Lockdown : ਬਿਨਾਂ ਦਰਸ਼ਕਾਂ ਦੇ ਪਹਿਲੀ ਵਾਰ ਆਪਣਾ ਸ਼ੋਅ ਸ਼ੂਟ ਕਰਨਗੇ ਕਪਿਲ ਸ਼ਰਮਾਂ!

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਦੇਸ਼ ਵਿਚ ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਦੇ ਕਾਰਨ ਕੇਂਦਰ ਸਰਕਾਰ ਦੇ ਵੱਲੋਂ 21 ਦਿਨ ਦਾ ਲੌਕਡਾਊਨ ਲਗਾਇਆ ਹੋਇਆ ਹੈ

Lockdown

ਦੇਸ਼ ਵਿਚ ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਦੇ ਕਾਰਨ ਕੇਂਦਰ ਸਰਕਾਰ ਦੇ ਵੱਲੋਂ 21 ਦਿਨ ਦਾ ਲੌਕਡਾਊਨ ਲਗਾਇਆ ਹੋਇਆ ਹੈ ਅਜਿਹੇ ਵਿਚ ਜਿੱਥੇ ਅਵਜਾਈ ਅਤੇ ਹਰ ਕੰਮਕਾਰ ਨੂੰ ਬੰਦ ਕਰ ਦਿੱਤਾ ਗਿਆ ਹੈ। ਉਥੇ ਹੀ ਫਿਲਮਾਂ ਅਤੇ ਟੀਵੀ ਸ਼ੋਅ ਦੀ ਸ਼ੂਟਿੰਗ ਨੂੰ ਵੀ ਬੰਦ ਕੀਤਾ ਗਿਆ ਸੀ ਪਰ ਹੁਣ ਕਪਿਲ ਸ਼ਰਮਾਂ ਨੇ ਆਪਣੇ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਬਿਨਾਂ ਔਡੀਅਂਸ ਦੇ ਹੀ ਸ਼ੋਅ ‘ਦਿ ਕਪਿਲ ਸ਼ਰਮਾਂ ਸ਼ੋਅ’ ਸ਼ੂਟ ਕਰਨ ਦਾ ਫੈਸਲਾ ਲਿਆ ਹੈ।

ਮੰਨਿਆ ਜਾ ਰਿਹਾ ਹੈ ਕਿ ਇਸ ਸ਼ੋਅ ਦੀ ਸ਼ੁਟਿੰਗ ਕਪਿਲ ਸ਼ਰਮਾਂ ਆਪਣੇ ਘਰ ਵਿਚ ਹੀ ਕਰਨਗੇ। ਦੱਸ ਦੱਈਏ ਕਿ ਅਜਿਹਾ ਸੰਭਵ ਵੀ ਹੈ ਕਿਉਂਕਿ ਅਮਰੀਕਾ ਵਿਚ ਵੀ ਕਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਵੱਡੇ-ਵੱਡੇ ਸਟਾਰ ਸ਼ੋਅ ਹੋਸਟ ਜਿੰਮੀ ਫੈਲਨ, ਜਿੰਸੀ ਕਿਮਲ ਅਤੇ ਐਲਨ ਡੀਜੇਨੇਰਸ ਵੀ ਬਿਨਾਂ ਦਰਸ਼ਕਾਂ ਦੀ ਹੀ ਸ਼ੋਅ ਸ਼ੂਟ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਲੋਕ ਆਪਣੇ ਐਪੀਸੋਡ ਨੂੰ ਘਰ ਤੋਂ ਹੀ ਰਿਕਾਰਡ ਕਰਕੇ ਭੇਜ ਦੇ ਹਨ।

ਇਸ ਲਈ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਲੌਕਡਾਊਨ ਦੇ ਸਮੇਂ ਵਿਚ ਕਪਿਲ ਸ਼ਰਮਾਂ ਵੱਲੋਂ ਵੀ ਇਹੋ ਜਿਹਾ ਤਰੀਕਾ ਅਪਣਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਲੌਕਡਾਊਨ ਨੂੰ ਕਪਿਲ ਆਪਣੇ ਲਈ ਆਸ਼ੀਰਵਾਦ ਮੰਨਦੇ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਮੇਂ ਵਿਚ ਉਹ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰਨਗੇ ਅਤੇ ਨਾਲ ਹੀ ਉਨ੍ਹਾਂ ਨੂੰ ਆਪਣੀ ਬੇਟੀ ਨਾਲ ਖੇਡਣ ਦਾ ਸਮਾਂ ਮਿਲ ਰਿਹਾ ਹੈ।

ਇਸੇ ਨਾਲ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਆਪਣੀ ਪਤਨੀ ਗਿੰਨੀ ਨੂੰ ਕਿਹਾ ਸੀ ਕਿ ਇਸ ਲੌਕਡਾਊਨ ਵਿਚ ਸਾਨੂੰ ਵਧੀਆਂ ਤਰੀਕੇ ਨਾਲ ਵਰਕਆਊਟ ਕਰਨ ਦਾ ਮੌਕਾ ਮਿਲ ਜਾਵੇਗਾ ਪਰ 14 ਦਿਨ ਪੂਰੇ ਹੋਣ ਵਾਲੇ ਹਨ ਹਾਲੇ ਤੱਕ ਮੈਂ ਵਰਕਆਊਟ ਸ਼ੁਰੂ ਨਹੀਂ ਕੀਤਾ ਸਗੋਂ ਹਰ ਸਮੇਂ ਆਪਣੀ ਬੇਟੀ ਨਾਲ ਹੀ ਖੇਡ ਕੇ ਸਮਾਂ ਬਿਤਾਉਂਦਾ ਹਾਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।