ਗੌਤਮ ਗੰਭੀਰ ‘ਤੇ AAP ਦਾ ਇਲਜ਼ਾਮ, ਰੋਡ ਸ਼ੋਅ ਦੌਰਾਨ ਹਮਸ਼ਕਲ ਤੋਂ ਕਰਵਾ ਰਹੇ ਸਨ ਪ੍ਰਚਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਗੌਤਮ ਗੰਭੀਰ ਆਖਰੀ ਦਿਨ ਦੇ ਚੋਣ ਪ੍ਰਚਾਰ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ।

Gautam Gambhir using his duplicate for campaigning

ਨਵੀਂ ਦਿੱਲੀ: ਦਿੱਲੀ ਵਿਖੇ ਸ਼ੁੱਕਰਵਾਰ ਨੂੰ ਚੋਣ ਪ੍ਰਚਾਰ ਦਾ ਆਖਰੀ ਦਿਨ ਸੀ। ਇਸਦੇ ਚਲਦਿਆਂ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੇ ਜੰਮ ਕੇ ਪ੍ਰਚਾਰ ਅਤੇ ਰੋਡ ਸ਼ੋਅ ਕੀਤੇ। ਹਾਲਾਂਕਿ ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਗੌਤਮ ਗੰਭੀਰ ਆਖਰੀ ਦਿਨ ਦੇ ਚੋਣ ਪ੍ਰਚਾਰ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ।

ਦਰਅਸਲ ਸ਼ੁੱਕਰਵਾਰ ਨੂੰ ਪੂਰਬੀ ਦਿੱਲੀ ਵਿਚ ਇਕ ਰੋਡ ਸ਼ੋਅ ਕਰਦੇ ਗੌਤਮ ਗੰਭੀਰ ਕਾਰ ਦੇ ਅੰਦਰ ਬੈਠੇ ਦਿਖਾਈ ਦਿੱਤੇ ਉਥੇ ਹੀ ਗੌਤਮ ਗੰਭੀਰ ਵਰਗਾ ਦਿਖਣ ਵਾਲਾ ਵਿਅਕਤੀ ਗੱਡੀ ਦੇ ਉਪਰ ਬੈਠ ਕੇ ਲੋਕਾਂ ਦੀਆਂ ਸ਼ੁੱਭਕਾਮਨਾਵਾਂ ਸਵੀਕਾਰ ਕਰ ਰਿਹਾ ਸੀ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਨੇ ਗੰਭੀਰ ‘ਤੇ ਹਮਲਾ ਕੀਤਾ ਹੈ। ਖਬਰਾਂ ਅਨੁਸਾਰ ਗੌਤਮ ਦਾ ਰੋਡ ਸ਼ੋਅ ਸਵੇਰੇ 11:30 ਵਜੇ  ਸ਼ੁਰੂ ਹੋਇਆ ਸੀ। ਇਸ ਦੌਰਾਨ ਉਹਨਾਂ ਨੇ ਸਫੈਦ ਕੁੜਤਾ ਅਤੇ ਇਕ ਟੋਪੀ ਪਾਈ ਹੋਈ ਸੀ।

 

 

ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਇਸਦੀ ਅਲੋਚਨਾ ਕੀਤੀ ਹੈ ਅਤੇ ਉਹਨਾਂ ਕਿਹਾ ਕਿ ਭਾਜਪਾ ਅਤੇ ਕਾਂਗਰਸ ਦੀ ਮਹਾਂਮਿਲਾਵਟ ਹੈ। ਉਹਨਾਂ ਕਿਹਾ ਕਿ ਗਰਮੀ ਕਾਰਨ ਗੌਤਮ ਏਸੀ ਕਾਰ ਵਿਚ ਬੈਠੇ ਸਨ ਅਤੇ ਡੁਪਲੀਕੇਟ ਕੋਲੋਂ ਚੋਣ ਪ੍ਰਚਾਰ ਕਰਵਾ ਰਹੇ ਸਨ। ਉਹਨਾਂ ਕਿਹਾ ਉਹ ਡੁਪਲੀਕੇਟ ਕਾਂਗਰਸ ਦਾ ਕਰਮਚਾਰੀ ਹੈ।

ਇਸਦੇ ਜਵਾਬ ਵਿਚ ਦਿੱਲੀ ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਗੱਡੀ ‘ਤੇ ਖੜਾ ਵਿਅਕਤੀ ਗੌਤਮ ਗੰਭੀਰ ਦਾ ਚੰਗਾ ਦੋਸਤ ਹੈ ਅਤੇ ਇਕ ਭਾਜਪਾ ਕਰਮਚਾਰੀ ਹੈ। ਇਸਦੇ ਨਾਲ ਹੀ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਗੌਤਮ ਦੀ ਸਿਹਤ ਠੀਕ ਨਹੀਂ ਸੀ ਇਸ ਲਈ ਉਹ 10-15 ਮਿੰਟਾਂ ਲਈ ਕਾਰ ਦੇ ਅੰਦਰ ਬੈਠ ਗਏ। ਇਸ ਮਾਮਲੇ ‘ਤੇ ਗੰਭੀਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਪਣੀ ਹਾਰ ਨੂੰ ਸਾਹਮਣੇ ਦੇਖ ਕੇ ਹਮਸ਼ਕਲ ਦਾ ਮੁੱਦਾ ਚੁੱਕ ਰਹੀ ਹੈ। async src="https://platform.twitter.com/widgets.js" charset="utf-8">

ਤਿਰਲੋਕਪੁਰੀ ਪਹੁੰਚਣ ਤੋਂ ਕੁਝ ਦੇਰ ਬਾਅਦ ਉਹ ਗੱਡੀ ਵਿਚ ਬੈਠ ਗਏ ਅਤੇ ਉਹਨਾਂ ਦੀ ਤਰ੍ਹਾਂ ਦਿਖਣ ਵਾਲਾ ਇਕ ਵਿਅਕਤੀ ਉਪਰ ਬੈਠ ਗਿਆ। ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਇਸਦੀ ਅਲੋਚਨਾ ਕੀਤੀ ਹੈ ਅਤੇ ਉਹਨਾਂ ਕਿਹਾ ਕਿ ਭਾਜਪਾ ਅਤੇ ਕਾਂਗਰਸ ਦੀ ਮਹਾਂਮਿਲਾਵਟ ਹੈ। ਉਹਨਾਂ ਕਿਹਾ ਕਿ ਗਰਮੀ ਕਾਰਨ ਗੌਤਮ ਏਸੀ ਕਾਰ ਵਿਚ ਬੈਠੇ ਸਨ ਅਤੇ ਡੁਪਲੀਕੇਟ ਕੋਲੋਂ ਚੋਣ ਪ੍ਰਚਾਰ ਕਰਵਾ ਰਹੇ ਸਨ। ਉਹਨਾਂ ਕਿਹਾ ਉਹ ਡੁਪਲੀਕੇਟ ਕਾਂਗਰਸ ਦਾ ਕਰਮਚਾਰੀ ਹੈ।

ਇਸਦੇ ਜਵਾਬ ਵਿਚ ਦਿੱਲੀ ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਗੱਡੀ ‘ਤੇ ਖੜਾ ਵਿਅਕਤੀ ਗੌਤਮ ਗੰਭੀਰ ਦਾ ਚੰਗਾ ਦੋਸਤ ਹੈ ਅਤੇ ਇਕ ਭਾਜਪਾ ਕਰਮਚਾਰੀ ਹੈ। ਇਸਦੇ ਨਾਲ ਹੀ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਗੌਤਮ ਦੀ ਸਿਹਤ ਠੀਕ ਨਹੀਂ ਸੀ ਇਸ ਲਈ ਉਹ 10-15 ਮਿੰਟਾਂ ਲਈ ਕਾਰ ਦੇ ਅੰਦਰ ਬੈਠ ਗਏ। ਇਸ ਮਾਮਲੇ ‘ਤੇ ਗੰਭੀਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਪਣੀ ਹਾਰ ਨੂੰ ਸਾਹਮਣੇ ਦੇਖ ਕੇ ਹਮਸ਼ਕਲ ਦਾ ਮੁੱਦਾ ਚੁੱਕ ਰਹੀ ਹੈ।