ਬੀਜੇਪੀ ਨੇ ਅਰਵਿੰਦ ਕੇਜਰੀਵਾਲ ਤੋਂ ਤਿੰਨ ਵੋਟਰ ਆਈਡੀ ਕਾਰਡ ਰੱਖਣ 'ਤੇ ਮੰਗਿਆ ਜਵਾਬ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਣੋ ਕੀ ਹੈ ਪੂਰਾ ਮਾਮਲਾ

bBJP seeks reply to Arvind Kejriwal about three voter ID card

ਨਵੀਂ ਦਿੱਲੀ: ਪੂਰਬੀ ਦਿੱਲੀ ਤੋਂ ਭਾਜਪਾ ਉਮੀਦਵਾਰ ਗੌਤਮ ਗੰਭੀਰ ਤੇ ਦੋ ਸਥਾਨਾਂ ਤੋਂ ਵੋਟਿੰਗ ਸੂਚੀ ਵਿਚ ਨਾਮ ਰੱਖਣ ਦਾ ਆਪ ਵੱਲੋਂ ਅਰੋਪ ਤੋਂ ਬਾਅਦ ਬੀਜੇਪੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ 2013 ਵਿਚ ਕਥਿਤ ਤੌਰ ਤੇ ਤਿੰਨ ਵੋਟਿੰਗ ਪਹਿਚਾਣ ਪੱਤਰ ਰੱਖਣ 'ਤੇ ਜਵਾਬ ਮੰਗਿਆ ਹੈ। ਭਾਜਪਾ ਦੇ ਇਕ ਬੁਲਾਰੇ ਨੇ ਇਹ ਦਾਅਵਾ ਕੀਤਾ ਹੈ ਕਿ ਕੇਜਰੀਵਾਲ ਦੀ ਪਤਨੀ ਕੋਲ ਹੁਣ ਤਿੰਨ ਪਹਿਚਾਣ ਪੱਤਰ ਹਨ।

ਆਪ ਦੇ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਕਿ ਮੁੱਖ ਮੰਤਰੀ ਦੀ ਪਤਨੀ ਇਕ ਪ੍ਰਾਈਵੇਟ ਮਹਿਲਾ ਹੈ। ਜੇਕਰ ਇਸ ਤੋਂ ਬਾਅਦ ਵੀ ਭਾਜਪਾ ਦੋਨਾਂ ਮਾਮਲਿਆਂ ਨੂੰ ਇਕ ਬਰਾਬਰ ਮੰਨਦੀ ਹੈ ਤਾਂ ਗੌਤਮ ਗੰਭੀਰ ਅਤੇ ਕੇਜਰੀਵਾਲ ਦੀ ਪਤਨੀ ਨੂੰ 2019 ਦੀਆਂ ਲੋਕ ਸਭਾ ਚੋਣਾਂ ਲਈ ਯੋਗ ਨਾ ਮੰਨਿਆ ਜਾਵੇ।

ਦਸ ਦਈਏ ਕਿ ਆਮ ਆਦਮੀ ਪਾਰਟੀ ਨੇ ਸ਼ੁੱਕਰਵਾਰ ਦਾਅਵਾ ਕੀਤਾ ਹੈ ਕਿ ਪੂਰਬੀ ਦਿੱਲੀ ਲੋਕ ਸਭਾ ਖੇਤਰ ਤੋਂ ਭਾਜਪਾ ਦੇ ਉਮੀਦਵਾਰ ਗੌਤਮ ਗੰਭੀਰ ਦਾ ਨਾਮ ਵੋਟਿੰਗ ਸੂਚੀ ਵਿਚ ਦੋ ਵਾਰ ਦਰਜ ਹੋਇਆ ਹੈ ਅਤੇ ਆਪ ਨੇ ਉਹਨਾਂ ਵਿਰੁਧ ਇਸ ਮਾਮਲੇ ਵਿਚ ਤੀਹ ਹਜ਼ਾਰੀ ਅਦਾਲਤ ਵਿਚ ਦੋਸ਼ ਤਹਿਤ ਸ਼ਿਕਾਇਤ ਦਰਜ ਕੀਤੀ ਹੈ।

ਪੂਰਬੀ ਦਿੱਲੀ ਤੋਂ ਆਪ ਦੀ ਉਮੀਦਵਾਰ ਆਤਿਸ਼ੀ ਨੇ ਕਿਹਾ ਕਿ ਇਹ ਅਪਰਾਧਿਕ ਮਾਮਲਾ ਹੈ ਅਤੇ ਗੰਭੀਰ ਨੂੰ ਤੁਰੰਤ ਕਾਬਲ ਨਾ ਹੋਣ ਦਾ ਐਲਾਨ ਕਰ ਦਿੱਤਾ ਜਾਵੇ। ਗੌਤਮ ਗੰਭੀਰ ਨੂੰ ਇਸ ਦੋਸ਼ ਲਈ ਇਕ ਸਾਲ ਦੀ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ। ਕ੍ਰਿਕੇਟ ਤੋਂ ਰਾਜਨੀਤੀ ਵਿਚ ਆਏ ਗੰਭੀਰ ਵੱਲੋਂ ਇਸ ਮਾਮਲੇ ’ਤੇ ਕੋਈ ਪ੍ਰਤੀਕਿਰਿਆ ਨਹੀਂ ਵਿਖਾਈ ਗਈ। ਗੌਤਮ ਗੰਭੀਰ ਸਲਾਨਾ ਕਮਾਈ ਦੇ ਮਾਮਲੇ ਵਿਚ ਸਭ ਤੋਂ ਅਮੀਰ ਉਮੀਦਵਾਰ ਹਨ।

ਨਾਮਜ਼ਦਗੀ ਦੌਰਾਨ ਲਗਾਏ ਗਏ ਹਲਫ਼ਨਾਮੇ ਤੋਂ ਪਤਾ ਚਲਿਆ ਹੈ ਕਿ ਗੌਤਮ ਗੰਭੀਰ ਦੀ ਸਲਾਨਾ ਕਮਾਈ 12 ਕਰੋੜ ਰੁਪਏ ਤੋਂ ਵੀ ਵਧ ਹੈ। ਪੂਰਬੀ ਦਿੱਲੀ ਤੋਂ ਬੀਜੇਪੀ ਉਮੀਦਵਾਰ ਗੰਭੀਰ ਵਿਰੁੱਧ ਆਮ ਆਦਮੀ ਪਾਰਟੀ ਨੇ ਆਤਿਸ਼ੀ ਮਰਲੇਨਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ।