ਰੇਲ ਯਾਤਰੀਆਂ ਨੂੰ ਕਰਫਿਊ ਪਾਸ ਬਣਾਉਂਣ ਦੀ ਲੋੜ ਨਹੀਂ, ਟ੍ਰੇਨ ਦਾ ਟਿਕਟ ਹੀ ਹੋਵੇਗਾ ਕਰਫਿਊ ਪਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਵਾਇਰਸ ਦੇ ਕਾਰਨ ਲਗਾਏ ਲੌਕਡਾਊਨ ਵਿਚ ਕਈ ਸਮੇਂ ਤੋਂ ਟ੍ਰੇਨਾਂ ਦਾ ਸੰਚਾਲਨ ਬੰਦ ਹੋਇਆ ਪਿਆ ਸੀ।

Photo

ਨਵੀਂ ਦਿੱਲੀ : ਕਰੋਨਾ ਵਾਇਰਸ ਦੇ ਕਾਰਨ ਲਗਾਏ ਲੌਕਡਾਊਨ ਵਿਚ ਕਈ ਸਮੇਂ ਤੋਂ ਟ੍ਰੇਨਾਂ ਦਾ ਸੰਚਾਲਨ ਬੰਦ ਹੋਇਆ ਪਿਆ ਸੀ। ਪਰ ਹੁਣ ਇਨ੍ਹਾਂ ਦਾ ਸੰਚਾਲਨ ਕੱਲ (ਮੰਗਲਵਾਰ) ਤੋਂ ਇਕ ਵਾਰ ਫਿਰ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਉਨ੍ਹਾਂ ਰੇਲ ਯਾਤਰੀਆਂ ਨੂੰ ਪਾਸ ਬਣਾਉਂਣ ਦੀ ਕੋਈ ਲੋੜ ਨਹੀਂ ਜਿਨ੍ਹਾਂ ਕੋਲ ਕੰਨਫਰਮ ਈ-ਟਿਕਟ ਹੋਵੇਗੀ। ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਨੇ ਜਾਣਕਾਰੀ ਦਿੱਤੀ ਕਿ ਕੱਲ ਦਿੱਲੀ ਤੋਂ 15 ਟ੍ਰੇਨਾਂ ਚੱਲਣਗੀਆਂ।

ਕੰਨਫਰਮ ਟਿਕਟ ਵਾਲੇ ਯਾਤਰੀ ਹੀ ਸਫ਼ਰ ਕਰ ਸਕਣਗੇ ਅਤੇ ਉਨ੍ਹਾਂ ਨੂੰ ਕਰਫਿਊ ਪਾਸ ਬਣਾਉਂਣ ਦੀ ਵੀ ਲੋੜ ਨਹੀਂ ਹੈ। ਇਸ ਲਈ ਹੁਣ ਗ੍ਰਹਿ ਮੰਤਰਾਲੇ ਵੱਲੋਂ ਰੇਲ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਜਿਸ ਅਨੁਸਾਰ ਕੇਵਲ ਕੰਨਫਰਮ ਟਿਕਟ ਵਾਲੇ ਯਾਤਰੀ ਹੀ ਸਟੇਸ਼ਨ ਵਿਚ ਪ੍ਰਵੇਸ਼ ਕਰ ਸਕਣਗੇ। ਜਿੱਥੇ ਉਨ੍ਹਾਂ ਦੀ ਸਕ੍ਰਿੰਨਿੰਗ ਕੀਤੀ ਜਾਵੇਗੀ। ਜਿਨ੍ਹਾਂ ਵਿਚ ਲੱਛਣ ਨਾ ਹੋਏ ਉਨ੍ਹਾਂ ਨੂੰ ਹੀ ਯਾਤਰਾ ਕਰਨ ਦੀ ਆਗਿਆ ਦਿੱਤੀ ਜਾਵੇਗੀ।

ਇਸ ਦੇ ਨਾਲ ਹੀ ਸੋਸ਼ਲ ਡਿਸਟੈਸਿੰਗ ਅਤੇ ਮਾਸਕ ਪਾਉਂਣ ਵੀ ਲਾਜ਼ਮੀ ਕੀਤਾ ਗਿਆ ਹੈ। ਪਿਛਲੇ ਦਿਨਾਂ ਵਿਚ ਹੋਈ ਮੰਦਭਾਗੀ ਘਟਨਾ ਨੂੰ ਧਿਆਨ ਵਿਚ ਰੱਖਦਿਆਂ ਗ੍ਰਹਿ ਮੰਤਰਾਲੇ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਕੇਂਦਰ ਨੇ ਰਾਜਾਂ ਨੂੰ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਹੈ ਕਿ ਪ੍ਰਵਾਸੀ ਮਜ਼ਦੂਰ ਰੇਲ ਦੀਆਂ ਪਟਰੀਆਂ ਦਾ ਇਸਤੇਮਾਲ ਨਾ ਕਰਨ। ਇਸ ਤੋਂ ਇਲਾਵਾ ਉਨ੍ਹਾਂ ਲਈ ਭੋਜਨ ਅਤੇ ਅਸ਼ਰਮ ਦਾ ਪ੍ਰਬੰਧ ਉਸ ਸਮੇਂ ਤੱਕ ਕੀਤਾ ਜਾਵੇ ਜਦੋਂ ਤੱਕ ਉਨ੍ਹਾਂ ਲਈ ਰੇਲ ਗੱਡੀਆਂ ਜਾਂ ਬੱਸਾਂ ਦਾ ਇੰਤਜ਼ਾਮ ਨਹੀਂ ਹੋ ਜਾਂਦਾ।

ਗ੍ਰਹਿ ਮੰਤਰਾਲੇ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਦੀ ਤੇਜ਼ੀ ਨਾਲ ਆਵਾਜਾਈ ਦੀ ਸਹੂਲਤ ਨੂੰ ਯਕੀਨੀ ਬਣਾਉਣ ਲਈ ਇਸ ਸਬੰਧ ਵਿੱਚ, ਗ੍ਰਹਿ ਮੰਤਰਾਲੇ ਅਤੇ ਰੇਲਵੇ ਮੰਤਰਾਲੇ ਨੇ ਅੱਜ ਰਾਜ ਦੇ ਨੋਡਲ ਅਫਸਰਾਂ ਨਾਲ ਇੱਕ ਵੀਡੀਓ ਕਾਨਫਰੰਸ ਵਿੱਚ ਸ਼ਰਮੀਕ ਸਪੈਸ਼ਲ ਟ੍ਰੇਨਾਂ ਦੇ ਸੰਚਾਲਨ ਦੀ ਸਮੀਖਿਆ ਕੀਤੀ। ਅਗਲੇ ਕੁਝ ਹਫ਼ਤਿਆਂ ਵਿੱਚ 100 ਤੋਂ ਵਧੇਰੇ ਮਜ਼ਦੂਰਾਂ ਦੀਆਂ ਵਿਸ਼ੇਸ਼ ਰੇਲ ਗੱਡੀਆਂ ਰੋਜ਼ਾਨਾ ਚੱਲਣਗੀਆਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।