Lockdown : ਡੇਅਰੀ ਕਿਸਾਨਾਂ ਨੂੰ ਪੈ ਰਹੀ ਹੈ ਵੱਡੀ ਮਾਰ, ਦੁੱਧ ਦੇ ਰੇਟਾਂ ‘ਚ ਆਈ ਗਿਰਾਵਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰੋਨਾ ਵਾਇਰਸ ਦੇ ਕਾਰਨ ਲਗਾਏ ਗਏ ਲੌਕਡਾਊਨ ਦੇ ਵਿਚ ਹਰ-ਪਾਸੇ ਅਵਾਜਾਈ ਅਤੇ ਕੰਮਕਾਰ ਬੰਦ ਪਏ ਹਨ

Lockdown

ਕਰੋਨਾ ਵਾਇਰਸ ਦੇ ਕਾਰਨ ਲਗਾਏ ਗਏ ਲੌਕਡਾਊਨ ਦੇ ਵਿਚ ਜਿੱਥੇ ਹਰ-ਪਾਸੇ ਅਵਾਜਾਈ ਅਤੇ ਕੰਮਕਾਰ ਬੰਦ ਪਏ ਹਨ। ਅਜਿਹੇ ਵਿਚ ਲੋਕ ਵੀ ਆਪਣੇ ਘਰਾਂ ਵਿਚ ਰਹਿਣ ਦੇ ਲਈ ਮਜਬੂਰ ਹਨ। ਜਿਸ ਕਾਰਨ ਗਰੀਬ ਲੋਕਾਂ ਦਾ ਜੀਵਨ ਬਤੀਤੀ ਕਰਨਾ ਕਾਫੀ ਮੁਸ਼ਕਿਲ ਹੋਇਆ ਪਿਆ ਹੈ। ਇਸ ਦੇ ਨਾਲ ਹੀ ਇਸ ਮੰਦੀ ਦੇ ਦੌਰ ਵਿਚ ਪਸ਼ੂ ਪਾਲਕਾਂ ਨੂੰ ਵੀ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਿਉਂਕਿ ਲੌਕਡਾਊਨ ਦੇ ਕਾਰਨ ਪਸ਼ੂਪਾਲਕਾਂ ਦੇ ਦੁੱਧ ਦੀ ਬਹੁਤ ਬਰਬਾਦੀ ਹੋ ਰਹੀ ਹੈ। ਬਾਜ਼ਾਰ ਬੰਦ ਹੋਣ ਕਾਰਨ ਦੁੱਧ ਹੁਣ ਪਾਣੀ ਦੇ ਭਾਅ ਵਿਕਣ ਲੱਗਾ ਹੈ। ਜਿਸ ਕਾਰਨ ਹੁਣ ਇਨ੍ਹਾਂ ਪਸ਼ੂਪਾਲਕਾਂ ਦੀ ਹਾਲਤ ਬੜੀ ਤਰਸ ਯੋਗ ਬਣ ਗਈ ਹੈ ਜਿਸ ਤੋਂ ਬਾਅਦ ਇਨ੍ਹਾਂ ਦਾ ਖਰਚਾ ਚੱਲਣਾ ਵੀ ਮੁਸ਼ਕਿਲ ਹੋਇਆ ਪਿਆ ਹੈ ਕਿਉਂਕਿ ਉਧਰ ਪਸ਼ੂਆਂ ਦੇ ਦਾਣੇ ਦਾ ਰੇਟ 1200 ਤੋਂ ਵੱਧ ਕੇ ਹੁਣ 1600 ਰੁਪਏ ਕੁੰਵਿਟਲ ਹੋ ਗਿਆ ਹੈ।

ਦੱਸ ਦੱਈਏ ਕਿ ਗਾਂ ਦਾ ਦੁੱਧ 15-16 ਰੁਪਏ ਕਿਲੋ ਵਿਕ ਰਿਹਾ ਹੈ ਅਤੇ ਉਥੇ ਹੀ ਮੱਝ ਦਾ ਦੁੱਧ 20 ਤੋਂ 25 ਰੁਪਏ ਕਿਲੋ ਹੀ ਰਹਿ ਗਿਆ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਲੌਕਡਾਊਨ ਦੇ ਕਾਰਨ ਸ਼ਹਿਰਾਂ ਅੰਦਰ ਦੁਕਾਨਾਂ ਅਤੇ ਹੋਟਲਾਂ ਦੇ ਬੰਦ ਹੋਣ ਕਾਰਨ ਦੁੱਧ ਦੀ ਸਪਲਾਈ ਘੱਟ ਹੋ ਗਈ ਹੈ। ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਗੁਰਦੁਆਰਿਆਂ ਵਿਚ ਦੁੱਧ ਨੂੰ ਦਾਨ ਕੀਤਾ ਜਾ ਰਿਹਾ ਹੈ।

ਨਾਲ ਹੀ ਕਿਸਾਨਾ ਨੇ ਸਰਕਾਰ ਤੇ ਇਹ ਦੋਸ਼ ਵੀ ਲਗਾਏ ਹਨ ਕਿ ਸਰਕਾਰੀ ਖ੍ਰੀਦ ਏਜੰਸੀਆਂ ਕਿਸਾਨਾਂ ਦੇ ਦੁੱਧ ਦਾ ਬਕਾਇਆ ਰਾਸ਼ੀ ਨਹੀਂ ਦੇ ਰਹੀਆਂ ਹਨ। ਸੋ ਸਰਕਾਰ ਨੂੰ ਇਸ ਲੌਕਡਾਊਨ ਦੇ ਵਿਚ ਇਨ੍ਹਾਂ ਪ੍ਰੇਸ਼ਾਨ ਕਿਸਾਨਾਂ ਦੇ ਲਈ ਕੋਈ ਪੁਖਤਾ ਪ੍ਰਬੰਧ ਜਰੂਰ ਕਰਨੇ ਚਾਹੀਦੇ ਹਨ ਤਾਂ ਜੋ ਇਨ੍ਹਾਂ ਦੇ ਦੁੱਧ ਦੀ ਬਰਬਾਦੀ ਨਾਂ ਹੋ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।