ਕੇਜਰੀਵਾਲ ਤੇ ਲੱਗਾ ਟਿਕਟ ਦੇਣ ਲਈ ਪੈਸੇ ਲੈਣ ਦਾ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਣੋ ਕੀ ਹੈ ਪੂਰਾ ਮਾਮਲਾ

Arvind Kejriwal

ਨਵੀਂ ਦਿੱਲੀ- ਪੱਛਮੀ ਦਿੱਲੀ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਵੀਰ ਸਿੰਘ ਜਾਖੜ ਦੇ ਬੇਟੇ ਉਦੇ ਜਾਖੜ ਨੇ ਅਰਵਿੰਦ ਕੇਜਰੀਵਾਲ ਉੱਤੇ ਇਲਜ਼ਾਮ ਲਗਾਇਆ ਹੈ। ਉਦੇ ਦਾ ਕਹਿਣਾ ਹੈ ਕਿ ਕੇਜਰੀਵਾਲ ਨੇ ਟਿਕਟ ਲਈ 6 ਕਰੋੜ ਰੁਪਏ ਲਏ ਹਨ। ਮੇਰੇ ਪਿਤਾ 3 ਮਹੀਨੇ ਪਹਿਲਾਂ ਰਾਜਨੀਤੀ ਵਿਚ ਆਏ ਸਨ। ਨ੍ਹਾਂ ਨੇ ਟਿਕਟ ਲਈ ਅਰਵਿੰਦ ਕੇਜਰੀਵਾਲ ਨੂੰ 6 ਕਰੋੜ ਰੁਪਏ ਦਿੱਤੇ।

ਮੇਰੇ ਕੋਲ ਇਸ ਗੱਲ ਦੇ ਸਬੂਤ ਵੀ ਹਨ, ਦੇਸ਼ ਦਾ ਨਾਗਰਿਕ ਅਤੇ ਇੱਕ ਪੁੱਤਰ ਹੋਣ ਦੇ ਨਾਤੇ ਇਹ ਮੇਰੀ ਜ਼ਿੰਮੇਦਾਰੀ ਹੈ ਕਿ ਮੈਂ ਸੱਚ ਦੱਸਾਂ। ਇਸ ਦੋਸ਼ ਤੇ ਬਲਵੀਰ ਸਿੰਘ ਜਾਖੜ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਉਹਨਾਂ ਦਾ ਤਲਾਕ 2009 ਵਿਚ ਹੋ ਚੁੱਕਿਆ ਸੀ ਅਤੇ ਉਹ ਆਪਣੇ ਬੇਟੇ ਨਾਲ ਮਹੀਨੇ ਵਿਚ ਦੋ ਵਾਰ ਹੀ ਮਿਲਦੇ ਸਨ। ਬਲਵੀਰ ਸਿੰਘ ਨੇ ਕਿਹਾ ਕਿ ਉਦੇ ਸਿੰਘ ਮੇਰੇ ਨਾਲ ਨਹੀਂ ਰਹਿੰਦਾ ਜਨਮ ਲੈਣ ਤੋਂ ਬਾਅਦ ਤੋਂ ਹੀ ਉਹ ਆਪਣੇ ਨਾਨਾ-ਨਾਨੀ ਨਾਲ ਰਹਿੰਦਾ ਸੀ। ਕਦੇ ਕਦੇ ਕੁੱਝ ਚੀਜਾਂ ਲੈਣ ਲਈ ਮੈਨੂੰ ਫ਼ੋਨ ਜ਼ਰੂਰ ਕਰਦਾ ਸੀ। ਉਸਦੀ ਉਮਰ 17-18 ਸਾਲ ਹੈ ਪਤਾ ਨਹੀਂ ਅਜਿਹੀਆਂ ਗੱਲਾਂ ਉਸਦੇ ਦਿਮਾਗ ਵਿਚ ਕਿਵੇਂ ਆ ਗਈਆਂ।

 



 

 

ਮੈਂ ਇਹਨਾਂ ਸਾਰੀਆਂ ਗੱਲਾਂ ਦੀ ਨਿੰਦਾ ਕਰਦਾ ਹਾਂ। ਉਦੇ ਜਾਖੜ ਨੇ ਕਿਹਾ ਕਿ ਮੇਰੇ ਪਿਤਾ ਕਦੇ ਵੀ ਅੰਨਾ ਹਜ਼ਾਰੇ ਅੰਦੋਲਨ ਨਾਲ ਨਹੀਂ ਜੁੜੇ, ਨਾ ਹੀ ਆਮ ਆਦਮੀ ਪਾਰਟੀ ਨਾਲ ਉਨ੍ਹਾਂ ਦਾ ਕੋਈ ਨਾਤਾ ਸੀ। ਇਹ ਪੈਸਾ ਸਿੱਧਾ ਕੇਜਰੀਵਾਲ ਅਤੇ ਗੋਪਾਲ ਰਾਏ ਨੂੰ ਦਿੱਤਾ ਗਿਆ। ਆਪਣੀ ਪੜ੍ਹਾਈ ਲਈ ਜਦੋਂ ਮੈਂ ਆਪਣੇ ਪਾਪਾ ਤੋਂ ਸਹਾਇਤਾ ਮੰਗੀ ਤਾਂ ਉਹ ਨਹੀਂ ਦੇ ਸਕੇ ਪਰ ਆਪਣੇ ਰਾਜਨੀਤਕ ਫਾਇਦੇ ਲਈ ਉਹ ਪੈਸੇ ਦੇਣ ਲਈ ਤਿਆਰ ਹੋ ਗਏ।

ਉਦੇ ਦਾ ਇਲਜ਼ਾਮ ਹੈ ਕਿ ਸਿੱਖ ਦੰਗਿਆਂ ਦੇ ਦੋਸ਼ੀ ਯਸ਼ਪਾਲ ਅਤੇ ਸੱਜਣ ਕੁਮਾਰ ਦੀ ਜ਼ਮਾਨਤ ਲਈ ਬਲਬੀਰ ਜਾਖੜ ਨੇ ਆਰਥਕ ਤੌਰ ਉੱਤੇ ਮਦਦ ਕੀਤੀ। ਵੇਸਟ ਦਿੱਲੀ ਵਿਚ AAP ਉਮੀਦਵਾਰ ਬਲਬੀਰ ਸਿੰਘ ਜਾਖੜ ਦਾ ਮੁਕਾਬਲਾ ਬੀਜੇਪੀ ਦੇ ਪਰਵੇਸ਼ ਸਾਹਿਬ ਸਿੰਘ ਅਤੇ ਕਾਂਗਰਸ ਦੇ ਮਹਾਬਲ ਮਿਸ਼ਰਾ ਨਾਲ ਹੈ। ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਪ੍ਰਵੇਸ਼ ਸਿੰਘ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਨੂੰ 2 ਲੱਖ 60 ਹਜ਼ਾਰ ਵੋਟਾਂ ਨਾਲ ਹਰਾਇਆ ਸੀ। ਕਾਂਗਰਸ ਦੇ ਮਹਾਂਬਲ ਮਿਸ਼ਰਾ ਤੀਸਰੇ ਸਥਾਨ ਉੱਤੇ ਸਨ।