਾ ਨੂੰ ਪ੍ਰਾਈਵੇਟ DISCOMS ਬੋਰਡ ਤੋਂ ਹਟਾ ਦਿੱਤਾ ਗਿਆ ਹੈ। ਦੋਹਾਂ 'ਤੇ DISCOMS ਬੋਰਡ 'ਚ ਸ਼ਾਮਲ ਨਿੱਜੀ ਨੁਮਾਇੰਦਿਆਂ ਦੀ ਮਿਲੀਭੁਗਤ ਨਾਲ ਅਨਿਲ ਅੰਬਾਨੀ ਨੂੰ 8000 ਕਰੋੜ ਰੁਪਏ ਦਾ ਲਾਭ ਦੇਣ ਦਾ ਦੋਸ਼ ਹੈ। LG ਦੇ ਇਸ ਆਦੇਸ਼ ਤੋਂ ਬਾਅਦ, ਹੁਣ ਸਿਰਫ਼ ਵਿੱਤ ਸਕੱਤਰ, ਬਿਜਲੀ ਸਕੱਤਰ ਅਤੇ ਦਿੱਲੀ ਟ੍ਰਾਂਸਕੋ ਦੇ ਐਮਡੀ ਡਿਸਕਾਮਸ ਵਿੱਚ ਪ੍ਰਤੀਨਿਧਤਾ ਕਰਨਗੇ। 

ਦੱਸ ਦਈਏ ਕਿ ਡਿਸਕਾਮ 'ਚ ਦਿੱਲੀ ਸਰਕਾਰ ਦੀ 49 ਫ਼ੀਸਦੀ ਹਿੱਸੇਦਾਰੀ ਹੈ। ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਸਮੇਂ ਤੋਂ ਹੀ ਇਸ ਵਿਚ ਸਿਰਫ਼ ਸੀਨੀਅਰ ਸਰਕਾਰੀ ਅਧਿਕਾਰੀ ਹੀ ਸ਼ਾਮਲ ਸਨ। ਇਸ ਦੀ ਉਲੰਘਣਾ ਕਰਦਿਆਂ 'ਆਪ' ਸਰਕਾਰ ਨੇ ਆਪਣੇ ਬੁਲਾਰੇ ਅਤੇ ਸੰਸਦ ਮੈਂਬਰ ਦੇ ਪੁੱਤਰ ਨੂੰ ਵੀ ਦੋਵਾਂ 'ਤੇ ਲੱਗੇ ਗੰਭੀਰ ਦੋਸ਼ਾਂ ਦੇ ਮੱਦੇਨਜ਼ਰ ਲੈਫਟੀਨੈਂਟ ਗਵਰਨਰ ਵਿਨੈ ਸਕਸੈਨਾ ਨੇ ਉਨ੍ਹਾਂ ਨੂੰ ਡਿਸਕਾਮ ਬੋਰਡ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ। 

ਦਿੱਲੀ ਦੇ ਉਪ ਰਾਜਪਾਲ ਵਿਨੈ ਸਕਸੈਨਾ ਦੇ ਫੈਸਲੇ 'ਤੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਜੈਸਮੀਨ ਸ਼ਾਹ ਅਤੇ ਨਵੀਨ ਐੱਨਡੀ ਗੁਪਤਾ ਨੂੰ ਡਿਸਕਾਮ ਦੇ ਬੋਰਡ ਤੋਂ ਹਟਾਉਣ ਦਾ LG ਦਾ ਹੁਕਮ ਗੈਰ-ਕਾਨੂੰਨੀ ਹੈ। ਉਪ ਰਾਜਪਾਲ ਕੋਲ ਅਜਿਹੇ ਹੁਕਮ ਜਾਰੀ ਕਰਨ ਦਾ ਅਧਿਕਾਰ ਨਹੀਂ ਹੈ। ਬਿਜਲੀ ਦੇ ਮੁੱਦੇ 'ਤੇ ਹੁਕਮ ਜਾਰੀ ਕਰਨ ਦਾ ਅਧਿਕਾਰ ਸਿਰਫ਼ ਚੁਣੀ ਹੋਈ ਸਰਕਾਰ ਕੋਲ ਹੈ। ਅਸਲੀਅਤ ਇਹ ਹੈ ਕਿ ਐੱਲ.ਜੀ. ਇਕ ਤੋਂ ਬਾਅਦ ਇਕ ਸੁਪਰੀਮ ਕੋਰਟ ਅਤੇ ਸੰਵਿਧਾਨ ਦੇ ਹੁਕਮਾਂ ਦਾ ਮਜ਼ਾਕ ਉਡਾ ਰਹੇ ਹਨ। ਉਹ ਸਪੱਸ਼ਟ ਕਹਿ ਰਹੇ ਹਨ ਕਿ ਉਹ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨ ਦੇ ਪਾਬੰਦ ਨਹੀਂ ਹਨ। ਅਜਿਹਾ ਕਰਕੇ ਦਿੱਲੀ ਦੇ ਉਪ ਰਾਜਪਾਲ ਨਿਯਮਾਂ ਦੇ ਉਲਟ ਕੰਮ ਕਰ ਰਹੇ ਹਨ।