ਨੀਰਵ ਮੋਦੀ ਨੂੰ ਜਲਦ ਲਿਆਇਆ ਜਾ ਸਕਦੈ ਭਾਰਤ! ਲੰਡਨ 'ਚ ਸੁਣਵਾਈ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਏਜੰਸੀਆਂ ਨੂੰ ਉਮੀਦ ਹੈ ਕਿ ਨੀਰਵ ਮੋਦੀ ਖਿਲਾਫ ਉਨ੍ਹਾਂ ਕੋਲ ਪੁਖਤਾ ਸਬੂਤ ਹੋਣ ਕਾਰਨ ਉਸ ਨੂੰ ਭਾਰਤ ਹਵਾਲੇ ਕੀਤੀ ਜਾਵੇਗਾ।

Photo

ਨਵੀਂ ਦਿੱਲੀ : ਲਗਭਗ 13,000 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਲੋੜੀਂਦੇ ਅਤੇ ਭਗੌੜੇ ਹੀਰੇ ਦੇ ਵਪਾਰੀ ਨੀਰਵ ਮੋਦੀ ਦੀ ਹਵਾਲਗੀ ਦੀ ਸੁਣਵਾਈ ਅਗਲੇ ਪੰਜ ਦਿਨਾਂ ਲਈ ਲੰਡਨ ਦੀ ਵੈਸਟਮਿੰਸਟਰ ਮੈਜਿਸਟਰੇਟ ਕੋਰਟ ਵਿੱਚ ਹੋਵੇਗੀ। ਅਦਾਲਤ ਦੇ ਵੱਲੋਂ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਦੋਸ਼ਾਂ ਦੀ ਸੁਣਵਾਈ ਕਰੇਗੀ। ਨੀਰਵ ਮੋਦੀ ਦੀ ਲੰਡਨ ਦੀ ਵੈਂਡਸਵਰਥ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿਚ ਪੇਸੀ ਹੋ ਸਕਦੀ ਹੈ। ਬ੍ਰਿਟੇਨ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਲਾਕਡਾਉਨ ਦੀ ਪਾਲਣਾ ਕੀਤੀ ਜਾ ਰਹੀ ਹੈ।

ਦੱਸ ਦੱਈਏ ਕਿ ਸੀਬੀਆਈ ਅਤੇ ਈਡੀ ਦੇ ਅਧਿਕਾਰੀਆਂ ਦੀ ਇਕ ਟੀਮ ਕ੍ਰਾਊਡ ਪ੍ਰਾਸਿਕਿਊਸ਼ਨ ਸਰਵਿਸ (CPS) ਦੇ ਸੰਪਰਕ ਵਿਚ ਹੈ। CPS ਦੇ ਵੱਲੋਂ ਲੰਡਨ ਕੋਰਟ ਦੇ ਸਾਹਮਣੇ ਭਾਰਤ ਦੀ ਪ੍ਰਤੀਨਧਤਾ ਕੀਤੀ ਜਾ ਰਹੀ ਹੈ। ਫਲਾਈਟਾਂ ਬੰਦ ਹੋਣ ਦੇ ਕਾਰਨ ਭਾਰਤੀ ਅਧਿਕਾਰੀਆਂ ਦਾ ਲੰਡਨ ਜਾਣਾ ਸੰਭਵ ਨਹੀਂ ਹੈ। ਜ਼ਿਕਰਯੋਗ ਹੈ ਕਿ CBI ਅਤੇ ED ਦੇ ਵੱਲੋਂ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਵਿਚ ਮੁਕੱਦਮਾਂ ਚਲਾਉਂਣ ਲਈ ਨੀਰਵ ਮੋਦੀ ਨੂੰ ਭਾਰਤ ਦੇ ਹਲਾਵੇ ਕਰਨ ਲਈ ਬ੍ਰਿਟਿਸ਼ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਹੈ।

49 ਸਾਲਾ ਨੀਰਵ ਮੋਦੀ ਨੂੰ ਮਾਰਚ 2019 ਵਿੱਚ ਉਸਦੀ ਗ੍ਰਿਫਤਾਰੀ ਤੋਂ ਬਾਅਦ ਦੱਖਣ-ਪੱਛਮੀ ਲੰਡਨ ਦੀ ਵੈਂਡਸਵਰਥ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ। ਕਰਾਊਨ ਪ੍ਰੌਸੀਕਿਊਸ਼ਨ ਸਰਵਿਸ ਰਾਹੀਂ ਭਾਰਤੀ ਏਜੰਸੀਆਂ ਨੇ ਨੀਰਵ ਮੋਦੀ ਖਿਲਾਫ ਵਾਧੂ ਦੋਸ਼ ਲਗਾਉਣ 'ਤੇ ਜ਼ੋਰ ਦਿੱਤਾ ਹੈ। ਅਤਿਰਿਕਤ ਦੋਸ਼ਾਂ ਵਿਚ ਗਵਾਹਾਂ ਨੂੰ ਡਰਾਉਂਣਾ ਅਤੇ ਸਬੂਤਾਂ ਨੂੰ ਨਸ਼ਟ ਕਰਨਾ ਵੀ ਸ਼ਾਮਿਲ ਹੈ। ਭਾਰਤੀ ਏਜੰਸੀਆਂ ਨੇ ਦੋਸ਼ ਲਗਾਇਆ ਹੈ ਕਿ ਨੀਰਵ ਮੋਦੀ ਦੇ ਕਹਿਣ ਤੇ ਉਸ ਦੇ ਸਾਥੀਆਂ ਦੇ ਮੋਬਾਇਲ ਫੋਨ ਨਸ਼ਟ ਕਰ ਦਿੱਤੇ ਗਏ ਸੀ।

ਇਸ ਦੇ ਨਾਲ ਹੀ ਨੀਰਵ ਮੋਦੀ ਵੱਲੋਂ ਇਕ ਗਵਾਹ ਨੂੰ ਧਮਕੀ ਵੀ ਦਿੱਤੀ ਗਈ ਸੀ ਕਿ ਜੇਕਰ ਉਹ ਉਸ ਵਿਰੁੱਧ ਗਵਾਹੀ ਦੇਵੇਗਾ ਤਾਂ ਉਸ ਦੀ ਹੱਤਿਆ ਕਰਵਾ ਦਿੱਤੀ ਜਾਵੇਗੀ।  ਦੱਸ ਦੱਈਏ ਕਿ ਪਿਛਲੇ ਦਿਨੀਂ ਨੀਰਵ ਮੋਦੀ ਦੀ ਜ਼ਮਾਨਤ ਦੀ ਪਟੀਸ਼ਨ 5 ਵਾਰ ਲੰਡਨ ਕੋਰਟ ਵੱਲੋਂ ਰੱਦ ਕੀਤੀ ਜਾ ਚੁੱਕੀ ਹੈ। ਉਧਰ ਭਾਰਤੀ ਏਜੰਸੀਆਂ ਨੂੰ ਉਮੀਦ ਹੈ ਕਿ ਨੀਰਵ ਮੋਦੀ ਖਿਲਾਫ ਉਨ੍ਹਾਂ ਕੋਲ ਪੁਖਤਾ ਸਬੂਤ ਹੋਣ ਕਾਰਨ ਉਸ ਨੂੰ ਭਾਰਤ ਹਵਾਲੇ ਕੀਤੀ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।