ਕਰੋਨਾ ਵਾਇਰਸ ਦਾ ਪਤਾ ਕਰਨ ਲਈ ਇਹ ਟੈਸਟ ਹੈ ਸਭ ਤੋਂ ਵਧੀਆ : WHO

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੂਰੀ ਦੁਨੀਆਂ ਨੂੰ ਕਰੋਨਾ ਵਾਇਰਸ ਆਪਣੀ ਲਪੇਟ ਵਿਚ ਲੈ ਚੁੱਕਾ ਹੈ।

coronavirus

ਨਵੀਂ ਦਿੱਲ਼ੀ : ਪੂਰੀ ਦੁਨੀਆਂ ਨੂੰ ਕਰੋਨਾ ਵਾਇਰਸ ਆਪਣੀ ਲਪੇਟ ਵਿਚ ਲੈ ਚੁੱਕਾ ਹੈ। ਹਾਲਾਂਕਿ ਵੱਖ-ਵੱਖ ਵਿਗਿਆਨੀਆਂ ਦੇ ਵੱਲ਼  ਇਸ ਵਾਇਰਸ ਨੂੰ ਖਤਮ ਕਰਨ ਵਾਇਰਸ ਦਵਾਈ ਬਣਾਉਂਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਇਸ ਵਾਇਰਸ ਦੀ ਕੋਈ ਦਵਾਈ ਤਿਆਰ ਨਹੀਂ ਹੋਈ। ਉਧਰ ਵਿਸ਼ਵ ਸਿਹਤ ਸੰਗਠਨ (WHO) ਦੇ ਵੱਲੋਂ ਕਰੋਨਾ ਵਾਇਰਸ ਨੂੰ ਲੈ ਕੇ ਸਮੇਂ-ਸਮੇਂ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ।

ਇਸੇ ਤਹਿਤ WHO ਦਾ ਕਹਿਣਾ ਹੈ ਕਿ ਪੀਸੀਆਰ ਅਧਾਰਿਤ ਟੈਸਟ ਇਸ ਵਾਇਰਸ ਦਾ ਪਤਾ ਕਰਨ ਲਈ ਬਹੁਤ ਅਹਿਮ ਹੈ। ਵਿਸ਼ਵ ਸਿਹਤ ਸੰਗਠਨ ਦੇ ਕਾਜਕਾਰੀ ਨਿਰਦੇਸ਼ਕ ਡਾ. ਮਾਈਕਲ ਜੇ ਰਿਆਨ ਨੇ ਕਿਹਾ ਕਿ ‘ਪੋਲੀਮਰਜ਼ ਚੇਨ ਰੀਐਕਸ਼ਨ’ (ਪੀਸੀਆਰ) ਟੈਸਟ ਇਹ ਪਤਾ ਲਗਾਉਂਣ ਵਿਚ ਸਭ ਤੋਂ ਵਧੀਆ ਹੈ ਕਿ ਕੋਈ ਵਿਅਕਤੀ ਵਿਚ ਕਰੋਨਾ ਵਾਇਰਸ ਦੇ ਲੱਛਣ ਹਨ ਜਾਂ ਨਹੀਂ।

ਇਸ ਲਈ ਸਰਕਾਰਾਂ ਨੂੰ ਵਿਸ਼ੇਸ਼ ਰੂਪ ਵਿਚ ਪੀਸੀਆਰ ਅਧਾਰਿਤ ਟੈਸਟ ਜਾਂ ਲਾਗ ਦਾ ਪਤਾ ਲਗਾਉਂਣ ਵਾਲੇ ਕਿਸੇ ਵੀ ਟੈਸਟ ਉਪਰ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਮਾਈਕਲ ਜੇ ਰਿਆਨ ਨੇ ਦੱਸਿਆ ਕਿ ਪੀਸੀਆਰ ਟੈਸਟ ਇਹ ਦੱਸਣ ਵਿਚ ਕਾਰਗਰ ਹੁੰਦਾ ਹੈ ਕਿ ਤੁਹਾਨੂੰ ਕਰੋਨਾ ਵਾਇਰਸ ਹੈ ਜਾਂ ਨਹੀਂ। ਜਦੋਂ ਕਿ ਸੇਰੋਲੋਜੀ ਟੈਸਟ ਇਹ ਪਤਾ ਕਰਨ ਵਿਚ ਵਧੀਆ ਹੈ ਕਿ ਤੁਸੀਂ ਇਸ ਵਾਇਰਸ ਤੋਂ ਹੁਣ ਪ੍ਰਭਾਵਿਤ ਹੋਏ ਹੋ ਜਾਂ ਪਹਿਲਾਂ ਤੋਂ ਹੀ ਪ੍ਰਭਾਵਿਤ ਸੀ।

ਦੱਸ ਦੱਈਏ ਕਿ ਪੂਰੀ ਦੁਨੀਆਂ ਵਿਚ ਇਸ ਵਾਇਰਸ ਦੇ ਕੇਸਾਂ ਦਾ ਅੰਕੜਾਂ ਦਿਨੋਂ-ਦਿਨ ਵਧਦਾ ਹੀ ਜਾਂਦਾ ਹੈ ਹੁਣ ਤੱਕ 17 ਲੱਖ ਤੋਂ ਵੀ ਵੱਧ ਲੋਕ ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਨਾਲ ਹੀ 1 ਲੱਖ ਤੋਂ ਜਿਆਦਾ ਲੋਕਾਂ ਦੀ ਇਸ ਵਾਇਰਸ ਦੇ ਕਾਰਨ ਹੁਣ ਤੱਕ ਮੌਤ ਹੋ ਚੁੱਕ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।