Lockdown : ਹਸਪਤਾਲ ਜਾਣ ਲਈ ਨਾ ਮਿਲਿਆ ਕੋਈ ਸਾਧਨ, ਔਰਤ ਨੇ ਸੜਕ ਕਿਨਾਰੇ ਹੀ ਦਿੱਤਾ ਬੱਚੀ ਨੂੰ ਜਨਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਵਾਇਰਸ ਦੇ ਕਾਰਨ ਜਿੱਥੇ ਪੂਰੇ ਦੇਸ਼ ਵਿਚ ਲੌਕਡਾਊਨ ਚੱਲ ਰਿਹਾ ਹੈ ਉੱਥੇ ਹੀ ਸਾਰੇ ਪਾਸੇ ਆਵਾਜਾਈ ਨੂੰ ਬੰਦ ਕੀਤੀ ਗਿਆ ਹੈ

Lockdown

ਉਤਰ ਪ੍ਰਦੇਸ਼ : ਕਰੋਨਾ ਵਾਇਰਸ ਦੇ ਕਾਰਨ ਜਿੱਥੇ ਪੂਰੇ ਦੇਸ਼ ਵਿਚ ਲੌਕਡਾਊਨ ਚੱਲ ਰਿਹਾ ਹੈ ਉੱਥੇ ਹੀ ਸਾਰੇ ਪਾਸੇ ਆਵਾਜਾਈ ਨੂੰ ਬੰਦ ਕੀਤੀ ਗਿਆ ਹੈ। ਅਜਿਹੇ ਵਿਚ ਇਕ ਗਰਭਵਤੀ ਔਰਤ ਨੂੰ ਯੂਪੀ ਦੇ ਸ਼ਾਹਜਹਾਂਪੁਰ ਜ਼ਿਲੇ ਦੇ ਹਸਪਤਾਲ ਵਿਚ ਜਾਣ ਦੇ ਲਈ ਕੋਈ ਸਾਧਨ ਨਾਂ ਮਿਲਿਆ ਤਾਂ ਉਸ ਔਰਤ ਨੂੰ ਸੜਕ ਕਿਨਾਰੇ ਤੇ ਹੀ ਬੱਚੇ ਨੂੰ ਜਨਮ ਦੇਣਾ ਪਿਆ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਥਾਣਾਂ ਮਦਨਪੁਰ ਅਧੀਨ ਆਉਂਦੇ ਪਿੰਡ ਰਘੁਨਾਥ ਪੁਰ ਵਿਚ ਰਹਿਣ ਵਾਲੀ ਰਾਮਦਾਸ ਦੀ ਪਤਨੀ ਨੂੰ ਹਸਪਤਾਲ ਲਿਜਾਣ ਲਈ ਕੋਈ ਸਾਧਨ ਨਾ ਮਿਲਿਆ ਤਾਂ ਰਾਮਦਾਸ ਨੇ ਉਸ ਨੂੰ ਸਾਇਕਲ ਤੇ ਬਿਠਾ ਕੇ 10 ਕਿਲੋਮੀਟਰ ਦੂਰ ਮਦਨਪੁਰ ਕਮਿਊਨਟੀ ਸਿਹਤ ਕੇਂਦਰ ਲਿਜਾਣ ਦਾ ਫੈਸਲਾ ਕਰ ਲਿਆ। ਪਰ ਸਿਰਫ ਪੰਜ ਕਿਲੋਂਮੀਟਰ ਦੂਰ ਜਾ ਕੇ ਉਸ ਦੀ ਪਤਨੀ ਦੀ ਹਾਲਤ ਵਿਗੜ ਗਈ।

ਜਿਸ ਤੋਂ ਬਾਅਦ ਉਸ ਔਰਤ ਨੇ ਸੜਕ ਕਿਨਾਰੇ ਹੀ ਇਕ ਧੀ ਨੂੰ ਜਨਮ ਦੇ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਰਾਹ ਵਿਚ ਜਾਂਦੇ ਇਕ ਰਾਹਗੀਰ ਨੇ ਪੀਆਰਵੀ ਪੁਲਿਸ ਨੂੰ ਸੂਚਿਤ ਕੀਤਾ। ਜਿਸਤੋਂ ਬਾਅਦ ਪੀਆਰਵੀ ਮੁਲਾਜ਼ਮ ਬਿੱਟੂ ਤੋਮਰ ਨੇ ਮੌਕ ਤੇ ਪਹੁੰਚ ਕੇ ਉਸ ਨੂੰ ਇਕ ਔਰਤ ਦੀ ਮਦਦ ਨਾਲ ਮਦਨਪੁਰ ਦੇ ਹਸਪਤਾਲ ਵਿਚ ਭਰਤੀ ਕਰਵਾਇਆ।

ਐੱਸਪੀ ਨੇ ਦੱਸਿਆ ਕਿ ਹੁਣ ਔਰਤ ਅਤੇ ਬੱਚੀ ਦੋਵੇਂ ਤੰਦਰੁਸਤ ਹਨ। ਦੱਸ ਦੱਈਏ ਕਿ ਉਤਰ ਪ੍ਰਦੇਸ਼ ਵਿਚ ਕਰੋਨਾ ਵਾਇਰਸ ਦੇ ਪੌਜਟਿਵ ਮਾਮਲਿਆਂ ਦੀ ਗਿਣਤੀ 431 ਤੱਕ ਪਹੁੰਚ ਚੁੱਕੀ ਹੈ ਅਤੇ ਇਸ ਦੇ ਨਾਲ ਹੀ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 32 ਲੋਕ ਅਜਿਹੇ ਵੀ ਹਨ ਜਿਹੜੇ ਇਸ ਵਾਇਰਸ ਨੂੰ ਮਾਤ ਦੇ ਕੇ ਠੀਕ ਹੋ ਗਏ ਹਨ ਅਤੇ ਜਿਨ੍ਹਾਂ ਨੂੰ ਹੁਣ ਹਸਪਤਾਲ ਵਿਚੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।