ਕੀ ਨੌਕਰੀ ਦੇ ਲਾਰਿਆਂ 'ਚ ਠੱਗੇ ਨੌਜਵਾਨ ਪਾਉਣਗੇ ਮੋਦੀ ਨੂੰ ਵੋਟ ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਪੂਰੇ ਦੇਸ਼ 'ਚ 11 ਅਪ੍ਰੈਲ ਤੋਂ 19 ਮਈ ਤਕ 7 ਗੇੜਾਂ 'ਚ ਚੋਣਾਂ ਹੋਣਗੀਆਂ...

BJP

ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਪੂਰੇ ਦੇਸ਼ 'ਚ 11 ਅਪ੍ਰੈਲ ਤੋਂ 19 ਮਈ ਤਕ 7 ਗੇੜਾਂ 'ਚ ਚੋਣਾਂ ਹੋਣਗੀਆਂ। 23 ਮਈ ਨੂੰ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ। ਐਨਡੀਏ ਜਿੱਥੇ ਮੁੜ ਸੱਤਾ 'ਚ ਆਉਣ ਦੀ ਕੋਸ਼ਿਸ਼ ਕਰੇਗੀ, ਉੱਥੇ ਵਿਰੋਧੀ ਪਾਰਟੀਆਂ ਹਰ ਹਾਲ 'ਚ ਮੋਦੀ ਲਹਿਰ ਨੂੰ ਖ਼ਤਮ ਕਰਨ ਦੀ ਕੋਸ਼ਿਸ਼ 'ਚ ਹਨ।

ਇਸ ਵਿਚਕਾਰ ਨਿਊਜ਼ ਨੇਸ਼ਨ ਨੇ ਇੱਕ ਓਪੀਨੀਅਨ ਪੋਲ ਕੀਤਾ ਹੈ ਅਤੇ ਇਸ 'ਚ ਜਾਨਣ ਦੀ ਕੋਸ਼ਿਸ਼ ਕੀਤੀ ਹੈ ਕਿ ਦੇਸ਼ 'ਚ ਲੋਕਾਂ ਦੀ ਸੋਚ ਕੀ ਹੈ? ਕੀ ਦੇਸ਼ ਦੀ ਜਨਤਾ ਦੁਬਾਰਾ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੀ ਹੈ ਜਾਂ ਕਿਸੇ ਹੋਰ ਨੂੰ ਮੌਕਾ ਦੇਣਾ ਚਾਹੁੰਦੀ ਹੈ?

ਨਤੀਜੇ ਇਹੀ ਦੱਸ ਰਹੇ ਹਨ ਕਿ ਦੇਸ਼ ਦੀ ਜਨਤਾ ਐਨ.ਡੀ.ਏ. ਸਰਕਾਰ 'ਚ ਨੌਕਰੀ, ਕਾਲਾ ਧਨ, ਕਿਸਾਨਾਂ ਦੀ ਆਮਦਨ ਅਤੇ ਰੁਜ਼ਗਾਰ ਦੇ ਮੁੱਦਿਆਂ ਤੋਂ ਅਸੰਤੁਸ਼ਟ ਹੈ। ਉੱਥੇ ਹੀ ਮਹਿੰਗਾਈ, ਪਾਕਿਸਤਾਨ ਵਿਰੁੱਧ ਕਾਰਵਾਈ, ਦੇਸ਼ ਦੀ ਆਰਥਕ ਤਰੱਕੀ ਅਤੇ ਸਵੱਛ ਭਾਰਤ ਮੁਹਿੰਮ ਦੇ ਕੰਮਾਂ ਤੋਂ ਸੰਤੁਸ਼ਟ ਹੈ।

ਓਪੀਨੀਅਨ ਪੋਲ 'ਚ ਇਨ੍ਹਾਂ ਸਵਾਲਾਂ ਜਵਾਬ ਪੁੱਛੇ ਗਏ :

ਸਵਾਲ : ਕੀ ਮੋਦੀ ਸਰਕਾਰ ਕਾਲਾ ਧਨ ਵਾਪਸ ਲਿਆਈ?
ਜਵਾਬ : 30 ਫ਼ੀਸਦੀ ਲੋਕਾਂ ਨੇ ਹਾਂ, 53 ਫ਼ੀਸਦੀ ਲੋਕਾਂ ਨੇ ਨਾ ਅਤੇ 17 ਫ਼ੀਦਸੀ ਲੋਕਾਂ ਨੇ ਕੋਈ ਜਵਾਬ ਨਾ ਦਿੱਤਾ। 

ਸਵਾਲ : ਕੀ ਮੋਦੀ ਸਰਕਾਰ 'ਚ ਆਰਥਕ ਵਾਧੇ ਤੋਂ ਤੁਸੀ ਸੰਤੁਸ਼ਟ ਹੋ?
ਜਵਾਬ : 50 ਫ਼ੀਸਦੀ ਲੋਕਾਂ ਨੇ ਹਾਂ, 35 ਫ਼ੀਸਦੀ ਲੋਕਾਂ ਨੇ ਨਾ ਅਤੇ 15 ਫ਼ੀਸਦੀ ਲੋਕਾਂ ਨੇ ਕੋਈ ਜਵਾਬ ਨਾ ਦਿੱਤਾ।

ਸਵਾਲ : ਦੇਸ਼ ਦੇ ਕਿਸਾਨਾਂ ਦੀ ਆਮਦਨ ਬਾਰੇ ਸਵਾਲ ਕੀਤਾ।
ਜਵਾਬ : 41 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਹ ਮੋਦੀ ਸਰਕਾਰ 'ਚ ਕਿਸਾਨਾਂ ਦੀ ਆਮਦਨ ਬਾਰੇ ਸੰਤੁਸ਼ਟ ਹਨ। 45 ਫ਼ੀਸਦੀ ਲੋਕ ਅਸੰਤੁਸ਼ਟ ਨਜ਼ਰ ਆਏ ਅਤੇ 14 ਫ਼ੀਸਦੀ ਲੋਕਾਂ ਨੇ ਕੁਝ ਨਹੀਂ ਕਿਹਾ।

ਸਵਾਲ : ਪਾਕਿਸਤਾਨ ਵਿਰੁੱਧ ਕੀਤੀ ਕਾਰਵਾਈ ਤੋਂ ਕਿੰਨਾ ਅਸਰ ਪਿਆ?
ਜਵਾਬ : ਮੋਦੀ ਸਰਕਾਰ ਵੱਲੋਂ ਪਾਕਿਸਤਾਨ ਵਿਰੁੱਧ ਕੀਤੀ ਕਾਰਵਾਈ ਤੋਂ 58 ਫ਼ੀਸਦੀ ਲੋਕ ਸੰਤੁਸ਼ਟ ਨਜ਼ਰ ਆਏ। 31 ਫ਼ੀਸਦੀ ਲੋਕ ਅਸੰਤੁਸ਼ਟ ਹਨ। 11 ਫ਼ੀਸਦੀ ਲੋਕਾਂ ਨੇ ਕੁਝ ਨਾ ਕਿਹਾ। 

ਸਵਾਲ : ਸਵੱਛ ਭਾਰਤ ਮੁਹਿੰਮ ਬਾਰੇ ਕੀ ਵਿਚਾਰ ਹਨ?
ਜਵਾਬ : ਐਨਡੀਏ ਦੀ ਸਰਕਾਰ 'ਚ ਹੋਏ ਕੰਮ 'ਤੇ 60 ਫ਼ੀਸਦੀ ਲੋਕ ਸੰਤੁਸ਼ਟ ਵਿਖਾਈ ਦਿੱਤੇ। 30 ਫ਼ੀਸਦੀ ਅਸੰਤੁਸ਼ਟ ਅਤੇ 10 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਹ ਕੁਝ ਨਹੀਂ ਕਹਿ ਸਕਦੇ।

ਸਵਾਲ : ਭ੍ਰਿਸ਼ਟਾਚਾਰ 'ਚ ਕਿੰਨੀ ਕੁ ਕਮੀ ਆਈ?
ਜਵਾਬ : 51 ਫ਼ੀਸਦੀ ਲੋਕ ਮੋਦੀ ਸਰਕਾਰ ਤੋਂ ਖ਼ੁਸ਼ ਹਨ। 40 ਫ਼ੀਸਦੀ ਅਸੰਤੁਸ਼ਟ ਅਤੇ 9 ਫ਼ੀਸਦੀ ਲੋਕਾਂ ਨੇ ਕੋਈ ਜਵਾਬ ਨਾ ਦਿੱਤਾ।

ਸਵਾਲ : ਰੁਜ਼ਗਾਰ ਦੇਣ ਦੇ ਮਾਮਲੇ 'ਚ ਮੋਦੀ ਸਰਕਾਰ ਤੋਂ ਕਿੰਨੇ ਸੰਤੁਸ਼ਟ ਹੋ?
ਜਵਾਬ : 45 ਫ਼ੀਸਦੀ ਨੇ ਹਾਂ, 46 ਫ਼ੀਸਦੀ ਨੇ ਨਾ ਅਤੇ 9 ਫ਼ੀਸਦੀ ਨੇ ਕੁਝ ਨਾ ਕਿਹਾ।