ਨੀਰਵ ਮੋਦੀ ਨੂੰ ਭਾਰਤ ਲਿਆਉਣ ਦਾ ਰਸਤਾ ਸਾਫ਼, ਹਵਾਲਗੀ ‘ਤੇ ਸ਼ੁਰੂ ਹੋਵੇਗਾ ਟ੍ਰਾਇਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਨੈਸ਼ਨਲ ਬੈਂਕ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਵਾਲੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਵਾਲਗੀ ਦਾ ਅਨੁਰੋਧ .........

Nirav Modi

ਨਵੀਂ ਦਿੱਲੀ- ਪੰਜਾਬ ਨੈਸ਼ਨਲ ਬੈਂਕ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਵਾਲੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਵਾਲਗੀ ਦਾ ਅਨੁਰੋਧ ਬ੍ਰਿਟਿਸ਼ ਅਦਾਲਤ ਵਿਚ ਪੈਂਡਿੰਗ ਪਿਆ ਹੈ। ਭਾਰਤੀ ਜਾਂਚ ਕਰਤਾ ਨੇ ਜੋ ਵੀ ਸਬੂਤ ਪੇਸ਼ ਕੀਤੇ ਹਨ ਉਨ੍ਹਾਂ ਓੱਤੇ ਕੋਈ ਜਾਂਚ ਸ਼ੁਰੂ ਨਹੀਂ ਹੋਈ ਹੈ। ਨੀਰਵ ਮੋਦੀ ਦਾ ਮਾਮਲਾ ਵੈਸਟਮਿੰਸਟਰ ਨਿਆਂ-ਅਧਿਕਾਰੀ ਕੋਰਟ ਵਿਚ ਸ਼ੁਰੂ ਹੋਣ ਵਾਲਾ ਹੈ।

ਬ੍ਰਿਟਿਸ਼ ਗ੍ਰਹਿ ਸਕੱਤਰ ਸਾਜਿਦ ਜਾਵਿਦ ਨੇ ਪਿਛਲੇ ਹਫ਼ਤੇ ਹੀ ਭਾਰਤ ਦੇ ਹਵਾਲਗੀ ਅਨੁਰੋਧ ਨੂੰ ਸਵੀਕਾਰ ਕੀਤਾ ਹੈ। ਇਸ ਤੋਂ ਪਹਿਲਾਂ ਦੋ ਹਾਈ ਪ੍ਰੋਫ਼ਾਈਲ ਮਾਮਲਿਆਂ ਵਿਚ ਵੀ ਭਾਰਤ ਦੇ ਹਵਾਲਗੀ ਅਨੁਰੋਧ ਉੱਤੇ ਕੋਈ ਖ਼ਾਸ ਨਤੀਜਾ ਨਹੀਂ ਨਿਕਲਿਆ ਹੈ। ਇਕ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਹੈ ਅਤੇ ਦੂਜਾ ਕ੍ਰਿਕੇਟ ਬੁਕੀ ਸੰਜੀਵ ਚਾਵਲਾ। ਦੋਨੋਂ ਹਵਾਲਗੀ ਦੇ ਖਿਲਾਫ਼ ਹਾਈ ਕੋਰਟ ਪੁੱਜੇ ਹੋਏ ਹਨ।

ਦਸੰਬਰ ਵਿਚ ਮਜਿਸਟ੍ਰੇਟ ਨੇ ਮਾਲਿਆ ਨੂੰ ਧੋਖਾਧੜੀ ਦੇ ਮਾਮਲੇ ਵਿਚ ਭਾਰਤ ਦੁਆਰਾ ਲਗਾਏ ਗਏ ਇਲਜ਼ਾਮ ਦੇ ਖਿਲਾਫ਼ ਹਵਾਲਗੀ ਮਾਮਲੇ ਦੇ ਟ੍ਰਾਇਲ ਦਾ ਆਦੇਸ਼ ਦਿੱਤਾ ਸੀ। ਚਾਵਲਾ ਮੈਚ ਫਿਕਸਿੰਗ ਸਕੈਂਡਲ ਵਿਚ ਸ਼ਾਮਿਲ ਸੀ। ਅਦਾਲਤ ਦੇ ਬੁਲਾਰੇ ਦਾ ਕਹਿਣਾ ਹੈ ਕਿ ਮਾਲਿਆ ਦੇ ਮਾਮਲੇ ਵਿਚ 14 ਫਰਵਰੀ ਨੂੰ ਅਪੀਲ ਦਰਜ ਕੀਤੀ ਗਈ ਹੈ। ਬੁਲਾਰੇ ਨੇ ਕਿਹਾ, ਅਪੀਲਕਰਤਾ (ਮਾਲਿਆ) ਨੂੰ ਹੁਣ ਅਪੀਲ ਲਈ ਆਧਾਰ ਭੇਜਣਾ ਹੋਵੇਗਾ।

ਜਦੋਂ ਇਹ ਆਧਾਰ ਮਿਲ ਜਾਵੇਗਾ ਤਾਂ ਉਸਨੂੰ ਇਕ ਨੋਟਿਸ ਭੇਜਿਆ ਜਾਵੇਗਾ। ਇਸਦੇ ਲਈ ਉਸਨੂੰ ਕੇਵਲ 20 ਦਿਨਾਂ ਦਾ ਸਮਾਂ ਦਿੱਤਾ ਜਾਵੇਗਾ। ਫਿਰ ਇਸ ਮਾਮਲੇ ਨੂੰ ਸਿੰਗਲ ਜੱਜ ਦੇ ਕੋਲ ਭੇਜਿਆ ਜਾਵੇਗਾ ਜੋ ਇਹ ਦੇਖੇਗਾ ਕਿ ਇਸ ਦੀ ਸੁਣਵਾਈ ਕੀਤੀ ਜਾਵੇ ਜਾਂ ਨਹੀਂ। ਜਾਵਿਦ ਨੇ ਚਾਵਲਾ ਦੀ ਹਵਾਲਗੀ ਨੂੰ 27 ਫ਼ਰਵਰੀ ਨੂੰ ਮਨਜ਼ੂਰੀ ਦਿੱਤੀ ਹੈ। ਚਾਵਲਾ ਨੂੰ ਇਸ ਆਦੇਸ਼ ਦੇ ਖਿਲਾਫ਼ ਅਪੀਲ ਕਰਨ ਦੇ ਲਈ 14 ਕਾਰਜ਼ ਦਿਵਸ ਤੋਂ 19 ਮਾਰਚ ਤੱਕ ਦਾ ਸਮਾਂ ਮਿਲਿਆ ਹੈ।

ਹਵਾਲਗੀ ਨੂੰ ਰੋਕਣ ਦੇ ਲਈ ਮਾਲਿਆ ਅਤੇ ਚਾਵਲਾ ਨੇ ਜੇਲ੍ਹ ਦੀ ਸਥਿਤੀ ਅਤੇ ਮਾਨਵ ਅਧਿਕਾਰੀਆਂ ਨੂੰ ਹੋਣ ਵਾਲੇ ਖ਼ਤਰੇ ਦਾ ਹਵਾਲਾ ਦਿੱਤਾ ਹੈ। ਕੇਂਦਰੀ ਜਾਂਚ ਬਿਊਰੋ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਲੰਡਨ ਵਿਚ ਨੀਰਵ ਮੋਦੀ ਦੇ ਮਾਮਲੇ ਵਿਚ ਗੱਲਬਾਤ ਕਰਨੀ ਹੈ ਜੋ ਜਾਵਿਦ  ਦੇ ਹਵਾਲਗੀ ਅਨੁਰੋਧ ਨੂੰ ਮੰਨਣ ਦੇ ਬਾਅਦ ਹੁਣ ਉਸਦਾ ਟ੍ਰਾਇਲ ਸ਼ੁਰੂ ਹੋ ਜਾਵੇਗਾ।