ਪੰਜਾਬ ਦੇ ਕਿਸਾਨਾਂ ਨੂੰ ਰਾਹਤ: ਕੇਂਦਰ ਨੇ ਕਣਕ ਦੀ ਖਰੀਦ ਲਈ ਨਿਯਮਾਂ ਵਿਚ ਦਿੱਤੀ ਢਿੱਲ
ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਮੰਡੀਆਂ ਵਿਚ ਆਉਣ ਵਾਲੀ ਸਾਰੀ ਕਣਕ ਦੀ ਖਰੀਦ ਕਰੇਗੀ।
ਚੰਡੀਗੜ੍ਹ: ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਕਾਰਨ ਹੋਏ ਕਣਕ ਦੀ ਫਸਲ ਦੇ ਨੁਕਸਾਨ ਦੇ ਚਲਦਿਆਂ ਪੰਜਾਬ ਸਰਕਾਰ ਤੋਂ ਬਾਅਦ ਕੇਂਦਰ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਕੇਂਦਰ ਸਰਕਾਰ ਨੇ ਕਣਕ ਦੀ ਖਰੀਦ ਸ਼ਰਤਾਂ 'ਚ ਢਿੱਲ ਦੇਣ ਦਾ ਐਲਾਨ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਮੰਡੀਆਂ ਵਿਚ ਆਉਣ ਵਾਲੀ ਸਾਰੀ ਕਣਕ ਦੀ ਖਰੀਦ ਕਰੇਗੀ। ਕੇਂਦਰ ਨੇ ਸੁੰਗੜੇ ਅਤੇ ਟੁੱਟੇ ਦਾਣੇ ’ਚ 18 ਫੀਸਦੀ ਤੱਕ ਦੀ ਛੋਟ ਦਿੱਤੀ ਹੈ।
ਇਹ ਵੀ ਪੜ੍ਹੋ: ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਨੂੰ 17 ਹਜ਼ਾਰ ਦਾ ਹਰਜਾਨਾ, ਵਾਹਨ ਦੀ ਮੁਰੰਮਤ ਲਈ ਰਕਮ ਅਦਾ ਨਾ ਕਰਨ ਦਾ ਮਾਮਲਾ
ਜਾਰੀ ਹੁਕਮਾਂ ਅਨੁਸਾਰ ਖਰਾਬ ਗੁਣਵੱਤਾ ਦੀ ਸੂਰਤ ਵਿਚ 5.31 ਤੋਂ 31.87 ਰੁਪਏ ਪ੍ਰਤੀ ਕੁਇੰਟਲ ਦੀ ਕਟੌਤੀ ਕੀਤੀ ਜਾਵੇਗੀ। ਪੰਜਾਬ ਸਰਕਾਰ ਨੇ ਕੇਂਦਰ ਨੂੰ ਕੋਈ ਕਟੌਤੀ ਨਾ ਕਰਨ ਦੀ ਅਪੀਲ ਕੀਤੀ ਸੀ। ਪੰਜਾਬ ਵਿਚ 14.57 ਲੱਖ ਹੈਕਟੇਅਰ ਖੜ੍ਹੀ ਫਸਲ ਪ੍ਰਭਾਵਿਤ ਹੋਈ ਹੈ।
ਇਹ ਵੀ ਪੜ੍ਹੋ: 1984 ਸਿੱਖ ਨਸਲਕੁਸ਼ੀ ਮਾਮਲਾ : CBI ਨੇ DSGPC ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਭੇਜਿਆ ਨੋਟਿਸ
ਹੁਣ ਭਾਰਤ ਸਰਕਾਰ ਨੇ ਕਿਹਾ ਹੈ ਕਿ 10 ਫੀਸਦੀ ਤੱਕ ਖਰਾਬ ਗੁਣਵੱਤਾ ਵਾਲੇ ਅਨਾਜ ਨੂੰ ਲੈ ਕੇ ਐਮ.ਐਸ.ਪੀ. ਵਿਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ। 10 ਤੋਂ 80 ਫੀਸਦੀ ਖਰਾਬ ਅਨਾਜ 'ਤੇ 5.31 ਰੁਪਏ ਪ੍ਰਤੀ ਕੁਇੰਟਲ ਦੀ ਕਟੌਤੀ ਕੀਤੀ ਜਾਵੇਗੀ। ਰਿਪੋਰਟਾਂ ਮੁਤਾਬਕ ਪੰਜਾਬ ਵਿਚ 35 ਤੋਂ 80 ਫੀਸਦੀ ਕਣਕ ਖਰਾਬ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਲੁਧਿਆਣਾ 'ਚ ਕਾਰੋਬਾਰੀ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ
ਇਸੇ ਤਰ੍ਹਾਂ ਜੇਕਰ ਅਨਾਜ 6 ਫੀਸਦੀ ਤੱਕ ਖਰਾਬ ਹੁੰਦਾ ਹੈ ਤਾਂ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ ਪਰ ਜੇਕਰ ਅਨਾਜ 6 ਤੋਂ 8 ਫੀਸਦੀ ਤੱਕ ਸੁੰਗੜਿਆ ਜਾਂ ਟੁੱਟ ਗਿਆ ਤਾਂ 5.31 ਰੁਪਏ ਪ੍ਰਤੀ ਕੁਇੰਟਲ ਦੀ ਕਟੌਤੀ ਕੀਤੀ ਜਾਵੇਗੀ। 8 ਤੋਂ 10 ਫੀਸਦੀ ਅਨਾਜ 'ਤੇ 10.62 ਰੁਪਏ, 15 ਤੋਂ 16 ਫੀਸਦੀ 'ਤੇ 26.66 ਰੁਪਏ ਅਤੇ 16 ਤੋਂ 18 ਫੀਸਦੀ 'ਤੇ 31.87 ਫੀਸਦੀ ਦੀ ਕਟੌਤੀ ਕੀਤੀ ਜਾਵੇਗੀ। ਰਿਪੋਰਟਾਂ ਅਨੁਸਾਰ ਪੰਜਾਬ ਵਿਚ 15 ਤੋਂ 18 ਫੀਸਦੀ ਕਣਕ ਦੇ ਦਾਣੇ ਦਾ ਨੁਕਸਾਨ ਹੋਇਆ ਹੈ।