ਬਿਹਾਰ 'ਚ ਕਲਯੁਗੀ ਪਿਓ ਨੇ ਅਪਣੇ ਜੁੜਵਾ ਬੱਚਿਆਂ ਦਾ ਕੀਤਾ ਕਤਲ
ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਪਤਨੀ ਦੀ ਵੀ ਕੀਤੀ ਕੁੱਟਮਾਰ
ਗਯਾ: ਬਿਹਾਰ ਦੇ ਗਯਾ ਵਿਚ ਇਕ ਪਿਤਾ ਨੇ ਅਪਣੇ ਜੁੜਵਾ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਦੇਵੇਸ਼ ਸ਼ਰਮਾ ਫ਼ਰਾਰ ਹੋ ਗਿਆ। ਕਥਿਤ ਦੋਸ਼ੀ ਨੇ ਬੁੱਧਵਾਰ ਰਾਤ ਅਪਣੀ ਪਤਨੀ 'ਤੇ ਨਾਜਾਇਜ਼ ਸਬੰਧਾਂ ਦਾ ਦੋਸ਼ ਲਗਾ ਕੇ ਕੁੱਟਮਾਰ ਕੀਤੀ। ਇਸ ਤੋਂ ਬਾਅਦ ਜੋੜੇ ਬੱਚਿਆਂ ਨੂੰ ਜ਼ਮੀਨ 'ਤੇ ਸੁੱਟ ਦਿਤਾ।
ਇਹ ਵੀ ਪੜ੍ਹੋ: ਟਰੈਕਟਰ-ਟਰਾਲੀ ਨਾਲ ਟਕਰਾਇਆ ਟਰੱਕ, ਅਚਾਨਕ ਬ੍ਰੇਕ ਲਗਾਉਣ ਕਾਰਨ ਵਾਪਰਿਆ ਹਾਦਸਾ
ਮਰਨ ਵਾਲੇ ਦੋਵੇਂ ਬੱਚੇ 4 ਮਹੀਨਿਆਂ ਦੇ ਸਨ। ਇਧਰ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਿਸ ਨੇ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿਤਾ। ਦੋਸ਼ੀ ਆਟੋ ਚਲਾਉਂਦਾ ਹੈ ਅਤੇ ਅਪਣੀ ਪਤਨੀ ਦੀ ਵੀ ਕੁੱਟਮਾਰ ਕਰਦਾ ਹੈ। ਮੁਲਜ਼ਮ ਦੀ ਪਤਨੀ ਮਾਂ ਰਾਣੀ ਦੇਵੀ ਨੇ ਦਸਿਆ ਕਿ ਉਹ ਬੁੱਧਵਾਰ ਰਾਤ ਨੂੰ ਆਪਣੇ ਦਿਓਰ ਨੂੰ ਖਾਣਾ ਦੇ ਰਹੀ ਸੀ।
ਇਹ ਵੀ ਪੜ੍ਹੋ: ਲੁਧਿਆਣਾ 'ਚ ਫੈਕਟਰੀ ਨੂੰ ਲੱਗੀ ਅੱਗ,ਲੱਖਾਂ ਰੁਪਏ ਦਾ ਧਾਗਾ ਸੜ ਕੇ ਹੋਇਆ ਸੁਆਹ
ਨਾਜਾਇਜ਼ ਸਬੰਧਾਂ ਦੇ ਦੋਸ਼ 'ਚ ਪਤੀ ਨੇ ਗੁੱਸੇ 'ਚ ਆ ਕੇ ਮੇਰੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਜੋੜੇ ਬੱਚਿਆਂ ਨੂੰ ਜ਼ਮੀਨ 'ਤੇ ਸੁੱਟ ਕੇ ਮਾਰ ਦਿਤਾ। ਫਿਰ ਫਰਾਰ ਹੋ ਗਿਆ। ਰਾਣੀ ਦੇਵੀ ਨੇ ਦਸਿਆ ਕਿ ਦੇਵੇਸ਼ ਸ਼ਰਮਾ ਸ਼ਰਾਬ ਪੀਂਦਾ ਹੈ ਅਤੇ ਘਰ ਵਿਚ ਕਲੇਸ਼ ਕਰਦਾ ਹੈ। ਸਾਡਾ ਵਿਆਹ ਸਾਲ 2020 ਵਿਚ ਹੋਇਆ ਸੀ। ਰਾਣੀ ਦੇਵੀ ਨੇ ਦਸਿਆ ਕਿ ਪਹਿਲਾਂ ਉਸ ਨੇ ਮੈਨੂੰ ਕੁੱਟਣਾ ਸ਼ੁਰੂ ਕੀਤਾ ਅਤੇ ਫਿਰ ਮੈਨੂੰ ਹੇਠਾਂ ਸੁੱਟ ਦਿਤਾ। ਇੰਨਾ ਹੀ ਨਹੀਂ ਉਸ ਨੇ ਮੇਰੇ ਜੁੜਵਾ ਬੱਚਿਆਂ ਨੂੰ ਵੀ ਕੁੱਟ-ਕੁੱਟ ਕੇ ਮਾਰ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮੁਲਜ਼ਮ ਦੀ ਭਾਲ ਕਰ ਰਹੀ ਹੈ।