Monsoon ਨੂੰ ਲੈ ਕੇ ਨਵਾਂ ਅਪਡੇਟ, IMD ਨੇ ਦੱਸਿਆ ਇਸ ਵਾਰ ਕਿੰਨੀ ਹੋਵੇਗੀ ਬਾਰਿਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਸਾਲ ਦੇਸ਼ ਭਰ ਵਿਚ 83.7 ਮਿਲੀਮੀਟਰ ਬਾਰਿਸ਼ ਹੋਵੇਗੀ।

IMD on monsoon forecast in India

 

ਨਵੀਂ ਦਿੱਲੀ: ਮੌਸਮ ਵਿਭਾਗ ਨੇ ਕਿਹਾ ਹੈ ਕਿ ਇਸ ਸਾਲ ਮਾਨਸੂਨ ਆਮ ਵਾਂਗ ਰਹੇਗਾ। ਇਸ ਸਾਲ 96 ਫੀਸਦੀ (+/-5%) ਮਾਨਸੂਨ ਰਹੇਗਾ। ਇਸ ਸਾਲ ਦੇਸ਼ ਭਰ ਵਿਚ 83.7 ਮਿਲੀਮੀਟਰ ਬਾਰਿਸ਼ ਹੋਵੇਗੀ। ਜੁਲਾਈ ਦੇ ਆਸ-ਪਾਸ ਅਲ-ਨੀਨੋ ਦੇ ਹਾਲਾਤ ਬਣ ਸਕਦੇ ਹਨ। ਮਾਨਸੂਨ ਨਾਲ ਅਲ-ਨੀਨੋ ਦਾ ਕੋਈ ਸਿੱਧਾ ਸਬੰਧ ਨਹੀਂ ਹੋਵੇਗਾ।

ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਇੱਕ ਹੋਰ ਘਰ, ਵੱਧ ਮਾਤਰਾ ਲੈਣ ਕਾਰਨ ਨੌਜਵਾਨ ਦੀ ਮੌਤ  

ਪ੍ਰਸ਼ਾਂਤ ਮਹਾਸਾਗਰ ਵਿਚ ਪੇਰੂ ਦੇ ਨੇੜੇ ਸਤਹ ਦੇ ਗਰਮ ਹੋਣ ਨੂੰ ਅਲ ਨੀਨੋ ਕਿਹਾ ਜਾਂਦਾ ਹੈ। ਅਲ ਨੀਨੋ ਦੇ ਕਾਰਨ ਸਮੁੰਦਰ ਦੇ ਤਾਪਮਾਨ ਅਤੇ ਵਾਯੂਮੰਡਲ ਵਿਚ ਬਦਲਾਅ ਹੁੰਦਾ ਹੈ। ਬਦਲਾਅ ਕਾਰਨ ਸਮੁੰਦਰ ਦਾ ਤਾਪਮਾਨ 4-5 ਡਿਗਰੀ ਵੱਧ ਜਾਂਦਾ ਹੈ। ਅਲ ਨੀਨੋ ਕਾਰਨ ਪੂਰੀ ਦੁਨੀਆ ਦਾ ਮੌਸਮ ਪ੍ਰਭਾਵਿਤ ਹੁੰਦਾ ਹੈ।

ਇਹ ਵੀ ਪੜ੍ਹੋ: 1984 ਸਿੱਖ ਨਸਲਕੁਸ਼ੀ: CBI ਨੇ ਲਿਆ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੀ ਆਵਾਜ਼ ਦਾ ਨਮੂਨਾ

ਦੱਖਣ-ਪੱਛਮੀ ਮਾਨਸੂਨ ਦੌਰਾਨ ਭਾਰਤ ਵਿਚ ਆਮ ਵਰਖਾ ਹੋਵੇਗੀ। ਭੂਮੀ ਵਿਗਿਆਨ ਮੰਤਰਾਲੇ ਦੇ ਸਕੱਤਰ ਐਮ. ਰਵੀਚੰਦਰਨ ਅਨੁਸਾਰ ਪ੍ਰਾਇਦੀਪ ਖੇਤਰ ਦੇ ਕਈ ਹਿੱਸਿਆਂ, ਨਾਲ ਲੱਗਦੇ ਪੂਰਬੀ, ਉੱਤਰ-ਪੂਰਬੀ ਖੇਤਰਾਂ ਅਤੇ ਉੱਤਰ ਪੱਛਮੀ ਭਾਰਤ ਦੇ ਕੁਝ ਹਿੱਸਿਆਂ ਵਿਚ ਆਮ ਬਾਰਿਸ਼ ਹੋ ਸਕਦੀ ਹੈ। ਜਿੰਨੇ ਸਾਲ ਅਲ ਨੀਨੋ ਸਰਗਰਮ ਰਿਹਾ ਹੈ, ਉਹ ਮਾਨਸੂਨ ਦੇ ਲਿਹਾਜ਼ ਨਾਲ ਮਾੜੇ ਸਾਲ ਨਹੀਂ ਸਨ। ਮਾਨਸੂਨ ਦੌਰਾਨ ਅਲ ਨੀਨੋ ਸਥਿਤੀਆਂ ਵਿਕਸਿਤ ਹੋ ਸਕਦੀਆਂ ਹਨ ਅਤੇ ਇਸ ਦਾ ਪ੍ਰਭਾਵ ਮਾਨਸੂਨ ਦੇ ਦੂਜੇ ਪੜਾਅ ਵਿਚ ਮਹਿਸੂਸ ਕੀਤਾ ਜਾ ਸਕਦਾ ਹੈ।