Yes Bank ਦੀ ਹਿਸੇਦਾਰੀ ਲੈਣ ਨਾਲ ਮਾਲਾਮਾਲ ਹੋਏ ਬੈਂਕ, ਸ਼ੇਅਰ 'ਚ ਉਛਾਲ ਕਾਰਨ ਨਿਵੇਸ਼ ਹੋਇਆ 6 ਗੁਣਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੱਸਣ ਯੋਗ ਹੈ ਕਿ ਹੁਣ ਯੈੱਸ ਬੈਂਕ ਦੇ ਸ਼ੇਅਰਾਂ ਵਿਚ 60 ਫੀਸਦੀ ਤੱਕ ਵਾਧਾ ਦਰਜ਼ ਕੀਤਾ ਗਿਆ ਹੈ

Yes Bank

ਨਵੀਂ ਦਿੱਲੀ : ਪਿਛਲੇ ਕੁਝ ਸਮੇਂ ਤੋਂ ਕਰਜ ਦੀ ਸਮੱਸਿਆ ਨਾਲ ਜੂਝ ਰਹੇ ਯੈੱਸ ਬੈਂਕ ਦੀ ਇਕੁਇਟੀ ਖ੍ਰੀਦਣ ਵਾਲੇ ਘਰੇਲੂ ਵਿੱਤੀ ਸੰਸਥਾਵਾਂ ਨੂੰ ਪ੍ਰਾਈਵੇਟ ਬੈਂਕ ਦੀ ਪੁਨਰਗਠਨ ਦੇ ਤਹਿਤ ਜਬਰਦਸਤ ਫਾਇਦਾ ਹੋਣ ਵਾਲਾ ਹੈ । ਦੱਸ ਦੱਈਏ ਕਿ ਸੱਤ ਨਿਜੀ ਬੈਂਕ ਅਤੇ ਵਿਤੀ ਸੰਸਥਾਵਾਂ ਤੇ ਸਰਵਜਨਕ ਦੇ ਤਹਿਤ ਆਉਣ ਵਾਲੇ ਭਾਰਤੀ ਸਟੇਟ ਬੈਂਕ ਨੇ 10 ਰੁਪਏ ਦੇ ਮੁੱਲ ਨਾਲ ਦੇ ਯੈੱਸ ਬੈਂਕ ਦੇ 1000 ਸ਼ੇਅਰ ਖ੍ਰੀਦ ਕੇ ਉਸ ਦੇ ਖਾਤੇ ਵਿਚ ਖਾਤੇ ਵਿਚ 10,000 ਕਰੋੜ ਰੁਪਏ ਪਾਏ  ਹਨ।

ਮੰਗਲਵਾਰ ਨੂੰ ਬੈਂਕ ਦਾ ਸ਼ੇਅਰ 58.65 ਪ੍ਰਤੀ ਸ਼ੇਅਰ ਤੇ ਬੰਦ ਹੋਇਆ ਸੀ । ਦੱਸ ਦੱਈਏ ਕਿ ਜੇਕਰ ਨਿਵੇਸ਼ਕ ਇਨ੍ਹਾਂ ਸ਼ੇਅਰਾਂ ਦਾ ਇਕ ਅੰਸ਼ ਖ੍ਰੀਦੇ ਹਨ ਤਾਂ ਉਨ੍ਹਾਂ ਨੂੰ ਛੇ ਗੁਣਾ ਦਾ ਫਾਇਦਾ ਹੋ ਸਕਦਾ ਹੈ। ਇਕ ਨਿਊਜ ਏਜੰਸ਼ੀ ਨੇ ਦੱਸਿਆ ਹੈ ਕਿ ਆਈ,ਸੀ,ਆਈ,ਸੀ ਬੈਂਕ ਅਤੇ ਐੱਚ,ਡੀ,ਐੱਫ,ਸੀ ਬੈਂਕ ਨੇ ਇਕ-ਇਕ ਹਜ਼ਾਰ ਕਰੋੜ ਦੇ 100-100 ਕਰੋੜ ਸ਼ੇਅਰ ਖਰੀਦੇ ਹਨ।

ਜੇਕਰ ਇਹ ਬੈਂਕ ਆਪਣੇ ਇਸ ਨਿਵੇਸ਼ ਦਾ 25 ਪ੍ਰਤੀਸ਼ਤ ਅਰਥਾਤ 25 ਕਰੋੜ ਸ਼ੇਅਰ ਵੀ ਵੇਚਦੇ ਹਨ ਤਾਂ ਹਰ ਇਕ ਨੂੰ ਯੈੱਸ ਬੈਂਕ ਦੇ ਸ਼ੇਅਰ ਤੇ ਵਰਤਮਾਨ ਮੁੱਲ਼ ਦਾ ਕਰੀਬ 1,500 ਕਰੋੜ ਰੁਪਏ ਪ੍ਰਾਪਤ ਹੋਣਗੇ। ਇਸ ਨਾਲ ਕੇਵਲ ਨਾ ਹੀ ਉਨ੍ਹਾਂ ਨੂੰ ਆਪਣੇ ਨਿਵੇਸ਼ ਦੀ ਪ੍ਰਾਪਤੀ ਹੋਵੇਗੀ ਬਲਕਿ ਇਸ ਨਾਲ ਉਨ੍ਹਾਂ ਨੂੰ ਕਾਫੀ ਮੁਨਾਫਾ ਵੀ ਹੋਵੇਗਾ । ਇਸ ਤੋਂ ਇਲਾਵਾ ਹੋਰ ਬੈਂਕਾਂ ਨੂੰ ਵੀ ਆਪਣੇ ਸ਼ੇਅਰ ਦਾ ਹਿੱਸਾ ਵੇਚਣ ਨਾਲ ਕਾਫੀ ਫਾਇਦਾ ਹੋਵੇਗਾ।

ਦੱਸ ਦੱਈਏ ਕਿ ਯੈੱਸ ਬੈਂਕ ਦੀ ਅਗਵਾਈ ਵਿਚ 8 ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੇ ਬੈਂਕ ਦੀ ਅਧਾਰ ਰਾਸ਼ੀ ਨੂੰ ਮਜਬੂਤ ਕਰਨ ਨੂੰ ਲੈ ਕੇ ਕਰੀਬ 10,000 ਕਰੋੜ ਦਾ ਨਿਵੇਸ਼ ਕੀਤਾ ਹੈ। ਐੱਸ,ਬੀ,ਆਈ ਦੀ ਆਗਵਾਈ ਦੇ ਵਿਚ ਜਿਹੜੀਆਂ 8 ਬੈਕਾਂ ਨੇ ਨਿਵੇਸ਼ ਕੀਤਾ ਹੈ ਉਹ ਬੇਂਕਾਂ ਵਿਚ ਆਈਸੀਆਈਸੀਆਈ ਬੈਂਕ, ਐੱਚਡੀਐੱਫਸੀ ਬੈਂਕ, ਕੋਟਕ ਮਹਿੰਦਰਾ ਬੈਂਕ, ਬੰਧਨ ਬੈਂਕ, ਫੈਡਰਲ ਬੈਂਕ ਅਤੇ ਆਈਡੀਐੱਫਸੀ ਬੈਂਕ ਸ਼ਾਮਿਲ ਹਨ।

ਦੱਸਣ ਯੋਗ ਹੈ ਕਿ ਹੁਣ ਯੈੱਸ ਬੈਂਕ ਦੇ ਸ਼ੇਅਰਾਂ ਵਿਚ 60 ਫੀਸਦੀ ਤੱਕ ਵਾਧਾ ਦਰਜ਼ ਕੀਤਾ ਗਿਆ ਹੈ। ਇਸ ਬੈਂਕ ਦੇ ਸ਼ੇਅਰ ਹੁਣ 58 ਰੁਪਏ ਦੇ ਕਰੀਬ ਪਹੁੰਚ ਚੁੱਕੇ ਹਨ ਅਤੇ ਸ਼ੁਕਰਵਾਰ ਨੂੰ ਵੀ ਬੈਂਕ ਦੇ ਸ਼ੇਅਰਾਂ ਵਿਚ ਇੰਨੀ ਤੇਜ਼ੀ ਦੇਖਣ ਨੂੰ ਮਿਲੀ ਜੋ ਕਿ ਪਹਿਲਾਂ ਇਸ ਦੇ ਇਤਿਹਾਸ ਵਿਚ ਪਹਿਲਾਂ ਕਦੀ ਨਹੀ ਦੇਖੀ ਗਈ ਸੀ। ਦੱਸਦਈਏ ਕਿ ਕਰਜ਼ ‘ਚ ਡੁਬਿਆ ਯੈੱਸ ਬੈਂਕ ਹੁਣ ਸੁਧਾਰ ਦੇ ਵੱਲ ਕਦਮ ਵਧਾ ਰਿਹਾ ਹੈ ।